ਗੈਜੇਟ ਡੈਸਕ– ਦੁਸ਼ਹਿਰੇ ਦੇ ਮੌਕੇ PUBG ਗੇਮ ਦਾ ਦੇਸੀ ਵਰਜ਼ਨ FAUG Games ਦਾ ਵੀਡੀਓ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਾਰਤ ’ਚ ਪਬਜੀ ਬੈਨ ਤੋਂ ਬਾਅਦ ਹੀ FAU-G ਗੇਮ ਦਾ ਐਲਾਨ ਕੀਤਾ ਗਿਆ ਸੀ। FAU-G ਗੇਮ ਨੂੰ ਬਣਾਉਣ ਵਾਲੀ ਕੰਪਨੀ nCore Games ਨੇ ਐਲਾਨ ਕੀਤਾ ਹੈ ਕਿ FAUG Games ਗੇਮ ਨੂੰ ਇਸ ਸਾਲ ਨਵੰਬਰ ਮਹੀਨੇ ਭਾਰਤ ’ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਨਵੰਬਰ ਮਹੀਨੇ ਦੀ ਕਿਹੜੀ ਤਾਰੀਖ਼ ਨੂੰ ਗੇਮ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ– ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ
ਕੰਪਨੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
nCore Games ਵਲੋਂ ਅਧਿਕਾਰਤ ਟਵਿਟਰ ਹੈਂਡਲ ਤੋਂ ਬੀਤੇ ਐਤਵਾਨ ਨੂੰ ਇਕ ਟਵੀਟ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਛਾਈ ਹਮੇਸ਼ਾ ਬੁਰਾਈ ’ਤੇ ਜਿੱਤ ਪਾਉਂਦੀ ਹੈ, ਰੌਸ਼ਨੀ ਹਮੇਸ਼ਾ ਹਨ੍ਹੇਰੇ ’ਤੇ ਜਿੱਤ ਪ੍ਰਾਪਤ ਕਰਦੀ ਹੈ। ਅਜਿਹੇ ’ਚ ਫਿਅਰਲੈੱਸ ਐਂਡ ਯੁਨਾਈਟਿਡ ਗਾਰਡਸ ਨੂੰ ਜਿੱਤ ਲਈ ਸ਼ੁੱਭਕਾਮਨਾਵਾਂ ਦਿਓ। ਭਾਰਤੀ ਗੇਮ ਡਿਵੈਲਪਰ ਕੰਪਨੀ nCore Games ਦੇ ਕੋ-ਫਾਊਂਡਰ ਵਿਸ਼ਾਲ ਗੋਂਡਾਲ ਨੇ ਦਾਅਵਾ ਕੀਤਾ ਕਿ ਗੇਮ ਦੂਜੀਆਂ ਇੰਟਰਨੈਸ਼ਨਲ ਗੇਮਾਂ ਜਿਵੇਂ ਪਬਜੀ ਨੂੰ ਟੱਕਰ ਦੇਵੇਗੀ।
ਇਹ ਵੀ ਪੜ੍ਹੋ– 6,000 ਰੁਪਏ ਤਕ ਸਸਤਾ ਖ਼ਰੀਦੋ iPhone 12, ਜਾਣੋ ਕੀ ਹੈ ਆਫਰ
ਅਕਸ਼ੈ ਕੁਮਾਰ ਨੇ ਕੀਤਾ ਟਵੀਟ
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵਲੋਂ ਵੀ ਇਕ ਟਵੀਟ ਕਰਕੇ FAUG Games ਦਾ ਟੀਜ਼ਰ ਜਾਰੀ ਕਰਕੇ ਗੇਮ ਬਾਰੇ ਜਾਣਕਾਰੀ ਦਿੱਤੀ ਗਈ। ਜੇਕਰ ਟੀਜ਼ਰ ਵੀਡੀਓ ਦੀ ਗੱਲ ਕਰੀਏ ਤਾਂ ਉਸ ਵਿਚ ਕੁਝ ਫੌਜੀਆਂ ਦੇ ਗ੍ਰਾਫਿਕਸ ਵਿਖਾਏ ਗਏ ਹਨ। ਪਰ ਕਿਹੜੇ ਹਥਿਆਰਾਂ ਨਾਲ ਜੰਗ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਟੀਜ਼ਰ ਵੀਡੀਓ ਦੇ ਗ੍ਰਾਫਿਕਸ ਵੀ ਕੁਝ ਖ਼ਾਸ ਨਹੀਂ ਲੱਗੇ ਪਰ ਗੇਮ ਅਜੇ ਡਿਵੈਲਪਿੰਗ ਸਟੇਜ ’ਚ ਹੈ। ਅਜਿਹੇ ’ਚ ਸ਼ਾਇਦ ਆਉਣ ਵਾਲੇ ਦਿਨਾਂ ’ਚ ਗ੍ਰਾਫਿਕਸ ਦੇ ਮਾਮਲੇ ’ਚ ਸ਼ਾਇਦ ਕੁਝ ਸੁਧਾਰ ਵੇਖਣ ਨੂੰ ਮਿਲੇ।
ਸੈਮਸੰਗ ਨੂੰ ਗਲੋਬਲ ਬ੍ਰਾਂਡ ਬਣਾਉਣ ਵਾਲੇ ਲੀ ਕੁਨ ਹੀ ਦਾ ਹੋਇਆ ਦਿਹਾਂਤ
NEXT STORY