ਨਵੀਂ ਦਿੱਲੀ- ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ 'ਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਲਦਬਾਜ਼ੀ ਨਾ ਕਰੋ। ਸਭ ਤੋਂ ਪਹਿਲਾਂ ਆਪਣਾ ਬਜਟ ਤੈਅ ਕਰੋ ਅਤੇ ਫਿਰ ਕਾਰ ਮਾਰਕੀਟ ਦਾ ਅਧਿਐਨ ਕਰੋ, ਕਿਉਂਕਿ ਕੰਪਨੀਆਂ ਨੇ ਇਸ ਤਿਉਹਾਰੀ ਸੀਜ਼ਨ 'ਚ ਵਿਕਰੀ ਵਧਾਉਣ ਲਈ ਸਾਰੇ ਤਰ੍ਹਾਂ ਦੀਆਂ ਕਾਰਾਂ 'ਤੇ ਭਾਰੀ ਛੋਟ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਛੋਟ 'ਚ ਫ੍ਰੀ ਇੰਸ਼ੋਰੈਂਸ ਅਤੇ ਮੇਂਟੀਨੈੱਸ ਫੀਸ ਵੀ ਸ਼ਾਮਲ ਹੈ।
Maruti Suzuki
ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ 20 ਜੁਲਾਈ ਤੋਂ ਪਹਿਲਾਂ ਕਾਰ ਬੁੱਕ ਕਰਨ 'ਤੇ 10,000 ਰੁਪਏ ਤੱਕ ਦੀ ਹੋਰ ਛੋਟ ਦਿੱਤੀ ਜਾਵੇਗੀ। ਮਾਰੂਤੀ ਆਲਟੋ-10 ਅਤੇ ਸੇਲੇਰੀਓ 'ਤੇ 52,000 ਰੁਪਏ, ਵੈਗਨਾਰ 'ਤੇ 60,000 ਰੁਪਏ, ਅਰਟਿਗਾ 'ਤੇ 30,000 ਰੁਪਏ, ਡਿਜ਼ਾਇਰ (ਡੀਜ਼ਲ) 'ਤੇ 45,000 ਰੁਪਏ, ਆਟਿਗਾ (ਪੈਟਰੋਲ) 'ਤੇ 40,000 ਰੁਪਏ ਅਤੇ ਸਵਿਫਟ (ਡੀਜ਼ਲ) 'ਤੇ 47,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
Mahindra & Mahindra
ਮਹਿੰਦਰਾ ਐਂਡ ਮਹਿੰਦਰਾ ਨੇ ਵੀ ਤਿਉਹਾਰੀ ਸੀਜ਼ਨ ਲਈ ਛੋਟ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਛੋਟ 31 ਜੁਲਾਈ 2016 ਤੱਕ ਜਾਰੀ ਰਹੇਗੀ। ਕੰਪਨੀ ਕੇ. ਯੂ. ਵੀ.-100 ਐਕਸਚੇਂਜ ਬੋਨਸ ਦੇ ਨਾਲ 25,000 ਰੁਪਏ ਜਾਂ ਵੈਲਕਮ ਬੋਨਸ ਨਾਲ 10,000 ਰੁਪਏ ਤੱਕ ਛੋਟ ਦੇ ਰਹੀ ਹੈ। ਟੀ. ਯੂ. ਵੀ.-300 ਅਤੇ ਨੂਵੋਸਪੋਰਟ 'ਤੇ 57,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
Hyundai
ਹੁੰਡਈ ਨੇ ਵੀ ਛੋਟ ਪੈਕੇਜ ਮਾਰਕੀਟ 'ਚ ਪੇਸ਼ ਕੀਤਾ ਹੈ। ਇਸਦੇ ਤਹਿਤ ਐਕਸਚੇਂਜ ਬੈਨੇਫਿਟਸ, ਫਰੀ ਐਕਸਟੈਂਡਡ ਵਾਰੰਟੀ ਆਦਿ ਦੀ ਛੋਟ ਗਾਹਕਾਂ ਨੂੰ ਦਿੱਤੀ ਜਾ ਰਹੀ ਹੈ। ਈਆਨ (ਪੈਟਰੋਲ, ਐੱਲ. ਪੀ. ਜੀ.) 'ਤੇ 40,000 ਰੁਪਏ, ਆਈ.-10 (ਪੈਟਰੋਲ/ਐੱਲ. ਪੀ. ਜੀ.) 'ਤੇ 42,500 ਰੁਪਏ, ਗ੍ਰਾਂਡ ਆਈ-10 (ਪੈਟਰੋਲ/ਐੱਲ. ਪੀ. ਜੀ.) 'ਤੇ 63,000 ਰੁਪਏ, ਗ੍ਰਾਂਡ ਆਈ-10 (ਡੀਜ਼ਲ) 'ਤੇ 71,000 ਰੁਪਏ, ਐਕਸੈਂਟ 'ਤੇ 52,000 ਰੁਪਏ ਤੱਕ ਦੀ ਛੋਟ ਕੰਪਨੀ ਦੇ ਰਹੀ ਹੈ।
Nissan
ਨਿਸਾਨ ਕੰਪਨੀ ਨਿਸਾਨ ਟੇਰਾਨੋ 'ਤੇ ਕਾਰ ਲੋਨ 5.99 ਫੀਸਦੀ ਦੀ ਵਿਆਜ ਦਰ 'ਤੇ ਮੁਹੱਈਆ ਕਰਵਾ ਰਹੀ ਹੈ। ਉਧਰ ਕੰਪਨੀ ਮਾਈਕ੍ਰਾ ਸੀ. ਵੀ. ਟੀ. 'ਤੇ 45,000 ਰੁਪਏ ਤੱਕ ਛੋਟ ਦੇ ਰਹੀ ਹੈ।
ਨਕਦ ਛੋਟ ਨੂੰ ਪਹਿਲ ਦੇਣ ਗਾਹਕ
ਟਾਟਾ ਮੋਟਰਸ ਦੇ ਪ੍ਰੈਜ਼ੀਡੈਂਟ ਮਯੰਕ ਪਾਰਿਖ ਦਾ ਕਹਿਣਾ ਹੈ ਕਿ ਇਸ ਵਾਰ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਦਾ ਮੂਡ ਚੰਗਾ ਲੱਗ ਰਿਹਾ ਹੈ। ਪੱਕੇ ਤੌਰ 'ਤੇ ਛੋਟ ਰਾਹੀਂ ਕਾਰਾਂ ਦੀ ਵਿਕਰੀ ਵਧਾਉਣ 'ਚ ਮਦਦ ਮਿਲੇਗੀ। ਉਧਰ ਕਾਰ ਮਾਰਕੀਟ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਮਿਲਣ ਨਾਲ ਵੀ ਕਾਰ ਮਾਰਕੀਟ 'ਚ ਖਰੀਦਦਾਰੀ ਦੀ ਬਹਾਰ ਆ ਸਕਦੀ ਹੈ। ਇਹੀ ਕਾਰਨ ਹੈ ਕਿ ਕਾਰਾਂ 'ਤੇ ਛੋਟ ਦਿੱਤੀ ਜਾ ਰਹੀ ਹੈ।
ਕਾਰ ਮਾਰਕੀਟ ਮਾਹਿਰ ਰਣਜਯ ਮੁਖਰਜੀ ਦਾ ਕਹਿਣਾ ਹੈ ਕਿ ਗਾਹਕ ਨੂੰ ਕਾਰ ਖਰੀਦਣ ਸਮੇਂ ਦਿੱਤੀ ਜਾ ਰਹੀ ਛੋਟ ਦਾ ਸਹੀ ਤਰੀਕੇ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ। ਕਈ ਵਾਰ ਕੰਪਨੀਆਂ ਨਕਦ ਛੋਟ ਘੱਟ ਦਿੰਦੀਆਂ ਹਨ।
ਇਸ 'ਚ ਇੰਸ਼ੋਰੈਂਸ ਅਤੇ ਹੋਰ ਛੋਟ ਸ਼ਾਮਲ ਕਰ ਲੈਂਦੀਆਂ ਹਨ। ਅਜਿਹੇ 'ਚ ਬਿਹਤਰ ਹੋਵੇਗਾ ਕਿ ਗਾਹਕ ਨਕਦ ਛੋਟ ਨੂੰ ਪਹਿਲ ਦੇਣ।
ਸਮਾਰਟਫੋਨ ਦੀ ਲੁੱਕ ਬਦਲ ਦੇਵੇਗੀ ਇਹ ਐਪ
NEXT STORY