ਜਲੰਧਰ : ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਫੋਨ ਦੇ ਕੈਮਰੇ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਤੁਹਾਡੇ ਸਮਾਰਟਫੋਨਜ਼ ਦੇ ਕੈਮਰੇ ਮੂਵ ਹੁੰਦੇ ਹੋਏ ਵੀ ਹਾਈ-ਕੁਆਲਟੀ ਈਮੇਜ ਨੂੰ ਕੈਪਚਰ ਕਰ ਸਕਣ ।
ਹਾਲ ਹੀ 'ਚ ਮਿਲੀ ਰਿਪੋਰਟ ਦੇ ਮੁਤਾਬਕ ਸਮਾਰਟਫੋਨ ਲਈ ਆਪਟੀਕਲ ਈਮੇਜ ਸਟੇਬਿਲਾਇਜ਼ੇਸ਼ਨ (OIS ) ਤਕਨੀਕ ਵਿਕਸਿਤ ਕੀਤੀ ਗਈ ਹੈ ਜਿਸ ਨਾਲ ਹਾਈ ਕੁਆਲਿਟੀ ਈਮੇਜ ਦੇ ਨਾਲ ਸਰਲ ਵੀਡੀਓ ਐਕਸਪੀਰੀਅੰਸ ਵੀ ਮਿਲੇਗਾ । ਤੁਹਾਨੂੰ ਦੱਸ ਦਈਏ ਕਿ ਇਸ ਤਕਨੀਕ ਨੂੰ ਸਭ ਤੋਂ ਪਹਿਲਾਂ mid - 90s 'ਚ ਵਿਕਸਿਤ ਕੀਤਾ ਗਿਆ ਸੀ ਤਾਂ ਕਿ ਤੁਸੀ ਆਪਣੇ ਕਾਮਪੈਕਟ ਕੈਮਰੇ ਤੇ SLR ਲੈਂਸੇਜ਼ ਦੀ ਮਦਦ ਨਾਲ ਕਲੀਅਰ ਕਰਿਸਪ ਈਮੇਜ ਨੂੰ ਕੈਪਚਰ ਕਰ ਸਕਣ । ਇਸ ਨੂੰ ਹੁਣ 20 ਸਾਲ ਬਾਅਦ ਛੋਟਾ ਕਰ ਕੇ ਸਮਾਰਟਫੋਨਜ਼ ਲਈ ਬਣਾ ਲਿਆ ਗਿਆ ਹੈ ਜਿਸ ਨਾਲ ਤੁਹਾਡੇ ਸਮਾਰਟਫੋਨਜ਼ ਦੇ ਛੋਟੇ ਈਮੇਜ ਸੈਂਸਰ ਤੋਂ ਵੀ ਜ਼ਿਆਦਾ ਲਾਈਟ ਕੈਪਚਰ ਕੀਤੀ ਜਾ ਸਕੇ । ਇਸ ਤਕਨੀਕ 'ਚ gyroscopes ਸੈਂਸਰ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਕੈਮਰੇ ਦੀ ਮੂਵਮੈਂਟ ਨੂੰ ਡਿਟੈਕਟ ਕਰ ਕੇ ਈਮੇਜ ਕੈਪਚਰ ਕਰੇਗਾ ਨਾਲ ਹੀ ਇਸ 'ਚ ਇੰਨਫੀਰਿਅਰ ਡਿਜ਼ੀਟਲ ਸਟੇਬਿਲਾਇਜ਼ੇਸ਼ਨ ਫੀਚਰ ਦੀ ਵੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਬਲਰ ਈਮੇਜ ਦੀ ਬਜਾਏ ਕਲੀਅਰ ਕਰਿਸਪ ਈਮੇਜ ਕੈਪਚਰ ਹੋਣਗੀਆਂ ।
ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ( OIS ) ਤਕਨੀਕ ਨਾਲ ਕੈਮਰਾ ਮੂਵਮੈਂਟਸ ਨਾਲ ਵੀਡੀਓ ਬਣੇਗੀ ਨਾਲ ਹੀ ਜ਼ਿਆਦਾ ਵੀਡੀਓ ਏਰੀਆ ਕਵਰ ਹੋਵੇਗਾ ਇਸ ਤਕਨੀਕ ਨੂੰ ਹਾਲ ਹੀ 'ਚ ਸੈਮਸੰਗ ਗੈਲੇਕਸੀ S7 and S7 ਐੱਜ ਅਤੇ LG G5 ਦੇ ਨਾਲ ਆਈਫੋਨ 6 ਪਲਸ and 6s ਪਲਸ 'ਤੇ ਸ਼ੁਰੂ ਕੀਤਾ ਗਿਆ ਹੈ ।
ਇਸ ਮਸ਼ਹੂਰ ਸੋਸ਼ਲ ਨੈਟਵਰਕਿੰਗ ਸਾਈਟ ਨੇ 'MSQRD' ਐਪ ਨੂੰ ਕੀਤਾ ਆਪਣੇ ਅਧੀਨ
NEXT STORY