ਗੈਜੇਟ ਡੈਸਕ– ਫੇਸਬੁੱਕ ਹੁਣ ਯੂਜ਼ਰਜ਼ ਪਛਾਣ ਚਿਹਰੇ ਤੋਂ ਕਰੇਗੀ। ਐਪ ਰਿਵਰਸ ਇੰਜੀਨੀਅਰ ਜੇਨ ਮਾਨਚਨ ਵਾਂਗ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸਕਿਓਰਿਟੀ ਨੂੰ ਮਜਬੂਤ ਬਣਾਉਣ ਲਈ ਫੇਸਬੁੱਕ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ ਤਿਆਰ ਕਰ ਰਹੀ ਹੈ। ਇਸ ਤਕਨੀਕ ਰਾਹੀਂ ਫੇਸਬੁੱਕ ਯੂਜ਼ਰ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਅਕਾਊਂਟ ਨੂੰ ਵੈਰੀਫਾਈ ਕਰੇਗੀ ਕਿ ਉਹ ਯੂਜ਼ਰ ਅਸਲੀ ਹੈ ਜਾਂ ਨਕਲੀ।
ਫੇਕ ਪ੍ਰੋਫਾਈਲ ’ਤੇ ਕੱਸੀ ਜਾਵੇਗੀ ਲਗਾਮ
ਫੇਸਬੁੱਕ ਕਾਫੀ ਸਮੇਂ ਤੋਂ ਫੇਕ ਪ੍ਰੋਫਾਈਲਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਕਿਸੇ ਯੂਜ਼ਰ ਦੀ ਡਿਟੇਲ ਅਤੇ ਫੋਟੋ ਪਾ ਕੇ ਕੋਈ ਹੋਰ ਯੂਜ਼ਰ ਉਸ ਪ੍ਰੋਫਾਈਲ ਨੂੰ ਆਪਰੇਟ ਕਰਦਾ ਹੈ। ਅਜੇ ਇਸ ਸਮੱਸਿਆ ਨੂੰ ਐਲਗੋਰਿਦਮਿਕ ਫਿਲਟਰਿੰਗ ਅਤੇ ਮੈਨੁਅਲ ਯੂਜ਼ਰ ਰਿਪੋਰਟ ਰਾਹੀਂ ਸੁਲਝਾਇਆ ਜਾਂਦਾ ਹੈ। ਹਾਲਾਂਕਿ, ਇਸ ਦੇ ਬਾਵਜੂਦ ਵੀ ਫੇਕ ਪ੍ਰੋਫਾਈਲਸ ਦੀ ਗਿਣਤੀ ’ਚ ਖਾਸ ਕਮੀ ਨਹੀਂ ਆ ਰਹੀ। ਫੇਕ ਪ੍ਰੋਫਾਈਲ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਸੈਲੇਬ੍ਰਿਟੀਜ਼ ਹੁੰਦੇ ਹਨ।
ਮੋਬਾਇਲ ਐਪ ’ਤੇ ਕੰਮ ਕਰੇਗੀ ਇਹ ਫੀਚਰ
ਫੇਕ ਪ੍ਰੋਫਾਈਲ ਵਾਲੀ ਸਮੱਸਿਆ ਨੂੰ ਖਤਮ ਕਰਨ ਲਈ ਫੇਸਬੁੱਕ ਆਪਣੇ ਮੋਬਾਇਲ ਐਪ ਲਈ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ ਤਿਆਰ ਕਰ ਰਹੀ ਹੈ। ਇਹ ਸਿਸਟਮ ਯੂਜ਼ਰ ਦੇ ਚਿਹਰੇ ਨੂੰ ਸਕੈਨ ਕਰਕੇ ਪਤਾ ਲਗਾ ਲਵੇਗਾ ਕਿ ਤੁਹਾਡੇ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ ਅਕਾਊਂਟ ਤੁਹਾਡਾ ਹੈ ਜਾਂ ਕਿਸੇ ਹੋਰ ਦਾ। ਵਾਂਗ ਲੰਬੇ ਸਮੇਂ ਤੋਂ ਫੇਸਬੁੱਕ ਫੀਚਰ ’ਤੇ ਰਿਸਰਚ ਕਰਦੀ ਆ ਰਹੀ ਹੈ ਅਤੇ ਇਸ ਵਿਚ ਆਉਣ ਵਾਲੇ ਇਸ ਫੀਚਰ ਦਾ ਪਤਾ ਉਸ ਨੂੰ ਫੇਸਬੁੱਕ ਐਪ ਦੇ ਇਕ ਕੋਡ ਨੂੰ ਸਮਝਣ ਤੋਂ ਬਾਅਦ ਲੱਗਾ।
ਵੀਡੀਓ ਸੈਲਪੀ ਹੋਵੇਗੀ ਰਿਕਾਰਡ
ਫੇਸਬੁੱਕ ਯੂਜ਼ਰ ਦੀ ਪਛਾਣ ਕਰਨ ਲਈ ਚਿਹਰੇ ਨੂੰ ਚੰਗੀ ਤਰ੍ਹਾਂ ਸਕੈਨ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਫੇਸਬੁੱਕ ਯੂਜ਼ਰਜ਼ ਨੂੰ ਇਕ ਸੈਲਫੀ ਵੀਡੀਓ ਰਿਕਾਰਡ ਕਰਨ ਲਈ ਕਹੇਗੀ ਜਿਸ ਵਿਚ ਉਨ੍ਹਾਂ ਨੂੰ ਹਰ ਪਾਸੇ ਦੇਖਣਾ ਹੋਵੇਗਾ। ਫੇਸਬੁੱਕ ਇਸ ਰਾਹੀਂ ਯੂਜ਼ਰ ਦੇ ਚਿਹਰੇ ਨੂੰ ਹਰ ਤਰ੍ਹਾਂ ਸਕੈਨ ਕਰਕੇ ਵੈਰੀਫਾਈ ਕਰੇਗੀ ਕਿ ਉਹ ਉਸ ਅਕਾਊਂਟ ਦਾ ਸਹੀ ਯੂਜ਼ਰ ਹੈ ਜਾਂ ਫੇਕ।
ਗੂਗਲ ਇੰਡੀਆ ਦੇ ਕੰਟਰੀ ਮੈਨੇਜਰ ਤੇ ਵਾਈਸ ਪ੍ਰੈਜ਼ੀਡੈਂਟ ਬਣੇ ਸੰਜੇ ਗੁਪਤਾ
NEXT STORY