ਨਵੀਂ ਦਿੱਲੀ,(ਭਾਸ਼ਾ)– ਫੇਸਬੁਕ ਨੇ ਜੂਨ 2021 ਤਿਮਾਹੀ ’ਚ ਨਫਰਤ ਅਤੇ ਨਫਰਤ ਵਧਾਉਣ ਵਾਲੀ 3.15 ਕਰੋੜ ਸਮੱਗਰੀਆਂ ਨੂੰ ਲੈ ਕੇ ਕਾਰਵਾਈ ਕੀਤੀ। ਕੌਮਾਂਤਰੀ ਪੱਧਰ ’ਤੇ ਇਸ ਸੋਸ਼ਲ ਮੀਡੀਆ ਮੰਚ ’ਤੇ ਇਸ ਤਰ੍ਹਾਂ ਦੀ ਸਮੱਗਰੀ ਦੀ ਵਿਆਪਕਤਾ ’ਚ ਕਮੀ ਆਈ ਹੈ। ਹਰ 10,000 ਸਮੱਗਰੀ ’ਤੇ ਨਫਰਤ ਅਤੇ ਨਫਰਤ ਫੈਲਾਉਣ ਵਾਲੀ ਸਮੱਗਰੀ ਦੀ ਗਿਣਤੀ ਘੱਟ ਕੇ 5 ਰਹਿ ਗਈ।
ਫੇਸਬੁਕ ਦੇ ਵਾਈਸ-ਪ੍ਰੈਜ਼ੀਡੈਂਟ (ਇੰਟੇਗ੍ਰੇਟੀ) ਗਾਯ ਰੋਸੇਨ ਨੇ ਕਿਹਾ,‘‘ਅਸੀਂ ਇਸੇ ਤਿਮਾਹੀ ’ਚ 3.15 ਕਰੋੜ ਨਫਰਤਪੂਰਨ ਸਮੱਗਰੀਆਂ ਹਟਾਈਆਂ, ਜਦੋਂਕਿ ਪਹਿਲੀ ਤਿਮਾਹੀ (ਮਾਰਚ 2021) ’ਚ ਇਹ ਗਿਣਤੀ 2.52 ਕਰੋੜ ਸੀ, ਉਥੇ ਹੀ ਹੋਰ ਇੰਸਟਾਗ੍ਰਾਮ ਤੋਂ 98 ਲੱਖ ਸਮੱਗਰੀਆਂ ਹਟਾਈਆਂ ਗਈਆਂ, ਜਦੋਂਕਿ ਪਹਿਲੀ ਤਿਮਾਹੀ ’ਚ ਇਹ ਗਿਣਤੀ 63 ਲੱਖ ਸੀ। ਲਗਾਤਾਰ ਤੀਜੀ ਤਿਮਾਹੀ ’ਚ ਫੇਸਬੁਕ ’ਤੇ ਨਫਰਤ ਵਧਾਉਣ ਵਾਲੀਆਂ ਸਮੱਗਰੀਆਂ ਦੀ ਵਿਆਪਕਤਾ ’ਚ ਕੁੱਝ ਕਮੀ ਵੇਖੀ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਫੇਸਬੁਕ ਨੇ ਇਸ ਤਰ੍ਹਾਂ ਦੀਆਂ ਸਮੱਗਰੀਆਂ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਫੇਸਬੁਕ ਅਤੇ ਇੰਸਟਾਗ੍ਰਾਮ ’ਤੇ ਨਫਰਤ ਅਤੇ ਨਫਰਤ ਫੈਲਾਉਣ ਵਾਲੀਆਂ ਸਮੱਗਰੀਆਂ ਨੂੰ ਹਟਾਉਣ ’ਚ 15 ਗੁਣਾ ਵਾਧਾ ਹੋਇਆ ਹੈ। ਰੋਸੇਨ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਭੱਦੀ ਭਾਸ਼ਾ ਦੀ ਹਾਜ਼ਰੀ 0.05 ਫੀਸਦੀ ਸੀ ਜਾਂ ਪ੍ਰਤੀ 10,000 ਸਮੱਗਰੀਆਂ ’ਚ 5 ’ਚ ਇਸ ਤਰ੍ਹਾਂ ਦੀ ਭਾਸ਼ਾ ਸੀ। ਇਹ ਸਾਲ ਦੀ ਪਹਿਲੀ ਤਿਮਾਹੀ ’ਚ 0.05-0.06 ਫੀਸਦੀ ਸੀ ਜਾਂ ਪ੍ਰਤੀ 10,000 ਸਮੱਗਰੀਆਂ ’ਚ 5 ਤੋਂ 6 ਸੀ। ਅੰਕੜੇ 2021 ਦੀ ਦੂਜੀ ਤਿਮਾਹੀ ਲਈ ਫੇਸਬੁੱਕ ਦੀ ਸਮੁਦਾਇਕ ਮਾਪਦੰਡ ਬਦਲਾਅ ਰਿਪੋਰਟ ਦਾ ਹਿੱਸਾ ਹਨ।
Xiaomi Mi Band 6 ਦੀ ਲਾਂਚ ਤਾਰੀਖ ਦਾ ਖੁਲਾਸਾ, 14 ਦਿਨਾਂ ਤਕ ਚੱਲੇਗੀ ਬੈਟਰੀ!
NEXT STORY