ਜਲੰਧਰ- ਬੱਚਿਆਂ ਨੂੰ ਪਰਿਵਾਰਕ ਬਣਾਉਣ ਲਈ ਪੰਚਤੰਤਰਾ, ਬਿਕਰਮ-ਬੇਤਾਲ, ਮਾਲਗੁੜੀ ਡੇਅਜ਼ ਅਤੇ ਹੋਰ ਮਸ਼ਹੂਰ ਕਹਾਣੀਆਂ ਲਈ, ਇਕ ਸਬਸਕ੍ਰਿਪਸ਼ਨ-ਲੈੱਡ ਵੀਡੀਓ ਐਂਟਰਟੇਨਮੈਂਟ ਐਪ ਨੈਕਸਜੀਟੀਵੀ (nexGTv) ਨੇ ਆਪਣਾ ਇਕ ਨਵਾਂ ਐਪ ਲਾਂਚ ਕੀਤਾ ਹੈ ਜਿਸ ਦਾ ਨਾਂ ਨੈਕਸਜੀਟੀਵੀ ਕਿਡਜ਼ (nexGTv Kids) ਰੱਖਿਆ ਗਿਆ ਹੈ। ਨੌਜਵਾਨ ਦਰਸ਼ਕ ਆਪਣੇ ਆਪ ਨੂੰ ਸੁੰਦਰ ਕਹਾਣੀਆਂ ਦੇ ਇਕ ਇਲੈਕਟ੍ਰਿਕ ਮਿਸ਼ਰਣ 'ਚ ਲੀਨ ਕਰ ਸਕਦੇ ਹਨ ਅਤੇ ਇਸ ਦੇ ਸੋਹਣੇ ਅੱਖਰ ਮਨੋਰੰਜਨ ਦੇ ਨਾਲ-ਨਾਲ ਸੂਝ-ਬੂਝ ਦਾ ਵੀ ਵਿਕਾਸ ਕਰਨਗੇ।
ਨੈਕਸਜੀਟੀਵੀ ਦੇ ਸੀ.ਓ.ਓ. ਅਭੇਸ਼ ਵਰਮਾ ਦੇ ਇਕ ਬਿਆਨ ਅਨੁਸਾਰ ਇਸ ਐਪ ਨਾਲ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਬੱਚਿਆਂ ਨੂੰ ਐਂਟਰਟੇਨਮੈਂਟ ਦੇ ਨਾਲ-ਨਾਲ ਪੜਾਈ ਲਈ ਵੀ ਉਤਸ਼ਾਹਿਤ ਕੀਤਾ ਜਾ ਸਕੇ। ਬੱਚੇ ਇਨ੍ਹਾਂ ਮਸ਼ਹੂਰ ਕਹਾਣੀਆਂ ਨੂੰ ਸੁਰੱਖਿਅਤ, ਬਿਨ੍ਹਾਂ ਕਿਸੇ ਰੁਕਾਵਟ ਅਤੇ ਐਡਜ਼ ਤੋਂ ਬਿਨ੍ਹਾਂ ਦੇਖ ਸਕਦੇ ਹਨ। ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਆਈਟਿਊਨ 'ਤੇ ਉਪਲੱਬਧ ਹੈ।
BMW ਭਾਰਤ 'ਚ ਲਾਂਚ ਕਰੇਗੀ ਬੇਹੱਦ ਪਾਵਰਫੁੱਲ ਬਾਈਕ, ਜਾਣੋ ਕੀਮਤ
NEXT STORY