ਗੈਜੇਟ ਡੈਸਕ : ਫੇਸਬੁੱਕ ਨੇ ਆਪਣੀ ਮੈਸੇਂਜਰ ਐਪ ਨੂੰ ਨਵੇਂ ਅਵਤਾਰ 'ਚ ਇਕ ਵਾਰ ਫਿਰ ਤੋਂ ਰੀ-ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਸੈਨ ਫਰਾਂਸੀਸਕੋ 'ਚ ਸਥਿਤ ਆਪਣੇ ਹੈਡਕਵਾਟਰ 'ਚ ਆਯੋਜਿਤ ਇਕ ਈਵੈਂਟ ਦੇ ਦੌਰਾਨ ਇਸ ਨੂੰ ਪੇਸ਼ ਕੀਤੀ ਗਈ ਹੈ। ਫੇਸਬੁੱਕ ਦਾ ਦਾਅਵਾ ਹੈ ਕਿ ਨਵੀਂ ਮੈਸੇਂਜਰ 'ਐਪ ਨੂੰ ਇਸਤੇਮਾਲ ਕਰਨ 'ਚ ਮੌਜੂਦਾ ਵਰਜਨ ਤੋਂ ਕਾਫ਼ੀ ਆਸਾਨ ਹੋਵੇਗੀ। ਇਸ ਐਪ 'ਚ 9 ਟੈਬਸ ਦੀ ਥਾਂ ਹੁਣ ਸਿਰਫ 3 ਟੈਬਸ ਹੀ ਦੇਖਣ ਨੂੰ ਮਿਲਣਗੀਆਂ ਜੋ ਅਸਾਨੀ ਨਾਲ ਐਪ ਦੇ ਫੀਚਰਸ ਦੀ ਵਰਤੋਂ ਕਰਨ 'ਚ ਕੰਮ ਆਉਣਗੇ।
ਚਲਾਉਣ 'ਚ ਪਹਿਲਾਂ ਨਾਲੋਂ ਆਸਾਨ ਬਣਾਈ ਗਈ ਐਪ
ਰੀ-ਡਿਜ਼ਾਈਨ ਫੇਸਬੁੱਕ ਮੈਸੇਂਜਰ ਐਪ 'ਚ ਇਕ ਚੈਟ ਟੈਬ ਦਿੱਤੀ ਗਈ ਹੈ ਜੋ ਤੁਹਾਡੇ ਦੁਆਰਾ ਕੀਤੀ ਗਈ ਸਾਰੀ ਕਨਵਰਸੇਸ਼ਨਸ ਨੂੰ ਦਿਖਾਵੇਗੀ। ਉਥੇ ਹੀ ਪਿਪਲ ਟੈਬ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕੌਣ-ਕੌਣ ਇਸ ਸਮੇਂ ਆਨਲਾਈਨ ਹੈ। ਇਨ੍ਹਾਂ ਤੋਂ ਇਲਾਵਾ ਤੀਜੀ ਡਿਸਕਵਰ ਟੈਬ ਮਿਲੇਗੀ ਜੋ ਤੁਹਾਡੇ ਨਾਲ ਜ਼ਿਆਦਾ ਲੋਕਾਂ ਨੂੰ ਕੁਨੈੱਕਟ ਕਰਨ ਤੇ ਤੁਹਾਡੇ ਬਿਜ਼ਨੈੱਸ ਨੂੰ ਵਧਾਉਣ 'ਚ ਮਦਦ ਕਰੇਗੀ। ਮਤਲਬ ਇਸ ਐਪ ਨੂੰ ਹੁਣ ਕੋਈ ਵੀ ਅਸਾਨੀ ਨਾਲ ਵਰਤੋਂ 'ਚ ਲਿਆ ਸਕੇਗਾ।
ਕੰਪਨੀ ਦਾ ਬਿਆਨ
ਫੇਸਬੁਕ ਮੈਸੇਂਜਰ ਦੇ ਹੈੱਡ ਆਫ ਪ੍ਰੋਡਕਟ ਸਟੇਨ ਚੁੱਡਨੋਵਸਕੀ (Stan Chudnovsky) ਨੇ ਕਿਹਾ ਹੈ ਕਿ ਅਸੀ ਮੰਨਦੇ ਹਾਂ ਕਿ ਕਈ ਸਾਲਾਂ ਤੋਂ ਫੇਸਬੁੱਕ ਮੈਸੇਂਜਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਸਮੇਂ ਦੇ ਨਾਲ-ਨਾਲ ਨਵੇਂ ਫੀਚਰਸ ਨੂੰ ਸ਼ਾਮਿਲ ਕਰਨ ਤੋਂ ਬਾਅਦ ਹੁੱਣ ਇਹ ਚਲਾਉਣ 'ਚ ਅਸਾਨ ਨਹੀਂ ਲੱਗ ਰਹੀ ਸੀ ਜਿਵੇਂ ਕਿ ਪਹਿਲੀ ਵਾਰ ਲਾਂਚ ਦੇ ਸਮੇਂ ਸ਼ੁਰੂ-ਸ਼ੁਰੂ 'ਚ ਇਹ ਲਗਦੀ ਸੀ। ਇਸ ਲਈ ਇਸ ਨੂੰ ਸਿੰਪਲ ਬਣਾ ਕੇ ਰੀ-ਲਾਂਚ ਕੀਤੀ ਗਈ ਹੈ।
ਐਪ 'ਚ ਕੀਤੇ ਗਏ ਅਹਿਮ ਬਦਲਾਅ
- ਫੇਸਬੁੱਕ ਮੈਸੇਂਜਰ ਦੇ ਮੌਜੂਦਾ ਵਰਜਨ 'ਚ ਫੋਟੋ ਨੂੰ ਸੈਂਡ ਕਰਨ ਤੇ ਵੀਡੀਓ ਕਾਲ ਨੂੰ ਸਟਾਰਟ ਕਰਨ ਲਈ ਕਈ ਵਾਰ ਸਕ੍ਰੀਨ 'ਤੇ ਟੈਪ ਕਰਨਾ ਪੈਂਦਾ ਸੀ, ਪਰ ਹੁਣ ਸਿਰਫ ਚੈਟ ਟੈਬ ਤੋਂ ਹੀ ਆਪਣੇ ਫਰੈਂਡ ਦੇ ਨਾਂ ਨੂੰ ਸਵਾਈਪ ਕਰਨ 'ਤੇ ਸੱਜੇ ਵੱਲ ਸਾਰੇ ਫੀਚਰਸ ਦੇਖਣ ਨੂੰ ਮਿਲਣਗੇ।
- ਹਰ ਕਨਵਰਸੇਸ਼ਨ 'ਚ ਨਵੇਂ ਕਾਂਟੈਕਟ ਆਈਕਨਸ ਦੇਖਣ ਨੂੰ ਮਿਲਣਗੇ ਜਿਨ੍ਹਾਂ ਤੋਂ ਯੂਜ਼ਰ ਨੂੰ ਇਹ ਵੀ ਪਤਾ ਚੱਲੇਗਾ ਕਿ ਵੀਡੀਓ ਕਾਲ ਚੱਲ ਰਹੀ ਹੈ ਜਾਂ ਗੇਮ ਓਪਨ ਹੈ।
- ਇਸ ਵਾਰ ਕਲਰ ਗ੍ਰੇਡਿਐਂਟ ਫੀਚਰ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਚੈਟ 'ਤੇ ਰੰਗ ਨੂੰ ਬਦਲਨ 'ਚ ਮਦਦ ਕਰੇਗਾ ਉਥੇ ਹੀ ਚੈਟ ਬਬਲਸ ਨੂੰ ਵੀ ਕਸਟਮਾਈਜ਼ ਕੀਤਾ ਜਾ ਸਕੇਗਾ।
- ਫੇਸਬੁੱਕ ਮੈਸੇਂਜਰ ਦੀ ਨਵੀਂ ਅਪਡੇਟ ਨੂੰ ਬੁੱਧਵਾਰ ਮਤਲਬ ਕਿ ਅੱਜ ਤੋਂ ਹੀ ਰੋਲਆਊਟ ਕਰਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨਵੀਂ ਅਪਡੇਟ ਨੂੰ ਹੌਲੀ-ਹੌਲੀ ਸਾਰੇ ਦੇਸ਼ਾਂ ਤੱਕ ਪਹੁੰਚਾਈ ਜਾਵੇਗੀ।
ਤੁਹਾਡੇ ਸਮਾਰਟਫੋਨ ਡਾਟਾ ਨੂੰ Fake apps ਤੋਂ ਸੁਰੱਖਿਅਤ ਰੱਖੇਗਾ ਗੂਗਲ ਦਾ ਇਹ ਨਵਾਂ ਫੀਚਰ
NEXT STORY