ਜਲੰਧਰ— ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਨੇ ਆਪਣੇ ਰਿਐਕਸ਼ਨਸ ਫੀਚਰ ਨੂੰ ਵਿਸ਼ਵ ਭਰ 'ਚ ਲਾਂਚ ਕਰ ਦਿੱਤਾ ਹੈ। ਇਸ ਫੀਚਰ ਦੇ ਜਰੀਏ ਫੇਸਬੁਕ ਯੂਜ਼ਰਸ ਪੋਸਟਸ, ਫ਼ੋਟੋ ਅਤੇ ਵਿਡੀਓ 'ਤੇ Like ਤੋਂ ਇਲਾਵਾ 5 ਅਲਗ ਰਿਐਕਸ਼ਨਸ ਦੇ ਜ਼ਰੀਏ ਰਿਐਕਸ਼ਨ ਦੇ ਸਕੋਗੇ। ਫੇਸਬੁਕ ਨੇ ਲਾਇਕ ਦੇ ਐਕਸਟੇਂਸ਼ਨ ਦੇ ਰੂਪ 'ਚ 6 ਨਵੇਂ ਰਿਐਕਸ਼ਨ ਬਟਨਸ ਨੂੰ ਸ਼ਾਮਿਲ ਕੀਤਾ ਹੈ। ਹਾਲਕਿਂ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਸ 'ਚ ਡਿੱਸਲਾਇਕ ਨਹੀਂ ਹੈ। ਹਾਂ ਐਂਗਰੀ ਬਟਨ ਜਰੂਰ ਹੈ। ਜਿੱਥੇ ਤੁਸੀਂ ਆਪਣੇ ਗੁੱਸੇ ਦਾ ਪ੍ਰਦਰਸ਼ਨ ਕਰ ਸਕਦੇ ਹੋ। ਇਨ੍ਹਾਂ ਰਿਐਕਸ਼ਨ ਵਾਲੇ ਇਮੋਜੀ ਬਾਰੇ ਵੀ ਫੇਸਬੁਕ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ। ਇਹ ਲਾਇਕ ਬਟਨ 'ਚੋ 5 ਇਮੋਜੀ ਜੋ ਲੱਵ, ਹਾਹਾ, ਵਾਵ, ਸੈਡ ਅਤੇ ਐਂਗਰੀ ਸ਼ਾਮਿਲ ਹਨ।
ਫੇਸਬੁਕ ਨੇ ਅਲਗ ਬਲਾਗ ਪੋਸਟ 'ਚ ਕਿਹਾ ਹੈ, 'ਅਸੀਂ ਸ਼ੁਰੂ 'ਚ ਰਿਐਕਸ਼ਨ ਨੂੰ Like ਦੀ ਤਰ੍ਹਾਂ ਹੀ ਇਸਤੇਮਾਲ ਕਰਾਗੇ ਅਤੇ ਤੁਹਾਡੇ ਦੁਆਰਾ ਇਸਤੇਮਾਲ ਕੀਤੇ ਗਏ ਰਿਐਕਸ਼ਨ ਦੇ ਅਧਾਰ 'ਤੇ ਤੈਅ ਕਰਾਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਕਾਂਟੇਂਟ ਦੇਖਣਾ ਚਾਹੁੰਦੇ ਹੋ।'
ਡਿਵੈੱਲਪਰਾਂ ਨੂੰ ਆਪਣੇ ਐਪ ਬਾਰੇ ਸਾਰੀ ਜਾਣਕਾਰੀ ਦੇਵੇਗਾ ਇਹ App
NEXT STORY