ਜਲੰਧਰ- : ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਲਾਈਟ ਦਾ ਐਂਡ੍ਰਾਇਡ ਵਰਜਨ ਜੋ ਕਿ 9 ਮਹੀਨੇ ਪਹਿਲਾਂ ਜੂਨ 'ਚ ਲਾਂਚ ਕੀਤਾ ਗਿਆ ਸੀ , ਦੇ ਯੂਜ਼ਰਜ਼ ਦੀ ਗਿਣਤੀ ਹਾਲ ਹੀ 'ਚ 100 ਮਿਲੀਅਨ (14.2 ਕਰੋੜ) ਤੱਕ ਪੁੱਜ ਗਈ ਹੈ, ਜਿਨ੍ਹਾਂ 'ਚੋਂ 13.3 ਕਰੋੜ ਯੂਜ਼ਰਜ਼ ਮੋਬਾਇਲ 'ਤੇ ਫੇਸਬੁੱਕ ਚਲਾਉਣ ਵਾਲੇ ਹਨ। ਦਸੰਬਰ 2015 ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਭਰ 'ਚ ਫੇਸਬੁੱਕ ਲਾਈਟ ਦੇ 1.59 ਕਰੋੜ ਐਕਟਿਵ ਯੂਜ਼ਰਜ਼ ਹਨ । ਇਨ੍ਹਾਂ 'ਚ ਸਭ ਤੋਂ ਜ਼ਿਆਦਾ ਯੂਜ਼ਰਜ਼ ਭਾਰਤੀ ਹਨ ।
ਕੰਪਨੀ ਦਾ ਕਹਿਣਾ ਹੈ ਕਿ ਭਾਰਤ , ਬਰਾਜੀਲ , ਇੰਡੋਨੇਸ਼ੀਆ , ਮੈਕਸਿਕੋ ਅਤੇ ਫਿਲਿਪਿੰਸ ਵਰਗੇ ਦੇਸ਼ਾਂ 'ਚ ਵੱਧ ਰਹੀ ਯੂਜ਼ਰਜ਼ ਦੀ ਗਿਣਤੀ ਕਾਰਨ ਫੇਸਬੁੱਕ ਲਾਈਟ ਐਪ ਨੂੰ ਇੰਨੀ ਵੱਡੀ ਸਫਲਤਾ ਹਾਸਿਲ ਹੋਈ ਹੈ । ਫੇਸਬੁੱਕ ਲਾਈਟ ਇਕ ਛੋਟੇ ਸਾਇਜ ਦਾ ਐਪ ਹੈ ਜਿਸ ਨੂੰ ਆਸਾਨੀ ਨਾਲ ਇੰਟਰਨੈੱਟ 'ਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ ਅਤੇ ਇਹ 1MB ਤੋਂ ਵੀ ਘੱਟ ਸਪੇਸ ਲੈਂਦਾ ਹੈ । ਇਸ ਨੂੰ ਲੇਟਿਨ ਅਮਰੀਕਾ , ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਕੁੱਝ ਦੇਸ਼ਾਂ ਸਮੇਤ 150 ਦੇਸ਼ਾਂ 'ਚ ਲਾਂਚ ਕੀਤਾ ਗਿਆ ਸੀ ।
ਫੇਸਬੁੱਕ ਲਾਈਟ ਐਪ 50 ਭਾਰਤੀ ਭਾਸ਼ਾਵਾਂ 'ਚ ਕੰਮ ਕਰਦਾ ਹੈ । ਫੇਸਬੁੱਕ ਲਾਈਟ ਲਈ ਵੀਡੀਓ ਸਪੋਰਟ ,ਮਲਟੀਪਲ ਫੋਟੋ ਅਪਲੋਡ , ਪਿੰਚ ਟੂ ਜ਼ੂਮ ਫਾਰ ਫੋਟੋਜ , ਇਮੋਜ਼ੀ ਆਦਿ ਹੋਰ ਫੀਚਰਸ ਵੀ ਐਲਾਨੇ ਗਏ ਹਨ।
ਤੁਹਾਡੇ ਅਗਲੇ ਸਮਾਰਟਫੋਨ 'ਚ ਜ਼ਰੂਰ ਹੋਵੇਗਾ ਇਹ ਨਵਾਂ ਫੀਚਰ
NEXT STORY