ਗੈਜੇਟ ਡੈਸਕ– ਭਾਰਤ ’ਚ ਐਪਲ ਆਈਫੋਨ 12 ਅਤੇ ਆਈਫੋਨ 12 ਪ੍ਰੋ ਲਈ ਪ੍ਰੀ-ਆਰਡਰ ਦੀ ਸ਼ੁਰੂਆਤ ਹੋ ਗਈ ਹੈ। ਗਾਹਕ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਜਾਂ ਐਪਲ ਸਟੋਰ ਰਾਹੀਂ ਪ੍ਰੀ-ਆਰਡਰ ਕਰ ਸਕਦੇ ਹਨ। ਗਾਹਕਾਂ ਨੂੰ ਈ.ਐੱਮ.ਆਈ. ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਪਰ ਜੇਕਰ ਤੁਸੀਂ ਥੋੜ੍ਹੀ ਘੱਟ ਕੀਮਤ ’ਚ ਆਈਫੋਨ 12 ਖ਼ਰੀਦਣਾ ਚਾਹੁੰਦੇ ਹੋ ਤਾਂ ਉਸ ਦਾ ਵੀ ਇਕ ਤਰੀਕਾ ਹੈ। ਹਾਲਾਂਕਿ, ਉਸ ਤਰੀਕੇ ਨੂੰ ਜਾਣਨ ਤੋਂ ਪਹਿਲਾਂ ਆਈਫੋਨ 12 ਮਾਡਲਾਂ ਦੀ ਕੀਮਤ ਜਾਣ ਲਓ।
ਇਹ ਵੀ ਪੜ੍ਹੋ– iPhone 12 ਤੇ iPhone 12 Pro ਦੀ ਪ੍ਰੀ-ਬੁਕਿੰਗ ਭਾਰਤ ’ਚ ਸ਼ੁਰੂ, ਜਾਣੋ ਕੀਮਤ ਤੇ ਆਫਰ
ਆਈਫੋਨ 12 ਸੀਰੀਜ਼ ਦੀ ਕੀਮਤ
ਆਈਫੋਨ 12 ਦੇ 64 ਜੀ.ਬੀ. ਮਾਡਲ ਦੀ ਕੀਮਤ 79,900 ਰੁਪਏ, 128 ਜੀ.ਬੀ. ਮਾਡਲ ਦੀ ਕੀਮਤ 84,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 94,900 ਰੁਪਏ ਰੱਖੀ ਗਈ ਹੈ।
ਉਥੇ ਹੀ ਆਈਫੋਨ 12 ਪ੍ਰੋ ਦੇ 128 ਜੀ.ਬੀ. ਮਾਡਲ ਦੀ ਕੀਮਤ 1,19,900 ਰੁਪਏ, 256 ਜੀ.ਬੀ. ਮਾਡਲ ਦੀ ਕੀਮਤ 1,29,900 ਰੁਪਏ ਅਤੇ 512 ਜੀ.ਬੀ. ਵਾਲੇ ਮਾਡਲ ਦੀ ਕੀਮਤ 1,49,900 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ– ਆਈਫੋਨ 11 ਨਾਲੋਂ ਕਮਜ਼ੋਰ ਹੈ ਆਈਫੋਨ 12 ਦੀ ਬੈਟਰੀ, ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇੱਥੇ ਮਿਲੇਗਾ 6000 ਰੁਪਏ ਦਾ ਕੈਸ਼ਬੈਕ
ਜੇਕਰ ਤੁਸੀਂ ਆਈਫੋਨ 12 ਸੀਰੀਜ਼ ਨੂੰ ਕਿਫਾਇਤੀ ਕੀਮਤ ’ਤੇ ਖ਼ਰੀਦਣਾ ਚਾਹੁੰਦੇ ਹੋ ਤਾਂ indiaistore.com ਦੀ ਡੀਲ ਤੁਹਾਡੇ ਲਈ ਕੰਮ ਦੀ ਸਾਬਤ ਹੋ ਸਕਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ indiaistore.com ਭਾਰਤ ’ਚ ਐਪਲ ਦਾ ਅਧਿਕਾਰਤ ਡਿਸਟ੍ਰੀਬਿਊਟਰ ਹੈ। ਇਥੇ ਤੁਹਾਨੂੰ ਆਈਫੋਨ 12 ’ਤੇ 6000 ਰੁਪਏ ਅਤੇ ਆਈਫੋਨ 12 ਪ੍ਰੋ ’ਤੇ 5000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਪੁਰਾਣੇ ਫੋਨ ਦੇ ਬਦਲੇ 6000 ਰੁਪਏ ਦਾ ਐਕਸਚੇਂਜ ਡਿਸਕਾਊਂਟ ਵੀ ਪਾ ਸਕਦੇ ਹੋ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਫਰ HDFC ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ ਹੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ– ਹੁਣ ਫਾਲਤੂ ਦੇ ਮੈਸੇਜ ਕਦੇ ਨਹੀਂ ਕਰਨਗੇ ਪਰੇਸ਼ਾਨ, WhatsApp ’ਚ ਆਇਆ ਨਵਾਂ ਫੀਚਰ
ਗੂਗਲ ਨੇ ਦਿੱਤਾ ਯੂਜ਼ਰਸ ਨੂੰ ਝਟਕਾ, ਬੰਦ ਕੀਤੀ ਇਹ ਮਸ਼ਹੂਰ ਮਿਊਜ਼ਿਕ ਐਪ
NEXT STORY