ਜਲੰਧਰ : ਆਰਟੀਫਿਸ਼ੀਅਲ ਇੰਟੈਲਾਜੈਂਸ ਨਾਲ ਲੈਸ ਇਮੇਜ ਰਿਕੋਗਨਾਈਜ਼ੇਸ਼ਨ ਅੱਜਕਲ ਕਾਫੀ ਚਰਚਾ 'ਚ ਹੈ ਪਰ ਇਸ ਦੇ ਨਤੀਜੇ ਹਰ ਵਾਰ ਸਹੀ ਨਹੀਂ ਨਿਕਲਦੇ। 2014 ਤੋਂ ਹੀ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡਸ ਐਂਡ ਟੈਕਨਾਲੋਜੀ ਤੇ ਐੱਫ. ਬੀ. ਆਈ. ਮਿਲ ਕੇ ਇਕ ਬਿਹਤਰ ਟੈਟੂ ਰਿਕੋਗਨਾਈਜ਼ੇਸ਼ਨ ਟੈੱਕ 'ਤੇ ਕੰਮ ਕਰ ਰਹੀ ਹੈ। ਇਸ ਕਾਂਸੈਪਟ 'ਚ ਉਨ੍ਹਾਂ ਲੋਕਾਂ ਦੀ ਲਿਸਟ ਨੂੰ ਤਿਆਰ ਕੀਤਾ ਗਿਆ ਜੋ ਆਪਣੇ ਸਰੀਰ 'ਤੇ ਟੈਟੂ ਕਰਕੇ ਪਛਾਣੇ ਜਾਂਦੇ ਹਨ। ਇਲੈਕਟ੍ਰਾਨਿਕ ਫਾਰਚਿਊਨ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕਿਸੇ ਦੋਸ਼ੀ ਦੀ ਪਛਾਣ ਕਰਨ ਲਈ ਉਸ ਵਿਅਕਤੀ ਦੇ ਨਜ਼ਦੀਕੀ ਲੋਕਾਂ, ਉਸ ਦਾ ਹੁਲੀਆ ਤੇ ਉਸ ਦੇ ਸਰੀਰ 'ਤੇ ਬਣੇ ਟੈਟੂ ਦੀ ਹੀ ਪੁੱਛਗਿਛ ਕੀਤੀ ਜਾਂਦੀ ਹੈ।
ਇਸ ਕਰਕੇ ਹੀ ਟੈਟੂਜ਼ ਨੂੰ ਰਿਕੋਗਨਾਈਜ਼ੇਸ਼ਨ ਲਈ ਵਰਤਿਆ ਜਾਂਦਾ ਹੈ। ਇਸ ਟੈੱਕ ਦੇ ਪਹਿਲੇ ਟ੍ਰਾਇਲ 'ਚ 15,000 ਟੈਟੂਜ਼ ਦੀਆਂ ਫੋਟੋਜ਼ ਨੂੰ ਵਰਤਿਆ ਗਿਆ, ਜਿਸ 'ਚ ਲੋਕਾਂ ਦੇ ਨਾਲ ਉਨ੍ਹਾਂ ਦੀ ਜਨਮ ਤਰੀਕ ਦੀ ਪਛਾਣ ਹੋ ਸਕਦੀ ਸੀ। ਇਸ ਟੈਸਟ ਲਈ ਕੈਦੀਆਂ ਦੇ ਟੈਟੂਜ਼ ਦੀਆਂ ਫੋਟੋਆਂ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਅਗਲੇ ਟੈਸਟ 'ਚ 1,00,000 ਫੋਟੋਆਂ ਦੀ ਵਰਤੋਂ ਕੀਤੀ ਜਾਵੇਗਾ। ਹਾਲਾਂਕਿ ਇਸ ਦੇ ਨਤੀਜੇ ਵੀ 100 ਫੀਸਦੀ ਨਹੀਂ ਸਨ।
ਟਵਿਟਰ 'ਤੇ ਦਿਖਾਈ ਦੇਣਗੇ NBA Final ਦੇ 360 ਡਿਗਰੀ ਕਲਿੱਪਸ
NEXT STORY