ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੀ ਫੇਸਬੁੱਕ ਆਪਣੀ ਸਰਵਿਸ ਨੂੰ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਫੇਸ ਸਕੈਨਰ ਦਾ ਨਵਾਂ ਪ੍ਰਯੋਗ ਕਰਨ ਜਾ ਰਹੀ ਹੈ। ਮੇਟਾ ਨੇ ਸੋਮਵਾਰ ਨੂੰ ਐਲਾਨ ਕਰਕੇ ਦੱਸਿਆ ਕਿ ਕੰਪਨੀ ਆਪਣੀ ਫੇਸਬੁੱਕ ਡੇਟਿੰਗ ਸਰਵਿਸ ’ਤੇ ਏ.ਆਈ. ਫੇਸ ਸਕੈਨਿੰਗ ਤਕਨਾਲੋਜੀ ਦੀ ਮਦਦ ਨਾਲ ਯੂਜ਼ਰਜ਼ ਦੀ ਉਮਰ ਦਾ ਪਤਾ ਲਗਾਏਗੀ ਤਾਂ ਜੋ ਪਲੇਟਫਾਰਮ ਦੇ ਸਰਵਿਸ ਯੂਜ਼ਰਜ਼ ਨੂੰ ਉਨ੍ਹਾਂ ਦੀ ਉਮਰ ਦੀ ਪੁਸ਼ਟੀ ਕਰਨ ਦੀ ਪਰਮੀਸ਼ਨ ਮਿਲ ਸਕੇ। ਦਰਅਸਲ, ਕੰਪਨੀ ਨੇ 18 ਸਾਲਾਂ ਤੋਂ ਘੱਟ ਉਮਰ ਦੇ ਯੂਜ਼ਰਜ਼ ਨੂੰ ਫੇਸਬੁੱਕ ਡੇਟਿੰਗ ਸਰਵਿਸ ਤੋਂ ਦੂਰ ਰੱਖਣ ਲਈ ਇਹ ਕਦਮ ਚੁੱਕਿਆ ਹੈ।
ਇੰਝ ਕਰ ਸਕੋਗੇ ਉਮਰ ਦੀ ਪੁਸ਼ਟੀ
ਮੇਟਾ ਨੇ ਇਕ ਬਲਾਗ ਪੋਸਟ ’ਚ ਐਲਾਨ ਕਰਦੇ ਹੋਏ ਕਿਹਾ ਕਿ ਇਹ ਫੇਸਬੁੱਕ ਡੇਟਿੰਗ ’ਤੇ ਯੂਜ਼ਰਜ਼ ਦੀ ਉਮਰ ਨੂੰ ਲੈ ਕੇ ਕੰਪਨੀ ਨੂੰ ਯੂਜ਼ਰ ਦੀ 18 ਸਾਲ ਤੋਂ ਘੱਟ ਉਮਰ ਨੂੰ ਲੈ ਕੇ ਸ਼ੱਕ ਹੁੰਦਾ ਹੈ ਤਾਂ ਉਹ ਯੂਜ਼ਰਜ਼ ਨੂੰ ਆਪਣੀ ਉਮਰ ਦੀ ਪੁਸ਼ਟੀ ਕਰਨ ਲਈ ਪ੍ਰੇਰਿਤ ਕਰਨਗੇ। ਫੇਸਬੁੱਕ ’ਤੇ ਉਮਰ ਦੀ ਪੁਸ਼ਟੀ ਕਰਨ ਲਈ ਤੁਸੀਂ ਸੈਲਫੀ ਦੀ ਮਦਦ ਲੈ ਸਕਦੇ ਹੋ। ਯਾਨੀ ਤੁਹਾਨੂੰ ਸਭ ਤੋਂ ਪਹਿਲਾਂ ਫੇਸਬੁੱਕ ’ਤੇ ਉਮਰ ਦੀ ਪੁਸ਼ਟੀ ਵਾਲੇ ਆਪਸ਼ਨ ’ਚ ਜਾਣਾ ਹੋਵੇਗਾ ਅਤੇ ਉੱਥੇ ਆਪਣੀ ਸੈਲਫੀ ਵੀਡੀਓ ਸ਼ੇੱਰ ਕਰਨੀ ਹੋਵੇਗੀ।
ਹੁਣ ਫੇਸਬੁੱਕ ਇਸਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਫੇਸ ਸਕੈਨਰ ਦੀ ਮਦਦ ਨਾਲ ਵੈਰੀਫਾਈ ਕਰੇਗਾ ਅਤੇ ਤੁਹਾਨੂੰ ਇਸਦਾ ਨਤੀਜਾ ਮਿਲ ਜਾਵੇਗਾ। ਮੇਟਾ ਮੁਤਾਬਕ, ਇਸਨੂੰ ਥਰਡ ਪਾਰਟੀ ਬਿਜ਼ਨੈੱਸ ਦੇ ਨਾਲ ਸ਼ੇਅਰ ਕਰ ਸਕਦਾ ਹੈ ਜਾਂ ਆਪਣੀ ਆਈ.ਡੀ. ਦੀ ਇਕ ਕਾਪੀ ਅਪਲੋਡ ਕਰ ਸਕਦਾ ਹੈ। ਮੇਟਾ ਦੇ ਅਨੁਸਾਰ, ਕੰਪਨੀ Yoti ਯੂਜ਼ਰਜ਼ ਦੀ ਪਛਾਣ ਕੀਤੇ ਬਿਨਾਂ ਉਸਦੀ ਉਮਰ ਤੈਅ ਕਰਨ ਲਈ ਚਿਹਰੇ ਦੇ ਸੰਕੇਤਾਂ ਦਾ ਉਪਯੋਗ ਕਰਦੀ ਹੈ।
ਬੱਚਿਆਂ ਨੂੰ ਰੋਕਣ ’ਚ ਮਿਲੇਗੀ ਮਦਦ
ਮੇਟਾ ਦਾ ਕਹਿਣਾ ਹੈ ਕਿ ਨਵੇਂ ਏਜ ਵੈਰੀਫਿਕੇਸ਼ਨ ਸਿਸਟਮ ਦੀ ਮਦਦ ਨਾਲ ਬੱਚਿਆਂ ਨੂੰ ਵੱਡੀਆਂ ਲਈ ਬਣਾਈਆਂ ਗਈਆਂ ਸੁਵਿਧਾਵਾਂ ਤਕ ਪਹੁੰਚਣ ਤੋਂ ਰੋਕਣ ’ਚ ਮਦਦ ਕਰੇਗੀ। ਹਾਲਾਂਕਿ, ਵੱਡਿਆਂ ਨੂੰ ਫੇਸਬੁੱਕ ਡੇਟਿੰਗ ’ਤੇ ਉਮਰ ਦੀ ਪੁਸ਼ਟੀ ਦੀ ਲੋੜ ਘੱਟ ਹੀ ਹੋਵੇਗੀ। ਦੱਸ ਦੇਈਏ ਕਿ ਸੋਸ਼ਲ ਮੀਡੀਆ ਕੰਪਨੀ ਨੇ ਹੋਰ ਉਮਰ ਵੈਰੀਫਿਕੇਸ਼ਨ ਉਦੇਸ਼ਾਂ ਲਈ ਵੀ Yoti ਦਾ ਇਸਤੇਮਾਲ ਕੀਤਾ ਹੈ, ਜਿਸ ਵਿਚ ਇੰਸਟਾਗ੍ਰਾਮ ਯੂਜ਼ਰਜ਼ ਨੂੰ ਵੋਟਿੰਗ ਕਰਨਾ ਸ਼ਾਮਲ ਹੈ। ਕਈ ਯੂਜ਼ਰਜ਼ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦਾ ਦੱਸਣ ਲਈ ਆਪਣੀ ਜਨਮ ਤਾਰੀਖ ਬਦਲਣ ਦੀ ਕੋਸ਼ਿਸ਼ ਕਰਦੇ ਹਨ।
ਯੂਟਿਊਬ ’ਤੇ ਇਸ ਸਾਲ ‘ਸ਼੍ਰੀਵੱਲੀ’ ਤੋਂ ਲੈ ਕੇ ‘ਕੱਚਾ ਬਾਦਾਮ’ ਤਕ ਦੀ ਧੂਮ, ਕੰਪਨੀ ਨੇ ਜਾਰੀ ਕੀਤੀ ਟਾਪ-10 ਲਿਸਟ
NEXT STORY