ਜਲੰਧਰ—ਆਨਲਾਈਨ ਅੱਜ-ਕੱਲ ਈ-ਕਾਮਰਸ ਸ਼ਾਪਿੰਗ ਵੈੱਬਸਾਈਟ ਦਾ ਬੋਲਬਾਲਾ ਹੈ ਜਿਸ 'ਚ ਇਕ ਅਮੇਜ਼ਾਨ ਵੀ ਹੈ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਅਮੇਜ਼ਾਨ ਨੂੰ ਟਕੱਰ ਦੇਣ ਲਈ ਫੇਸਬੁੱਕ ਨੇ ਤਿਆਰੀ ਕਰ ਲਈ ਹੈ। ਫੇਸਬੁੱਕ ਅਧਿਕਾਰਤ ਇੰਸਟਾਗ੍ਰਾਮ ਹੁਣ ਆਪਣੇ ਨਵੇਂ ਸ਼ਾਪਿੰਗ ਐਪ 'ਤੇ ਕੰਮ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਦੇ ਸ਼ਾਪਿੰਗ ਐਪ ਯਾਨੀ ਕੀ ਆਈ.ਜੀ. ਐਪ ਦੀ ਮਦਦ ਨਾਲ ਹੁਣ ਯੂਜ਼ਰਸ ਇਸ ਪਲੇਟਫਾਰਮ ਦੀ ਮਦਦ ਨਾਲ ਆਨਲਾਈਨ ਸ਼ਾਪਿੰਗ ਕਰ ਸਕਦੇ ਹਨ।
ਇਸ ਤੋਂ ਇਲਾਵਾ ਯੂਜ਼ਰਸ ਐਪ ਅੰਦਰ ਹੀ ਸ਼ਾਪਿੰਗ ਕਰ ਸਕਦੇ ਹਨ। ਹਾਲਾਂਕਿ ਕੰਪਨੀ ਨੇ ਅਜੇ ਤੱਕ ਐਪ ਦੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪ ਅਜੇ ਵੀ ਡਿਵੈੱਲਪਮੈਂਟ ਫੇਸ 'ਚ ਹੀ ਹੈ। ਦੱਸਣਯੋਗ ਹੈ ਕਿ ਫਿਲਹਾਲ ਇੰਸਟਾਗ੍ਰਾਮ 'ਤੇ 25 ਮਿਲੀਅਨ ਤੋਂ ਜ਼ਿਆਦਾ ਬਿਜ਼ਨੈੱਸ ਅਕਾਊਂਟ ਹੈ ਜਿਥੇ 2 ਮਿਲੀਅਨ ਐਡਵਰਟਾਇਜ਼ਰਸ ਹਨ। ਫੇਸਬੁੱਕ ਨੇ ਕਿਹਾ ਕਿ 4 ਜਾਂ 5 ਇੰਸਟਾਗ੍ਰਾਮ ਯੂਜ਼ਰਸ 'ਚੋਂ ਇਕ ਅਕਾਊਂਟ ਜ਼ਰੂਰ ਬਿਜ਼ਨੈੱਸ ਅਕਾਊਂਟ ਹੁੰਦਾ ਹੈ। ਰਿਪੋਰਟ 'ਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਫੇਸਬੁੱਕ ਇੰਸਟਾਗ੍ਰਾਮ ਲਈ ਨਵਾਂ ਟੂਲ ਲੈ ਕੇ ਆਵੇਗਾ ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਆਪਣਾ ਬਿਜ਼ਨੈੱਸ ਚਲਾਉਣ 'ਚ ਆਸਾਨੀ ਹੋਵੇਗੀ।
ਸਾਲ 2016 'ਚ ਇੰਸਟਾਗ੍ਰਾਮ ਨੇ ਇਸ ਸ਼ਾਪਿੰਗ ਐਪ ਨੂੰ ਟਰਾਈ ਕੀਤਾ ਸੀ। ਜਿਥੇ ਇਸ ਨੂੰ ਪਿਛਲੇ ਸਾਲ ਹੀ ਆਫੀਸ਼ੀਅਲ ਰੋਲਆਊਟ ਕਰ ਦਿੱਤਾ ਸੀ। ਸ਼ਾਪਿੰਗ ਫੀਚਰ ਦੀ ਮਦਦ ਨਾਲ ਹੁਣ ਕੰਪਨੀਆਂ ਕਿਸੇ ਪੋਸਟ ਨੂੰ ਟੈਗ ਕਰ ਯੂਜ਼ਰਸ ਨੂੰ ਫੋਟੋ ਦੀ ਮਦਦ ਨਾਲ ਸ਼ਾਪਿੰਗ ਕਰਨ ਨੂੰ ਆਪਸ਼ਨ ਦੇਵੇਗੀ। ਇਸ ਸ਼ਾਪਿੰਗ ਐਪ ਦੀ ਮਦਦ ਨਾਲ ਈ-ਕਾਮਰਸ ਕੰਪਨੀਆਂ ਨੂੰ ਸਖਤ ਟਕੱਰ ਮਿਲੇਗੀ।
ਹਾਲ ਹੀ 'ਚ ਇੰਸਟਾਗ੍ਰਾਮ ਨੇ ਇਹ ਫੈਸਲਾ ਲਿਆ ਸੀ ਕਿ ਪਲੇਟਫਾਰਮ ਤੋਂ ਫੇਸ ਅਕਾਊਂਟ ਨੂੰ ਹਟਾਉਣ ਲਈ ਯੂਜ਼ਰਸ ਨੂੰ ਆਪਣੇ ਅਕਾਊਂਟ ਦੀ ਪੁਸ਼ਟੀ ਕਰਨੀ ਹੋਵੇਗੀ। ਇਸ 'ਚ ਕਿਹਾ ਗਿਆ ਸੀ ਕਿ ਯੂਜ਼ਰਸ ਨੂੰ ਉਸ ਅਕਾਊਂਟ ਦਾ ਪ੍ਰਮੋਸ਼ਨ ਕਰਨਾ ਹੋਵੇਗਾ ਜੋ ਚਾਲੂ ਹੈ। ਉੱਥੇ ਇਹ ਅਕਾਊਂਟ ਕਿਹੜੇ ਦੇਸ਼ 'ਚ ਕੰਮ ਕਰਦਾ ਹੈ, ਯੂਜ਼ਰਨੇਮ ਅਤੇ ਦੂਜੀਆਂ ਚੀਜਾਂ ਨੂੰ ਅਕਾਊਂਟ ਵੇਰੀਫਿਕੇਸ਼ਨ ਲਈ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਨੂੰ ਨਿਰਦੇਸ਼ ਦਿੱਤੇ ਸਨ।
ਆਨਲਾਈਨ ਸ਼ਾਪਿੰਗ ਸਾਈਟਸ 'ਤੇ ਹੋਇਆ ਮਾਲਵੇਅਰ ਹਮਲਾ
NEXT STORY