ਗੈਜੇਟ ਡੈਸਕ– ਫਲਿਪਕਾਰਟ ਨੇ ਆਪਣੀ ਬਿਗ ਦੀਵਾਲੀ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਸੇਲ ਅੱਜ ਯਾਨੀ 17 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਜੋ ਕਿ 23 ਅਕਤੂਬਰ ਤਕ ਚੱਲੇਗੀ। ਇਸ ਸੇਲ ’ਚ ਇਲੈਕਟ੍ਰੋਨਿਕਸ ਪ੍ਰੋਡਕਟਸ ’ਤੇ ਭਾਰੀ ਛੋਟ ਮਿਲ ਰਹੀ ਹੈ। ਇਸ ਵਾਰ ਫਲਿਪਕਾਰਟ ਨੇ ਇਕ ਅਲੱਗ ਹੀ ਸੈਕਸ਼ਨ ਬਣਾ ਦਿੱਤਾ ਹੈ ਜਿਸ ਵਿਚ ਤੁਹਾਨੂੰ ਘੱਟ ਕੀਮਤ ’ਚ ਰੋਜ਼ਾਨਾ ਦੀ ਜ਼ਿੰਦਗੀ ’ਚ ਇਸਤੇਮਾਲ ਹੋਣ ਵਾਲੇ ਇਲੈਕਟ੍ਰੋਨਿਕ ਪ੍ਰੋਡਕਟਸ ਮਿਲਣਗੇ।
ਇਨ੍ਹਾਂ ਪ੍ਰੋਡਕਟਸ ’ਤੇ ਮਿਲ ਰਹੀ ਭਾਰੀ ਛੋਟ
ਫਲਿਪਕਾਰਟ ਦੀ ਦੀਵਾਲੀ ਸੇਲ ’ਚ ਬੈਸਟ ਆਫਰ ਟੀ.ਵੀ. ’ਤੇ ਦਿੱਤੇ ਜਾ ਰਹੇ ਹਨ ਅਤੇ ਇਹੀ ਸੈਕਸ਼ਨ ਟ੍ਰੈਂਡਿੰਗ ’ਚ ਵੀ ਹੈ। ਇਸ ਤੋਂ ਇਲਾਵਾ ਲੋਕ ਆਟੋਮੈਟਿਕ ਕੰਮ ਕਰਨ ਵਾਲੇ ਵੈਕਿਊਮ ਕਲੀਨਰ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ, ਹਾਲਾਂਕਿ ਇਨ੍ਹਾਂ ਨੂੰ ਸੀਮਿਤ ਲੋਕੇਸ਼ੰਸ ’ਤੇ ਡਿਲੀਵਰ ਕੀਤਾ ਜਾ ਰਿਹਾ ਹੈ।
ਫਲਿਪਕਾਰਟ ਨੇ ਇਸ ਵਾਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਫਰਨੀਚਰ ਨੂੰ ਵੀ ਉਪਲੱਬਧ ਕੀਤਾ ਹੈ, ਇਸ ਤੋਂ ਇਲਾਵਾ ਆਪਣੇ ਬਣਾਏ ਹੋਏ ਸਮਾਰਟ ਬਾਏ ਪ੍ਰੋਡਕਟਸ ਵੀ ਇਸ ਸੇਲ ਦਾ ਹਿੱਸਾ ਹਨ, ਜਿਨ੍ਹਾਂ ’ਚ ਮੈਨਸ ਟ੍ਰਿਮਰ ਅਤੇ ਕਿਚਨ ਪ੍ਰੋਡਕਟਸ ਆਦਿ ਸ਼ਾਮਲ ਹਨ।
ਭਾਰਤ ’ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਇਆ Realme GT Neo 2 5G
NEXT STORY