ਜਲੰਧਰ- ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਐਂਟੀਨਾ ਵਾਲੇ ਵੱਡੇ ਸਾਈਜ਼ ਵਾਲੇ ਮੋਬਾਇਲ ਫੋਨ ਮਿਲਦੇ ਸਨ। ਉਸ ਤੋਂ ਬਾਅਦ ਫੀਚਰ ਫੋਨ ਦਾ ਅਵਤਾਰ ਹੋਇਆ। ਫੀਚਰ ਫੋਨ ਦੇ ਜ਼ਮਾਨੇ 'ਚ ਨੋਕੀਆ ਦੇ ਮੋਬਾਇਲ ਦਾ ਪੂਰਾ ਦਬਦਬਾ ਰਿਹਾ। ਪਹਿਲੇ ਸਮੇਂ 'ਚ ਭਲੇ ਹੀ ਫੋਨ ਦੀ ਕੀਮਤ ਘੱਟ ਹੁੰਦੀ ਸੀ ਪਰ ਫੀਚਰ ਫੋਨ ਦੇ ਸਪੈਸੀਫਿਕੇਸ਼ਨ 'ਤੇ ਇੰਨਾ ਧਿਆਨ ਨਹੀਂ ਦਿੱਤੀ ਜਾਂਦਾ ਸੀ। ਪਰ ਹੁਣ ਦੇ ਫੀਚਰ ਫੋਨ 'ਚ ਤੁਹਾਨੂੰ ਘੱਟ ਕੀਮਤ 'ਚ ਕਈ ਬਿਹਤਰ ਸਪੈਸੀਫਿਕੇਸ਼ਨ ਮਿਲ ਜਾਣਗੇ। ਅੱਜ ਵੀ ਕਈ ਯੂਜ਼ਰਸ ਨੂੰ ਫੀਚਰਜ਼ ਫੋਨ ਪਸੰਦ ਹਨ ਕਿਉਂਕਿ ਇਹ ਫੋਨ ਆਸਾਨੀ ਨਾਲ ਇਸਤੇਮਾਲ ਕੀਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਫੀਚਰ ਫੋਨ ਬਾਰੇ ਦੱਸਣ ਜਾ ਰਹੇ ਹਾਂ ਜੋ ਘੱਟ ਕੀਮਤ ਅਤੇ ਬਿਹਤਰ ਫੀਚਰਜ਼ ਦੇ ਨਾਲ ਬਾਜ਼ਾਰ 'ਚ ਮੌਜੂਦ ਹਨ। ਆਓ ਜਾਣਦੇ ਹਾਂ ਅਜਿਹੇ ਕੁਝ ਫੋਨਜ਼ ਬਾਰੇ-
Intex Flash P1:
ਇਸ ਫੋਨ 'ਚ 2.4-ਇੰਚ ਦੀ ਡਿਸਪਲੇ ਹੈ। ਇਸ ਦੇ ਨਾਲ ਹੀ ਫੋਨ 'ਚ 32 ਐੱਮ.ਬੀ. ਰੈਮ ਅਤੇ 20 ਕੇ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ 0.3 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ। ਫੋਨ 3000 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਹੈ। ਫੋਨ ਦੀ ਕੀਮਤ 1,349 ਰੁਪਏ ਹੈ।
Intex Sturdy:
2.4-ਇੰਚ ਦੀ ਡਿਸਪਲੇ ਦੇ ਨਾਲ Intex Sturdy ਫੋਨ ਬਾਜ਼ਾਰ 'ਚ ਮੌਜੂਦ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 240x320 ਪਿਕਸਲ ਹੈ। ਫੋਨ 'ਚ 0.3 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ Li-ion 3,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 1,470 ਰੁਪਏ ਹੈ।
Itel It5602:
ਇਸ ਫੋਨ 'ਚ ਇਕ 1.8 TFT ਡਿਸਪਲੇ ਦਿੱਤੀ ਗਈ ਹੈ ਜਿਸ ਦੀ ਪਿਕਸਲ ਡੈਨਸਿਟੀ 114ppi ਹੈ। ਇਸ ਤੋਂ ਇਲਾਵਾ ਫੋਨ 'ਚ 0.3 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ ਦੀ ਮੈਮਰੀ ਨੂੰ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ Li-ion 2500mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 895 ਰੁਪਏ ਹੈ।
Zen Ultra 504:
ਫੋਨ 'ਚ 2.8-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ 1.3 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੀ ਸਟੋਰੇਜ ਨੂੰ 16ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ Li-ion 2800mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 1,279 ਰੁਪਏ ਹੈ।
Zen Ultra 502:
ਫੋਨ 'ਚ 2.8-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ 1.3 ਮੈਗਾਪਿਕਸਲ ਦਾ ਕੈਮਰਾ ਦਿੱਤੀ ਗਿਆ ਹੈ। ਫੋਨ ਦੀ ਸਟੋਰੇਜ ਨੂੰ 16ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ Li-ion 2800mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 1,279 ਰੁਪਏ ਹੈ।
Windows 10 ਕੰਪਿਊਟਰ 'ਤੇ ਸਿਸਟਮ ਰੀਸਟੋਰ ਨੂੰ ਇਸ ਤਰ੍ਹਾਂ ਕਰ ਸਕਦੇ ਹੈ ਇਸਤੇਮਾਲ
NEXT STORY