ਜਲੰਧਰ— ਅਮਰੀਕੀ ਮਲਟੀਨੈਸ਼ਨਲ ਆਟੋਮੇਕਰ ਕੰਪਨੀ ਫੋਰਡ ਨੇ ਅੱਜ ਭਾਰਤ 'ਚ ਆਪਣੀ ਕੰਪੈੱਕਟ ਐੱਸ.ਯੂ.ਵੀ. ਫੋਰਡ ਇਕੋਸਪੋਰਟ ਦਾ 'ਬਲੈਕ ਐਡੀਸ਼ਨ' ਲਾਂਚ ਕੀਤਾ ਹੈ। ਇਹ ਕੰਪੈੱਕਟ ਐੱਸ.ਯੂ.ਵੀ. ਤਿੰਨ ਵੇਰੀਅੰਟ ਟ੍ਰੈਂਡ+, ਟਾਈਟੈਨੀਅਮ ਅਤੇ ਟਾਈਟੈਨੀਅਮ+ ਪੇਸ਼ ਕੀਤੀ ਗਈ ਹੈ ਜਿਸ ਦੀ ਕੀਮਤ 8.58 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.93 ਲੱਖ ਰੁਪਏ ਤੱਕ ਜਾਂਦੀ ਹੈ।
ਇਸ ਸਪੈਸ਼ਲ ਐਡੀਸ਼ਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਬਲੈਕ ਗਰਿੱਲ, ਬਲੈਕ-ਆਊਟ ਮੋਲਡੇਡ ਹੈੱਡਲੈਂਪਸ, ਬਲੈਕ ਮਿਰਰ ਕਵਰਸ, 16-ਇੰਚ ਬਲੈਕ ਅਲਾਏ ਵ੍ਹੀਲਸ, ਬਲੈਕ ਫੋਗ ਲੈਂਪ ਬੇਜੇਲ, ਬਲੈਕ ਰੂਫ ਰੇਲਸ ਅਤੇ ਰੂਫ ਕ੍ਰਾਸ ਬਾਰਸ ਆਦਿ ਫੀਚਰਜ਼ ਦਿੱਤੇ ਗਏ ਹਨ। ਇਸ ਕਾਰ ਦੇ ਰੈਗੁਲਰ ਮਾਡਲ ਦੀ ਤਰ੍ਹਾਂ ਇਸ ਕਾਰ 'ਚ ਵੀ 1.5-ਲੀਟਰ TiVCT ਪੈਟਰੋਲ ਅਤੇ 1.5-ਲੀਟਰ TDCi ਡੀਜ਼ਲ ਇੰਜਣ ਦਾ ਵਿਕਲਪ ਦਿੱਤਾ ਗਿਆ ਹੈ।
ਫੋਰਡ ਇਕੋਸਪੋਰਟ ਬਲੈਕ ਐਡੀਸ਼ਨ ਦੀ ਭਾਰਤ 'ਚ ਕੀਮਤ
1.0L ਇਕੋਬੂਸਟ ਪੈਟਰੋਲ (ਟ੍ਰੈਂਡ+)- ਕੀਮਤ 8.58 ਲੱਖ ਰੁਪਏ।
1.0L ਇਕੋਬੂਸਟ ਪੈਟਰੋਲ ਟਾਈਟੈਨੀਅਮ+ - ਕੀਮਤ 9.63 ਲੱਖ ਰੁਪਏ।
1.5L TDCi ਡੀਜ਼ਲ (ਟ੍ਰੈਂਡ+)- ਕੀਮਤ 8.88 ਲੱਖ ਰੁਪਏ।
1.5L TDCi ਡੀਜ਼ਲ (ਟ੍ਰੈਂਡ+)- ਕੀਮਤ 9.34 ਲੱਖ ਰੁਪਏ।
1.5L TDCi ਡੀਜ਼ਲ (ਟਾਈਟੈਨੀਅਮ+)- ਕੀਮਤ 9.93 ਲੱਖ ਰੁਪਏ।
1.5L TiVCT ਪੈਟਰੋਲ (ਟਾਈਟੈਨੀਅਮ)- ਕੀਮਤ 8.74 ਲੱਖ ਰੁਪਏ।
1.5L TiVCT ਪੈਟਰੋਲ ਆਟੋਮੈਟਿਕ (ਟਾਈਟੈਨੀਅਮ)- ਕੀਮਤ 9.79 ਲੱਖ ਰੁਪਏ।
ਆਕਟਾ ਕੋਰ CPUਅਤੇ 3GB ਰੈਮ ਨਾਲ ਲਾਂਚ ਹੋਇਆ HTC desire 628
NEXT STORY