ਜਲੰਧਰ- ਫਿੱਟਬਿਟ ਨੇ ਭਾਰਤੀ ਬਾਜ਼ਾਰ 'ਚ ਦੋ ਨਵੇਂ ਫਿੱਟਨੈੱਸ ਰਿਸਟਬੈਂਡ, ਚਾਰਜ 2 ਅਤੇ ਫਲੈਕਸ 2 ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਫਿੱਟਬਿਟ ਆਲਟਾ ਅਤੇ ਫਿੱਟਬਿਟ ਬਲੇਜ਼ ਬਾਰੇ 'ਚ ਵੀ ਐਲਾਨ ਕੀਤਾ ਗਿਆ ਹੈ।
ਫਿੱਟਬਿਟ ਚਾਰਜ 2
ਚਾਰਜ 2 'ਚ ਇਕ ਵੱਡੀ OLED ਸਕ੍ਰੀਨ, ਹਾਰਟ ਰੇਟ ਮਾਨੀਟਰ ਅਤੇ GPS ਮੌਜੂਦ ਹੈ। ਫਿੱਟਬਿਟ ਚਾਰਜ 2 ਦੇ ਕਲਾਸਿਕ ਬਲੈਕ, ਬਲੂ, ਪਲਮ ਅਤੇ ਟੀਲ ਕਲਰ ਬੈਂਡ ਦੀ ਕੀਮਤ 14, 999 ਰੁਪਏ ਹੈ। ਗਾਹਕ ਚਾਰ ਤਰਾਂ ਦੇ ਬੈਂਡਸ ਚੋਂ ਚੋਣ ਕਰ ਸਕਦੇ ਹਨ, ਪਰ ਇਨ੍ਹਾਂ ਦੇ ਲਈ ਅਲਗ ਤੋਂ ਕੀਮਤ ਦੇਣੀ ਹੋਵੇਗੀ। ਚਾਰਜ 2 ਅਤੇ ਫਲੇਕਸ 2 ਨੂੰ ਫਿੱਟਬਿਟ ਡਾਟ ਕਾਮ ਤੋਂ ਅੱਜ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਇੰਡੀਆ ਤੋਂ ਵੀ ਖ਼ਰੀਦਿਆ ਜਾ ਸਕਦਾ ਹੈ। ਫਿੱਟਬਿਟ ਚਾਰਜ 2 ਸਿਤੰਬਰ ਦੇ ਅਖੀਰ 'ਚ ਅਤੇ ਫਲੈਕਸ 2 ਅਕਤੂਬਰ ਤੋਂ ਰਿਲਾਇੰਸ ਡਿਜ਼ਿਟਲ, ਕ੍ਰੋਮ, ਜੰਬੋ ਅਤੇ ਵਿਜੇ ਸੇਲਸ ਰਿਟੇਲ ਸਟੋਰਸ ਤੋਂ ਸੇਲ ਲਈ ਉਪਲੱਬਧ ਹੋਵੇਗਾ।
ਫਿੱਟਬਿਟ ਫਲੈਕਸ 2
ਫਿੱਟਬਿਟ ਫਲੈਕਸ 2 ਦੀ ਕੀਮਤ 9,499 ਰੁਪਏ ਰੱਖੀ ਗਈ ਹੈ। ਇਸ ਨੂੰ ਬਲੈਕ, ਲੈਵੇਂਡਰ, ਨੇਵੀ ਰੰਗ 'ਚ ਖ਼ਰੀਦਿਆ ਜਾ ਸਕੇਗਾ। ਫਲੈਕਸ 2 'ਚ ਨੂੰ ਸਕ੍ਰੀਨ ਮੌਜੂਦ ਨਹੀਂ ਹੈ। ਇਸ 'ਚ ਚਾਰ LED ਲਾਈਟ ਮੌਜੂਦ ਹੈ।
ਜਲਦੀ ਹੀ ਲਾਂਚ ਹੋਵੇਗਾ Motorola ਦਾ ਇਹ ਦਮਦਾਰ ਸਮਾਰਟਫੋਨ
NEXT STORY