7,000 ਤੋਂ ਵੀ ਜ਼ਿਆਦਾ ਈ-ਕਾਮਰਸ ਸਾਈਟਸ ਹੋਈਆਂ ਪ੍ਰਭਾਵਿਤ
ਜਲੰਧਰ- (ਗੈਜੇਟ ਡੈਸਕ) : ਜੇਕਰ ਤੁਹਾਨੂੰ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਖਰੀਦਾਰੀ ਕਰਨਾ ਕਾਫ਼ੀ ਪਸੰਦ ਹੈ ਤੇ ਤੁਸੀਂ ਕ੍ਰੈਡਿਟ ਤੇ ਡੈਬਿਟ ਕਾਰਡ ਦੀ ਡਿਟੇਲਸ ਨੂੰ ਈ-ਕਾਮਰਸ ਸਾਈਟ 'ਤੇ ਸੇਵ ਰੱਖਦੇ ਹੈ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਨਵੀਂ ਸਾਇਬਰ ਸਕਿਓਰਿਟੀ ਰਿਸਰਚ ਰਿਪੋਰਟ ਮੁਤਾਬਕ ਇਕ ਡਾਟਾ ਸਟੀਲਿੰਗ ਮਾਲਵੇਅਰ ਨੇ 7,000 ਤੋਂ ਵੀ ਜ਼ਿਆਦਾ ਈ-ਕਾਮਰਸ ਵੈੱਬਸਾਈਟਸ ਨੂੰ ਦੁਨੀਆ ਭਰ 'ਚ ਆਪਣਾ ਸ਼ਿਕਾਰ ਬਣਾਇਆ ਹੈ। ਇਸ ਮਾਲਵੇਅਰ ਦਾ ਨਾਂ MagentoCore ਦੱਸਿਆ ਗਿਆ ਹੈ। ਜੀ ਬਿਜਨੈੱਸ ਦੀ ਰਿਪੋਰਟ ਦੇ ਮੁਤਾਬਕ ਇਹ ਮਾਲਵੇਅਰ ਅਟੈਕ ਹੋਣ ਨਾਲ ਉਹ ਗਾਹਕ ਵੀ ਖਤਰੇ 'ਚ ਆ ਗਏ ਹਨ ਜਿਨ੍ਹਾਂ ਨੇ ਇੰਫੈਕਟਿਡ ਈ-ਕਾਮਰਸ ਵੈੱਬਸਾਈਟ 'ਤੇ ਆਪਣੀ ਕਾਰਡ ਦੀ ਡੀਟੇਲ ਨੂੰ ਸੇਵ ਨਹੀਂ ਕੀਤਾ ਹੈ ਪਰ ਖਰੀਦਾਰੀ ਜਰੂਰ ਕੀਤੀ ਹੈ।

ਇਸ ਤਰ੍ਹਾਂ ਦਾ ਡਾਟਾ ਕੀਤਾ ਗਿਆ ਚੋਰੀ
ਇਸ ਮਾਲਵੇਅਰ ਅਟੈਕ ਨਾਲ ਯੂਜ਼ਰਸ ਦੇ ਨਾਂ, ਪਾਸਵਰਡਸ, ਕ੍ਰੈਡਿਟ ਕਾਰਡ ਦੀ ਜਾਣਕਾਰੀ ਤੇ ਪਰਸਨਲ ਡਿਟੇਲਸ ਨੂੰ ਚੋਰੀ ਕੀਤੀ ਜਾ ਰਹੀ ਹੈ। ਇਕ ਮਸ਼ਹੂਰ ਡੱਚ ਸੁਰੱਖਿਆ ਖੋਜਕਾਰ ਵਿਲੇਮ ਡੇ ਗਰੂਟ ਨੇ ਇਸ ਖਤਰਨਾਕ ਪੇਮੈਂਟ ਨਾਲ ਜੁੜੀ ਜਾਣਕਾਰੀ ਇਕੱਠੇ ਕਰਨ ਵਾਲੇ ਮਾਲਵੇਅਰ ਦਾ ਪਤਾ ਲਗਾਇਆ ਹੈ ਜਿਨ੍ਹੇ ਹੁਣ ਤੱਕ ਹਜ਼ਾਰਾਂ ਯੂਜ਼ਰਸ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ।
ਹਰ ਦਿਨ 50 ਤੋ ਜ਼ਿਆਦਾ ਵੈੱਬਸਾਈਟਸ ਨੂੰ ਬਣਾ ਰਿਹਾ ਆਪਣਾ ਸ਼ਿਕਾਰ
Magento3ore ਨਾਂ ਦਾ ਇਹ ਮਾਲਵੇਅਰ ਉਨ੍ਹਾਂ ਈ-ਕਾਮਰਸ ਸਾਈਟਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜੋ Magento ਸਾਫਟਵੇਅਰ ਦਾ ਇਸਤੇਮਾਲ ਕਰਦੀ ਹਨ। ਇਸ ਮਾਲਵੇਅਰ ਨੂੰ 7,339 ਨਾਲ ਵੀ ਜ਼ਿਆਦਾ ਆਨਲਾਈਨ ਸਟੋਰਸ 'ਤੇ ਪਿਛਲੇ 6 ਮਹੀਨਿਆਂ ਤੋਂ ਇੰਸਟਾਲ ਕੀਤਾ ਜਾ ਚੁੱਕਿਆ ਹੈ ਉਥੇ ਹੀ ਇਹ ਹਰ ਦਿਨ 50 ਨਵੀਂ ਵੈੱਬਸਾਈਟਸ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।
4.2 ਫ਼ੀਸਦੀ ਵੈੱਬਸਾਈਟਸ ਦੇ ਸ਼ਿਕਾਰ ਹੋਣ ਦੀ ਉਮੀਦ
ਰਿਸਰਚਰਸ ਨੇ 2,20,000 ਵੈੱਬਸਾਈਟਸ ਦਾ ਐਨਲਾਈਜ਼ ਕਰਦੇ ਹੋਏ ਪਤਾ ਲਗਾਇਆ ਹੈ ਕਿ ਇਨ੍ਹਾਂ 'ਚੋਂ 4.2 ਫ਼ੀਸਦੀ ਸ਼ਾਪਿੰਗ ਵੈੱਬਸਾਈਟਸ ਤੋਂ ਪਹਿਲਾਂ ਹੀ ਡਾਟਾ ਲੀਕ ਹੋ ਗਿਆ ਹੈ। ਇਕ ਇੰਟਰਨੈੱਟ ਸਕਿਓਰਿਟੀ ਸਲਿਊਸ਼ਨ ਫਰਮ 9nfosec Ventures ਦੇ ਡਾਇਰੈਕਟਰ ਅੰਕੁਸ਼ ਜੌਹਰ ਨੇ ਕਿਹਾ ਹੈ ਕਿ ਆਰਗੇਨਾਇਜੇਸ਼ੰਸ ਨੂੰ ਬਿਲਕੁੱਲ ਪ੍ਰਾਪਰ ਸਾਈਬਰ ਸਕਿਓਰਿਟੀ ਇੰਫਰਾਸਟਰਕਚਰ ਨੂੰ ਸਥਾਪਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਤਰ੍ਹਾਂ ਦੇ ਫਰਾਡ ਤੋਂ ਗਾਹਕਾਂ ਦੀ ਰੱਖਿਆ ਕੀਤੀ ਜਾ ਸਕੇ।
ਆਨਰ ਦਾ ਬੈਂਡ 4 ਤੇ ਬੈਂਡ 4 ਰਨਿੰਗ ਐਡੀਸ਼ਨ ਲਾਂਚ, ਜਾਣੋ ਕੀਮਤ ਤੇ ਫੀਚਰਸ
NEXT STORY