ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਵੀਰਵਾਰ ਨੂੰ ਬੈਂਗਲੁਰੂ 'ਚ ਆਪਣੇ ਪਹਿਲੇ ਆਫਲਾਈਨ ਸਟੋਰ Mi Home ਦੀ ਸ਼ੁਰੂਆਤ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਸਟੋਰ ਤੋਂ ਗਾਹਕ ਸਮਰਾਟਫੋਨ, ਸਮਾਰਟਬੈਂਡ ਅਤੇ ਕੰਪਨੀ ਦੇ ਹੋਰ ਪ੍ਰੋਡਕਟਸ ਖਰੀਦ ਸਕਣਗੇ। ਕੰਪਨੀ ਦੁਆਰਾ ਇਹ ਸਟੋਰ ਅਜੇ ਸਿਰਫ ਬੈਂਗਲੁਰੂ 'ਚ ਖੋਲ੍ਹਿਆ ਗਿਆ ਹੈ ਪਰ ਹੌਲੀ-ਹੌਲੀ ਇਸ ਦਾ ਵਿਸਤਾਰ ਮੁੰਬਈ, ਦਿੱਲੀ ਵਰਗੇ ਮੈਟਰੋ ਸਿਟੀ 'ਚ ਕੀਤਾ ਜਾਵੇਗਾ। ਹਾਲਾਂਕਿ ਬੈਗਲੁਰੂ 'ਚ ਖੋਲ੍ਹਿਆ ਗਿਆ ਇਹ Mi Home ਸਟੋਰ ਆਮ ਜਨਤਾ ਲਈ 20 ਮਈ ਤੋਂ ਖੋਲ੍ਹਿਆ ਜਾਵੇਗਾ।
ਜਾਣਕਾਰੀ ਮੁਤਾਬਕ ਇਸ ਸਟੋਰ ਦੀ ਖਾਸ ਗੱਲ ਇਹ ਰਹੇਗੀ ਕਿ ਇਥੇ ਕੋਈ ਗੇਟ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਸੇਲਸ ਮੈਨ ਰਹੇਗਾ। ਗਾਹਕ ਇਸ ਸਟੋਰ 'ਚ ਆਪਣੀ ਮਾਰਜ਼ੀ ਨਾਲ ਜਾ ਕੇ ਉਥੇ ਮੌਜੂਦ ਸਮਾਰਟਫੋਨਜ਼ 'ਤੇ ਗੇਮਜ਼ ਖੇਡ ਸਕਦੇ ਹਨ। ਸਿਰਫ ਬਿੱਲ ਦੇ ਭੁਗਤਾਨ ਲਈ ਇਥੇ ਕੁਝ ਕਰਮਚਾਰੀ ਮੌਜੂਦ ਹੋਣਗੇ।
ਦੱਸ ਦਈਏ ਕਿ ਫਿਲਹਾਲ ਇਸ ਸਟੋਰ ਤੋਂ ਖਰੀਦਾਰੀ ਲਈ ਗਾਹਕਾਂ ਨੂੰ ਪ੍ਰੋਡਕਟਸ ਦੀ ਪ੍ਰੀ-ਬੁਕਿੰਗ ਕਰਾਉਣੀ ਹੋਵੇਗੀ। ਕੁਝ ਦਿਨ ਬਾਅਦ ਜਦੋਂ ਪ੍ਰੋਡਕਟਸ ਜ਼ਿਆਦਾ ਗਿਣਤੀ 'ਚ ਰੱਖੇ ਜਾਣ ਲੱਗਣਗੇ, ਉਸ ਤੋਂ ਬਾਅਦ ਗਾਹਕ ਬਿਨਾਂ ਕਿਸੇ ਬੁਕਿੰਗ ਦੇ ਹੀ ਇਥੋਂ ਡਿਵਾਈਸਿਸ ਖਰੀਦ ਸਕਣਗੇ। ਪ੍ਰੋਡਕਟਸ ਲਈ ਪ੍ਰੀ-ਬੁਕਿੰਗ 16 ਤੋਂ 19 ਮਈ ਦੇ ਵਿਚ ਸ਼ਾਮ ਨੂੰ 5 ਵਜੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
ਵਧੀਆ ਕੈਮਰਾ ਕੁਵਾਲਿਟੀ ਅਤੇ ਹੋਰ ਫੀਚਰਸ ਦੇ ਨਾਲ ਪੇਸ਼ ਹਨ ਇਹ ਸਮਾਰਟਫੋਨ
NEXT STORY