ਜਲੰਧਰ- ਆਪ੍ਰੇਟਿੰਗ ਸਿਸਟਮ ਇਕ ਸਿਸਟਮ ਸਾਫਟਵੇਅਰ ਹੈ, ਜਿਸ ਨੂੰ ਕੰਪਿਊਟਰ ਦੇ ਹਾਰਡਵੇਅਰ ਤੇ ਸਾਫਟਵੇਅਰ ਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਕੰਮ 'ਚ ਲਿਆਇਆ ਜਾਂਦਾ ਹੈ । ਦੁਨੀਆ ਭਰ 'ਚ ਹੁਣ ਤਕ ਸਭ ਤੋਂ ਜ਼ਿਆਦਾ ਵਿੰਡੋਜ਼ ਆਪ੍ਰੇਟਿੰਗ ਸਿਸਟਮ ਦਾ ਯੂਜ਼ ਇੰਟਰਨੈੱਟ ਚਲਾਉਣ ਲਈ ਕੀਤਾ ਜਾਂਦਾ ਸੀ ਪਰ ਹਾਲ ਹੀ ਵਿਚ ਐਂਡ੍ਰਾਇਡ ਨੇ ਬਾਜ਼ੀ ਮਾਰਦਿਆਂ ਇੰਟਰਨੈੱਟ ਯੂਜ਼ੇਜ਼ ਦੇ ਮਾਮਲੇ ਵਿਚ ਵਿੰਡੋਜ਼ ਓ. ਐੱਸ. ਨੂੰ ਪਿੱਛੇ ਛੱਡ ਦਿੱਤਾ ਹੈ । ਵੈੱਬ ਟਰੈਫਿਕ ਐਨਲਾਇਸਿਜ਼ ਕੰਪਨੀ ਸਟੈਟ ਕਾਊਂਟਰ ਨੇ ਹਾਲ ਹੀ 'ਚ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਟੋਟਲ ਇੰਟਰਨੈੱਟ ਯੂਜ਼ੇਜ਼ (ਡੈਸਕਟਾਪ, ਲੈਪਟਾਪ, ਟੈਬਲੇਟ ਅਤੇ ਫੋਨ) ਨੂੰ ਵੇਖਦੇ ਹੋਏ ਦੱਸਿਆ ਗਿਆ ਹੈ ਕਿ ਐਂਡ੍ਰਾਇਡ ਨੇ ਵਿੰਡੋਜ਼ ਨੂੰ ਪਿੱਛੇ ਛੱਡ ਕੇ ਦੁਨੀਆ ਭਰ ਦੇ ਸਭ ਤੋਂ ਪਾਪੂਲਰ ਆਪ੍ਰੇਟਿੰਗ ਸਿਸਟਮ ਹੋਣ ਦਾ ਦਰਜਾ ਪ੍ਰਾਪਤ ਕਰ ਲਿਆ ਹੈ।
ਐਂਡ੍ਰਾਇਡ ਨੇ ਬਣਾਈ 37.93 ਫ਼ੀਸਦੀ ਦੀ ਪਕੜ
ਪੂਰੀ ਦੁਨੀਆ 'ਚ ਐਂਡ੍ਰਾਇਡ ਮੋਬਾਇਲ ਡਿਵਾਈਸਿਜ਼ ਦੇ ਯੂਜ਼ਰਜ਼ ਵਿੰਡੋਜ਼ ਯੂਜ਼ਰਜ਼ ਤੋਂ ਵਧ ਗਏ ਹਨ। ਮਾਰਚ 2017 ਦੀ ਇਸ ਰਿਪੋਰਟ ਮੁਤਾਬਕ ਵਰਲਡ ਵਾਈਡ ਮਾਰਕੀਟ ਸ਼ੇਅਰ 'ਚ ਐਂਡ੍ਰਾਇਡ ਨੇ 37.93 ਫ਼ੀਸਦੀ ਦੀ ਪਕੜ ਬਣਾ ਲਈ ਹੈ ਅਤੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ਨੂੰ 37.91 ਫੀਸਦੀ ਵਰਲਡ ਵਾਈਡ ਮਾਰਕੀਟ ਸ਼ੇਅਰ ਦੀ ਪਕੜ ਨਾਲ ਪਿੱਛੇ ਛੱਡ ਦਿੱਤਾ ਹੈ। ਇਸ ਮਾਰਜਨ ਨੂੰ ਕਾਫ਼ੀ ਘੱਟ ਕਿਹਾ ਜਾ ਸਕਦਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਐਂਡ੍ਰਾਇਡ ਨੇ ਪੰਜ ਸਾਲਾਂ 'ਚ ਹੀ 2.4 ਫ਼ੀਸਦੀ ਵਰਲਡ ਵਾਈਡ ਮਾਰਕੀਟ ਸ਼ੇਅਰ ਤੋਂ ਸ਼ੁਰੂਆਤ ਕਰਦੇ ਹੋਏ ਕਾਫ਼ੀ ਘੱਟ ਸਮੇਂ ਵਿਚ ਵਿੰਡੋਜ਼ ਨੂੰ ਪਿੱਛੇ ਛੱਡ ਦਿੱਤਾ ਹੈ ।ਹਾਲਾਂਕਿ ਉੱਤਰੀ ਅਮਰੀਕਾ 'ਚ ਵਿੰਡੋਜ਼ ਦੇ 39.5 ਫ਼ੀਸਦੀ ਸ਼ੇਅਰ ਹਨ, ਜੋ ਆਈ. ਓ. ਐੱਸ. ਦੇ 25.7 ਫ਼ੀਸਦੀ ਤੋਂ ਜ਼ਿਆਦਾ ਹੈ। ਉਥੇ ਹੀ ਏਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਇਥੇ 52.2 ਫ਼ੀਸਦੀ ਮਾਰਕੀਟ ਸ਼ੇਅਰ ਐਂਡ੍ਰਾਇਡ ਦਾ ਹੈ, ਜੋ ਵਿੰਡੋਜ਼ ਦੇ 29.2 ਫ਼ੀਸਦੀ ਤੋਂ ਕਿਤੇ ਜ਼ਿਆਦਾ ਹੈ।
ਇਸ ਤੋਂ ਇਲਾਵਾ ਜੇਕਰ ਡੈਸਕਟਾਪ ਆਪ੍ਰੇਟਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਵਿੰਡੋਜ਼ ਆਪ੍ਰੇਟਿੰਗ ਸਿਸਟਮ ਦੇ ਯੂਜ਼ਰਜ਼ 84 ਫ਼ੀਸਦੀ ਹਨ ਪਰ ਹੁਣ ਸਮਾਰਟਫੋਨ ਸੈਗਮੈਂਟ 'ਚ ਵਿੰਡੋਜ਼ ਨੂੰ ਪਿੱਛੇ ੱਛੱਡ ਐਂਡ੍ਰਾਇਡ ਨੇ ਬਾਜ਼ੀ ਮਾਰ ਲਈ ਹੈ। ਇਸ ਅੰਕੜੇ ਤੋਂ ਇਹ ਸਪੱਸ਼ਟ ਹੈ ਕਿ ਲੋਕ ਕੰਪਿਊਟਰ ਤੋਂ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ।
BSNL ਆਪਣੇ ਗਾਹਕਾਂ ਲਈ ਲਿਆਇਆ 26 ਰੁਪਏ 'ਚ ਅਨਲਿਮਟਿਡ ਕਾਲਿੰਗ ਪਲਾਨ
NEXT STORY