ਜਲੰਧਰ- ਇੰਟਰਨੈੱਟ ਅਜੋਕੇ ਸਮੇਂ 'ਚ ਹਰ ਕਿਸੇ ਲਈ ਜ਼ਰੂਰਤ ਬਣ ਗਿਆ ਹੈ। ਜਿਸ ਕੋਲ ਵੀ ਕੋਈ ਡਿਵਾਈਸ ਹੈ ਉਨ੍ਹਾਂ 'ਚੋਂ ਕੁੱਝ ਤਾਂ ਇੰਟਰਨੈੱਟ ਨਾਲ ਜੁੜੇ ਹਨ ਅਤੇ ਕੁੱਝ ਹੁਣ ਵੀ ਇਸ ਕੁਨੈਕਟੀਵਿਟੀ ਤੋਂ ਵਾਂਝੇ ਹਨ। ਫੇਸਬੁਕ ਵੱਲੋਂ ਇਸੇ ਤਹਿਤ ਚਾਰ ਬਿਲੀਅਨ ਲੋਕ ਜੋ ਇੰੰਟਰਨੈੱਟ ਤੋਂ ਹੁਣ ਤੱਕ ਵਾਂਝੇ ਹਨ ਨੂੰ ਇੰਟਰਨੈੱਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ ਹੀ 'ਚ ਫੇਸਬੁਕ ਨੇ ਦੁਨੀਆ ਦੇ ਰਿਮੋਟ ਇਲਾਕਿਆਂ 'ਚ ਇੰਟਰਨੈੱਟ ਕੁਨੈਕਟੀਵਿਟੀ ਨੂੰ ਸੁਧਾਰਨ ਦੇ ਉਦੇਸ਼ ਨਾਲ ਇਕ ਓਪਨ ਸੋਰਸ ਅਤੇ ਕੋਸਟ-ਇਫੈਕਟਿਵ, ਸਾਫਟਵੇਅਰ-ਡਿਫਾਇਨ ਵਾਇਰਲੈੱਸ ਐਕਸੈੱਸ ਪਲੈਟਫਾਰਮ ਦਾ ਐਲਾਨ ਕੀਤਾ ਹੈ।
ਫੇਸਬੁਕ ਇੰਜੀਨੀਅਰ ਕਾਸ਼ਿਫ ਅਲੀ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਇਸ ਓਪਨਸੈਲੁਲਰ (OpenCellular) ਨਾਂ ਦੇ ਪਲੈਟਫਾਰਮ ਨੂੰ ਕੁਨੈਕਟੀਵਿਟੀ ਨੂੰ ਸੁਧਾਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਕ ਸ਼ੂਬਾਕਸ ਆਕਾਰ ਦਾ ਡਿਵਾਈਸ ਜੋ ਲਗਭਗ 1,500 ਲੋਕਾਂ ਨੂੰ 10 ਕਿਲੋਮੀਟਰ ਦੀ ਦੂਰੀ ਤੱਕ ਸਪੋਰਟ ਕਰੇਗਾ। ਇਸ ਓਪਨਸੈਲੁਲਰ ਵਾਇਰਲੈੱਸ ਐਕਸੈੱਸ ਪੁਆਇੰਟ ਨਾਲ ਵਾਇਸ ਕਾਲਜ਼, ਸੈਂਡ ਐਂਡ ਰਿਸੀਵ ਐੱਸ.ਐੱਮ.ਐੱਸ. ਮੈਸੇਜਿਜ਼ ਲਈ 2ਜੀ ਪਲੈਟਫਾਰਮ ਦੀ ਸਲੋਅ ਕੁਨੈਕਟੀਵਿਟੀ ਤੋਂ ਲੈ ਕੇ ਐੱਲ.ਟੀ.ਈ. ਜਾਂ ਵਾਈ-ਫਾਈ ਵਰਗੇ ਫਾਸਟ ਆਪ੍ਰੇਟਰ ਦੀ ਵਰਤੋਂ ਕੀਤੀ ਜਾਵੇਗੀ।
Smartron ਨੇ ਭਾਰਤ 'ਚ ਉਪਲੱਬਧ ਕੀਤੀ ਨਵੀਂ T-book
NEXT STORY