ਨਵੀਂ ਦਿੱਲੀ– ਫੇਸਬੁੱਕ ਇੰਡੀਆ ਵਲੋਂ ਸੋਮਵਾਰ ਨੂੰ ਕਿਹਾ ਗਿਆ ਕਿ ਕੰਪਨੀ ਨੇ ਸਾਬਕਾ ਆਈ.ਏ.ਐੱਸ. ਅਫ਼ਸਰ ਅਤੇ ਸਾਬਕਾ ਉਬੇਰ ਐਕਜ਼ੀਕਿਊਟਿਵ ਰਾਜੀਵ ਅਗਰਵਾਲ ਨੂੰ ਫੇਸਬੁੱਕ ਦੇ ਪਬਲਿਕ ਡਾਇਰੈਕਟਰ ਹੈੱਡ ਦੇ ਤੌਰ ’ਤੇ ਨਿਯੁਕਤ ਕੀਤਾ ਹੈ। ਅਗਰਵਾਲ ਕੰਪਨੀ ’ਚ Ankhi Das ਦੀ ਥਾਂ ਲੈਣਗੇ, ਜਿਨ੍ਹਾਂ ਨੇ ਪਿਛਲੇ ਸਾਲ ਅਕਤੂਬਰ ’ਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਗਰਵਾਲ ਪਾਲਿਸੀ ਡਿਵੈਲਪਮੈਂਟ ’ਚ ਲੀਡਿੰਗ ਰੋਲ ਨਿਭਾਉਣਗੇ। ਨਾਲ ਹੀ ਯੂਜ਼ਰ ਸੇਫਟੀ, ਡਾਟਾ ਪ੍ਰੋਟੈਕਸ਼ਨ ਅਤੇ ਪ੍ਰਾਈਵੇਸੀ ਦੇ ਮੁੱਦੇ ’ਤੇ ਕੰਮ ਕਰਨਗੇ।
ਕੌਣ ਹਨ ਰਾਜੀਵ ਅਗਰਵਾਲ
ਰਾਜੀਵ ਅਗਰਵਾਲ ਇਸ ਅਹੁਦੇ ’ਤੇ ਰਹਿੰਦੇ ਹੋਏ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਅਜੀਤ ਮੋਹਨ ਨੂੰ ਰਿਪੋਰਟ ਕਰਨਗੇ। ਨਾਲ ਹੀ ਫੇਸਬੁੱਕ ਇੰਡੀਆ ਦੀ ਲੀਡਿੰਗ ਟੀਮ ਦਾ ਅਹਿਮ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਅਗਰਵਾਲ ਉਬੇਰ ਦੇ ਇੰਡੀਆ ਅਤੇ ਸਾਊਥ ਏਸ਼ੀਆ ਦੇ ਪਬਲਿਕ ਪਾਲਿਸੀ ਹੈੱਡ ਸਨ। ਅਗਰਵਾਲ ਨੂੰ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ (ਆਈ.ਏ.ਐੱਸ.) ਦੇ ਤੌਰ ’ਤੇ ਕਰੀਬ 26 ਸਾਲਾਂ ਦਾ ਅਨੁਭਵ ਹੈ। ਨਾਲ ਹੀ ਇਨ੍ਹਾਂ ਨੇ ਉੱਤਰ-ਪ੍ਰਦੇਸ਼ ਸਮੇਤ ਕਰੀਬ 9 ਜ਼ਿਲ੍ਹਿਆਂ ’ਚ ਜ਼ਿਲ੍ਹਾ-ਅਧਿਕਾਰੀ ਯਾਨੀ ਡੀ.ਐੱਮ. ਦੇ ਤੌਰ ’ਤੇ ਕੰਮ ਕੀਤਾ ਹੈ। ਦੱਸ ਦੇਈਏ ਕਿ ਇਨ੍ਹਾਂ ਦੇ ਕਾਰਜਕਾਲ ’ਚ ਹੀ ਇੰਟਲੈਕਚੁਅਲ ਪ੍ਰਾਪਰਟੀ ਰਾਈਟ (IPRs) ਨੂੰ ਲੈ ਕੇ ਨੈਸ਼ਨਲ ਪਾਲਿਸੀ ਬਣਾਈ ਗਈ ਸੀ। ਨਾਲ ਹੀ ਅਗਰਵਾਲ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੇ ਜਵਾਇੰਟ ਸੈਕਟਰੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਦੇ ਆਈ.ਪੀ. ਅਫ਼ਸਰ ਦੇ ਡਿਜੀਟਲ ਟ੍ਰਾਂਫੋਰਮੇਸ਼ਨ ’ਚ ਅਹਿਮ ਰੋਲ ਨਿਭਾ ਚੁੱਕੇ ਹਨ। ਰਾਜੀਵ ਅਗਰਵਾਲ ਇੰਡੀਆ-ਯੂ.ਐੱਸ. ਦੀ ਦੋ-ਪੱਖੀ ਟ੍ਰੇਡ ਫੋਰਮ ਦੇ ਨਾਲ ਜੁੜੇ ਰਹੇ ਹਨ। ਨਾਲ ਹੀ IPRs ਅਤੇ ਹੋਰ ਦੇਸ਼ਾਂ ਦੇ ਨਾਲ ਲੀਡਿੰਗ ਰਣਨੀਤੀਕਾਰ ਰਹੇ ਹਨ।
ਭਾਰਤ ’ਚ ਅੱਜ ਰਿਲੀਜ਼ ਹੋਵੇਗਾ iOS 15, ਇਨ੍ਹਾਂ ਐਪਲ ਡਿਵਾਈਸਿਜ਼ ਨੂੰ ਮਿਲੇਗੀ ਸਪੋਰਟ
NEXT STORY