ਗੈਜੇਟ ਡੈਸਕ– ਫੇਸਬੁੱਕ ਆਪਣੀ ਮੈਸੇਂਜਰ ਐਪ ਦੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਮੁਹੱਈਆ ਕਰਾਉਂਦੀ ਰਹਿੰਦੀ ਹੈ। ਹੁਣ ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਨਵਾਂ ਅਨੁਭਵ ਦੇਣ ਲਈ ਮੈਸੇਂਜਰ ’ਤੇ ਇਕ ਨਵੇਂ ਫਿਚਰ ‘ਵਾਟ ਵੀਡੀਓਜ਼ ਟੁਗੈਦਰ’ ਦੀ ਟੈਸਟਿੰਗ ਕਰ ਰਹੀ ਹੈ, ਜਿਸ ਨਾਲ ਇਕ ਹੀ ਵੀਡੀਓ ਨੂੰ ਇਕ ਚੈਟ ਗਰੁੱਪ ’ਚ ਵੱਖ-ਵੱਖ ਡਿਵਾਈਸਿਜ਼ ’ਤੇ ਇਕੱਠੇ ਦੇਖਿਆ ਜਾ ਸਕੇਗਾ।
ਟੈੱਕਕਰੰਚ ਦੀ ਰਿਪੋਰਟ ਮੁਤਾਬਕ, ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਇਹ ਇਕ ਇੰਟਰਨਲ ਟੈਸਟਿੰਗ ਹੈ। ਇਸ ਫੀਚਰ ਦੇ ਨਾਲ ਹੀ ਇਹ ਤੁਹਾਨੂੰ ਮੈਸੇਂਜਰ ’ਤੇ ਜੁੜੇ ਆਪਣੇ ਦੋਸਤਾਂ ਦੇ ਨਾਲ ਵੀਡੀਓ ਦੇਖਣ ਅਤੇ ਉਸੇ ਸਮੇਂ ਉਸ ਵੀਡੀਓ ਬਾਰੇ ਗੱਲ ਕਰਨ ਦੀ ਮਨਜ਼ੂਰੀ ਵੀ ਦੇਵੇਗਾ। ਇਸ ਦੌਰਾਨ ਵੀਡੀਓ ਦੇਖ ਰਹੇ ਸਾਰੇ ਲੋਕਾਂ ਦਾ ਕੰਟਰੋਲ ਉਸ ’ਤੇ ਹੋਵੇਗਾ ਅਤੇ ਉਹ ਇਹ ਵੀ ਦੇਖ ਸਕਣਗੇ ਕਿ ਉਸ ਸਮੇਂ ਹੋਰ ਕੌਣ-ਕੌਣ ਵੀਡੀਓ ਦੇਖ ਰਿਹਾ ਹੈ।
ਰਿਪੋਰਟ ਮੁਤਾਬਕ, ਇਸ ਫੀਚਰ ਨੂੰ ਸਭ ਤੋਂ ਪਹਿਲਾਂ ਮੈਨੇਜਮੈਂਟ ਐਪ ‘ਟਾਈਮਬਾਊਂਡ’ ਦੇ ਫਾਊਂਡਰ ਅਨਨਿਆ ਅਰੋੜਾ ਅਤੇ ਜੈਨ ਮੈਨਸ਼ੁਨ ਵੋਂਗ ਦੇ ਇਕ ਇੰਜੀਨੀਅਰ ਨੇ ਮੈਸੇਂਜਰ ਦੇ ਕੋਡ-ਬੇਸ ’ਚ ਲੱਭਿਆ ਸੀ। ਰਿਪੋਰਟ ਮੁਤਾਬਕ, ਇਹ ‘ਵਾਚ ਵੀਡੀਓ ਟੁਗੈਦਰ’ ਫੀਚਰ ਯੂਜ਼ਰਜ਼ ਨੂੰ ਵੀਡੀਓ ਦੇ ਆਪਣੇ ਅਨੁਭਵ ਸ਼ੇਅਰ ਕਰਨ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਕੰਪਨੀ ਨੂੰ ਨਵੇਂ ਵਪਾਰਕ ਮੌਕੇ ਪ੍ਰਦਾਨ ਕਰੇਗਾ।
1 ਜਨਵਰੀ ਤੋਂ ਮਹਿੰਗੀ ਹੋ ਜਾਵੇਗੀ ਮਹਿੰਦਰਾ ਦੀ ਇਹ ਨਵੀਂ ਗੱਡੀ
NEXT STORY