ਆਟੋ ਡੈਸਕ– ਓਲਾ ਦੇ ਇਲੈਕਟ੍ਰਿਕ ਸਕੂਟਰ ਦੇਰੀ ਨਾਲ ਡਿਲਿਵਰੀ ਦੇ ਚਲਦੇ ਪਿਛਲੇ ਦਿਨੀਂ ਕਾਫੀ ਚਰਚਾ ’ਚ ਰਹੇ। ਜਿਸਤੋਂ ਬਾਅਦ ਕੰਪਨੀ ਨੇ ਆਖਿਰਕਾਰ ਦਸੰਬਰ ’ਚ ਇਸਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਹੁਣ ਹਾਲ ਹੀ ’ਚ ਕੰਪਨੀ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਚਾਰਜਿੰਗ ਢਾਂਚੇ ਨੂੰ ਵਧਾਉਣ ਲਈ ਕੰਪਨੀ ਦੁਆਰਾ ਕੁਝ ਚਾਰਜਿੰਗ ਸਟੇਸ਼ਨ ਇੰਸਟਾਲ ਕੀਤੇ ਜਾਣਗੇ ਜਿਨ੍ਹਾਂ ਨੂੰ ਹਾਈਪਰਚਾਰਜਰ ਦੇ ਨਾਮ ਨਾਲ ਜਾਣਿਆ ਜਾਵੇਗਾ। ਸਾਡਾ ਟੀਚਾ ਇਸ ਸਾਲ ਦੇ ਅਖੀਰ ਤਕ 4000 ਚਾਰਜਿੰਗ ਸਟੇਸ਼ਨ ਸਥਾਪਿਤ ਕਰਨਾ ਹੈ।
ਇਹ ਸਾਰੇ ਚਾਰਜਿੰਗ ਸਟੇਸ਼ਨ ਬੀ.ਪੀ.ਸੀ.ਐੱਲ. ਪੈਟਰੋਲ ਪੰਪ ਅਤੇ ਰੈਜੀਡੈਂਸ਼ੀਅਲ ਇਲਾਕਿਆਂ ’ਚ ਸਥਾਪਿਤ ਕੀਤੇ ਜਾਣਗੇ। ਇਸ ਦੇ ਨਾਲ ਅੱਗੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਸਾਰੇ ਚਾਰਜਿੰਗ ਸਟੇਸ਼ਨ 6-8 ਹਫਤਿਆਂ ਦੇ ਅੰਦਰ ਗਾਹਕਾਂ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਇਨ੍ਹਾਂ ਸਟੇਸ਼ਨਾਂ ’ਤੇ ਗਾਹਕਾਂ ਦੁਆਰਾ 22 ਜੂਨ ਤਕ ਮੁਫ਼ਤ ਸੇਵਾ ਦਾ ਲਾਭਾ ਵੀ ਚੁੱਕਿਆ ਜਾ ਸਕੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਓਲਾ ਇਲੈਕਟ੍ਰਿਕ ਨੇ ਅਕਤੂਬਰ ’ਚ ਆਪਣਾ ਪਹਿਲਾ ਹਾਈਪਰਚਾਰਜਰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਜਿਸ ਤਹਿਤ 400 ਭਾਰਤੀ ਸ਼ਹਿਰਾਂ ’ਚ 100000 ਤੋਂ ਜ਼ਿਆਦਾ ਸਥਾਨਾਂ ’ਤੇ ਇਹ ਸਟੇਸ਼ਨ ਸਥਾਪਿਤ ਕੀਤੇ ਜਾਣੇ ਸਨ। ਓਲਾ ਦੇ ਇਨ੍ਹਾਂ ਚਾਰਜਿੰਗ ਸਟੇਸ਼ਨਾਂ ’ਤੇ ਮੌਜੂਦ ਚਾਰਜਰ ਦੀ ਮਦਦ ਨਾਲ ਓਲਾ ਸਕੂਟਰ ਨੂੰ ਸਿਰਫ 18 ਮਿੰਟਾਂ ’ਚ 50 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਗਾਹਕਾਂ ਨੂੰ ਓਲਾ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਨ ਲਈ ਹੋਮ ਚਾਰਜਰ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ।
ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ Oppo ਨੇ ਲਾਂਚ ਕੀਤਾ A11s ਬਜਟ ਸਮਾਰਟਫੋਨ
NEXT STORY