ਜਲੰਧਰ-ਘੱਟ ਕੀਮਤ ਅਤੇ ਇਕ ਵਧੀਆ ਫੀਚਰਸ ਦੇ ਨਾਲ ਆਉਣ ਵਾਲੇ ਇਹ ਸਮਾਰਟਫੋਨ ਦੀ ਤਲਾਸ਼ ਹਰ ਕਿਸੇ ਯੂਜ਼ਰਸ ਨੂੰ ਰਹਿੰਦੀ ਹੈ। ਯੂਜ਼ਰਸ ਦੀਆਂ ਇਹ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਵੀ ਇਕ ਤੋਂ ਵੱਧ ਕੇ ਬਿਹਤਰ ਫੀਚਰਸ ਵਾਲਾ ਸਮਾਰਟਫੋਨ ਭਾਰਤੀ ਬਜ਼ਾਰ 'ਚ ਪੇਸ਼ ਕਰ ਰਹੀਆਂ ਹਨ। ਹਾਲ ਹੀ 'ਚ ਕਈ ਕੰਪਨੀਆਂ ਦੁਆਰਾ ਅਜਿਹੇ ਸਮਾਰਟਫੋਨ ਪੇਸ਼ ਕੀਤੇ ਹੈ ਜੋ ਬਜਟ ਸੈਗਮੈਂਟ 'ਚ ਹੋਣ ਦੇ ਨਾਲ ਹੀ ਬਿਹਤਰ ਕੈਮਰੇ 'ਚ ਲੈਂਸ ਹਨ। ਜੇਕਰ ਤੁਸੀਂ ਵੀ ਬਜ਼ਾਰ 'ਚ ਬਿਹਤਰ ਕੈਮਰੇ 'ਚ ਲੈਸ ਸਮਾਰਟਫੋਨ ਲੈਣਾ ਚਾਹੁੰਦੇ ਹੈ ਤਾਂ ਅਸੀਂ ਤੁਹਾਨੂੰ 10 ਤੋਂ ਲੈ ਕੇ 20 ਹਜ਼ਾਰ ਤੱਕ ਦੇ ਬਜਟ ਦੇ ਕੈਮਰਾ ਸਮਾਰਟਫੋਨ ਦੇ ਬਾਰੇ 'ਚ ਦੱਸ ਰਹੇ ਹੈ।
10 ਹਜ਼ਾਰ ਤੋਂ ਘੱਟ ਕੀਮਤ ਦੇ ਕੈਮਰਾ ਫੋਨ
Xiaomi Redmi Note 4
ਸਭ ਤੋਂ ਪਹਿਲਾਂ ਗੱਲ ਕਰੀਏ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤੇ ਗਏ ਸ਼ਿਓਮੀ ਰੈੱਡਮੀ ਨੋਟ 4 ਦੀ ਤਾਂ ਇਸ ਸਮਾਰਟਫੋਨ ਦਾ ਇੰਤਜ਼ਾਰ ਭਾਰਤੀਆਂ ਨੂੰ ਕਾਫੀ ਸਮੇਂ ਤੋਂ ਸੀ। ਇਹ ਨੋਟ 3 ਦਾ ਅਪਗ੍ਰੇਡ ਵਰਜ਼ਨ ਹੈ। ਜੇਕਰ ਗੱਲ ਕਰੀਏ ਤਾਂ ਨੋਟ 4 ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਦੀ ਫੁਲ ਐੱਚਡੀ ਡਿਸਪਲੇ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 4100 mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਭਾਰਤੀ ਬਜ਼ਾਰ 'ਚ ਇਸ 'ਚ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ।
Lenovo K6 Power
ਲੈਨੋਵੋ ਨੇ ਇਸ ਸਾਲ ਜਨਵਰੀ 'ਚ ਬਜਟ ਸ਼ੇਣੀ 'ਚ ਲੈਨੋਵੋ ਕੇ6 ਪਾਵਰ ਸਮਾਰਟਫੋਨ ਪੇਸ਼ ਕੀਤਾ ਹੈ। ਇਸ 'ਚ 5 ਇੰਚ ਦੀ ਫੁਲ ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਕਵਾਲਕਾਮ ਦੇ ਸਨੈਪਡ੍ਰੈਗਨ 430 ਆਕਟਾਕੋਰ ਪ੍ਰੋਸੈਸਰ, 3GB ਰੈਮ ਅਤੇ 32GB ਇੰਟਰਨਲ ਸਟੋਰੇਜ਼ ਦੇ ਇਲਾਵਾ 4GB ਰੈਮ ਅਤੇ 32 GB ਸਟੋਰੇਜ਼ ਦਿੱਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਐਂਡਰਾਈਡ 6.0.1 ਮਾਸ਼ਮੈਲੋ 'ਤੇ ਅਧਾਰਿਤ ਇਸ 4,000 mAh ਦੀ ਬੈਟਰੀ ਉਪਲੱਬਧ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ।
15 ਹਜ਼ਾਰ ਤੋਂ ਘੱਟ ਕੀਮਤ ਦੇ ਕੈਮਰਾ ਫੋਨ
Moto G5 Plus
ਮੋਟੋ ਜੀ 5 ਪਲੱਸ ਨੂੰ ਸਭ ਤੋਂ ਪਹਿਲਾਂ ਮੋਟੋਰੋਲਾ ਨੇ ਬਾਰਸੀਲੋਨਾ 'ਚ MWC 2017 ਟ੍ਰੇਡ ਸ਼ੋਅ ਦੇ ਦੌਰਾਨ ਪੇਸ਼ ਕੀਤਾ ਗਿਆ ਸੀ। ਜਿਸ ਦੇ ਬਾਅਦ ਮੋਟੋ ਜੀ5 ਪਲੱਸ ਨੂੰ 14,999 ਰੁਪਏ ਦੀ ਕੀਮਤ 'ਚ 15 ਮਾਰਚ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਜੇਕਰ ਗੱਲ ਕਰੀਏ ਇਸ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.2 ਇੰਚ ਦਾ ਫੁਲ ਐੱਚ ਡੀ ਡਿਸਪਲੇ , 2.0 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ, 3GB/4GB ਰੈਮ ਅਤੇ 16GB/32GB ਇੰਟਰਨਲ ਸਟੋਰੇਜ਼ ਵੇਂਰਿਅੰਟ 'ਚ ਉਪਲੱਬਧ ਹੈ 3,000 mAh ਦੀ ਬੈਟਰੀ ਦਾ ਨਾਲ ਇਸ 'ਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
Vivo Y66
ਵੀਵੋ ਨੇ ਆਪਣੇ ਵਿਰੋਧੀ ਕੰਪਨੀਆਂ ਨੂੰ ਮਾਤ ਦੇਣ ਦੇ ਲਈ ਸੈਲਫੀ ਸੈਂਟਰਿਕ ਸਮਾਰਟਫੋਨ ਵੀਵੋ Y66 ਨੂੰ 14,990 ਰੁਪਏ 'ਚ ਪੇਸ਼ ਕੀਤਾ। ਇਸ 'ਚ 5.5 ਇੰਚ ਐੱਚ. ਡੀ. ਡਿਸਪਲੇ, 64- ਬਿਟ ਆਕਟਾ-ਕੋਰ ਪ੍ਰੋਸੈਸਰ, 3GBਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। 3,000 mAh ਦੀ ਬੈਟਰੀ ਦੇ ਨਾਲ ਇਹ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਆਧਾਰਿਤ ਸ਼ਾਨਦਾਰ ਓ. ਐੱਸ. 3.0 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
20 ਹਜ਼ਾਰ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ
Lenovo P2
ਮੋਬਾਇਲ ਫੋਨ ਨਿਰਮਾਤਾ ਕੰਪਨੀ ਲੈਨੋਵੋ ਨੇ 9 ਜਨਵਰੀ ਨੂੰ ਭਾਰਤੀ ਬਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲੈਨੋਵੋ ਪੀ.2 ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ ਡੀ (1080 ਪਿਕਸਲ) ਸੁਪਰ ਅੋਮਲਡ ਡਿਸਪਲੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਕਵਾਲਕਾਮ 625 ਆਕਟਾ-ਕੋਰ ਚਿਪਸੈਟ 2 ਗੀਗਾਹਰਟਜ਼ ਪ੍ਰੋਸੈਸਰ 'ਤੇ ਆਧਾਰਿਤ ਹੈ। ਇਹ ਸਮਾਰਟਫੋਨ 3GB ਰੈਮ/ 32GB ਇੰਟਰਨਲ ਸਟੋਰੇਜ਼ , 4GB ਰੈਮ / 32 GB ਇੰਟਰਨਲ ਸਟੋਰੇਜ਼, 4GB ਰੈਮ /64GBਇੰਟਰਨਲ ਸਟੋਰੇਜ਼ ਆਪਸ਼ਨ ਦੇ ਨਾਲ ਆਉਦਾ ਹੈ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 16,999 ਰੁਪਏ ਹੈ।
Gionee A1
MWC 2017 ਪੇਸ਼ ਕੀਤਾ ਜਾਣ ਦੇ ਬਾਅਦ ਜਿਓਨੀ A1 ਸਮਾਰਟਫੋਨ ਭਾਰਤ 'ਚ ਵੀ ਪੇਸ ਕੀਤਾ ਗਿਆ ਹੈ। ਇਸ ਨੂੰ 19,999 ਰੁਪਏ 'ਚ ਭਾਰਤੀ ਬਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਸ 'ਚ 5.5 ਇੰਚ ਫੁਲ ਐੱਚ. ਡੀ. ਡਿਸਪਲੇ, ਮੀਡੀਆਟੇਕ ਹੀਲਿਉ ਪੀ 10 ਪ੍ਰੋਸੈਸਰ, 4GB ਰੈਮ, 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਜਿਓਨੀ A1 16 ਮੈਗਾਪਿਕਸਲ ਫ੍ਰੰਟ ਅਤੇ 13 ਮੈਗਾਪਿਕਸਲ ਰਿਅਰ ਕੈਮਰਾ ਉਪਲੱਬਧ ਹੈ। ਪਾਵਰ ਬੈਕਅਪ ਦੇ ਲਈ 4010 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ।
ਐਮਾਜ਼ਨ Echo Show ਪ੍ਰੀ ਆਰਡਰ ਲਈ ਹੋਈ ਉਪਲਬੱਧ, ਵੀਡੀਓ ਅਤੇ ਵੌਇਸ ਕਾਲਿੰਗ ਫੀਚਰ ਨਾਲ ਲੈਸ
NEXT STORY