ਗੈਜੇਟ ਡੈਸਕ– ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਹਾਲ ਹੀ ’ਚ 54 ਚੀਨੀ ਐਪਸ ’ਤੇ ਬੈਨ ਲਗਾਇਆ ਹੈ। ਸੁਰੱਖਿਆ ਕਾਰਨਾਂ ਕਰਕੇ ਬੈਨ ਕੀਤੇ ਗਏ ਇਨ੍ਹਾਂ ਐਪਸ ਦੀ ਲਿਸਟ ’ਚ Garena Free Fire ਅਤੇ AppLock ਵਰਗੇ ਲੋਕਪ੍ਰਸਿੱਧ ਐਪਸ ਦੇ ਨਾਮ ਸ਼ਮਿਲ ਹਨ। ਬੈਨ ਦੇ ਬਾਅਦ ਇਨ੍ਹਾਂ ਐਪਸ ਨੂੰ ਐਪਲ ਦੇ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਪਰ ਇਹ ਐਪਸ ਅਜੇ ਵੀ ਸੈਮਸੰਗ ਸਟੋਰ ’ਤੇ ਉਪਲੱਬਦ ਹਨ। ਸੈਮਸੰਗ ਦੇ ਸਟੋਰ ’ਤੇ ਐਪ ਦੇ ਹੋਣ ਦੀ ਜਾਣਕਾਰੀ ਸਭ ਤੋਂ ਪਹਿਲਾਂ 91ਮੋਬਾਇਲਸ ਨੇ ਦਿੱਤੀ ਹੈ।
ਇਹ ਵੀ ਪੜ੍ਹੋ– ਹੁਣ Flipkart ’ਤੇ ਵੇਚ ਸਕੋਗੇ ਆਪਣਾ ਪੁਰਾਣਾ ਸਮਾਰਟਫੋਨ, ਜਾਣੋ ਕੀ ਹੈ ਤਰੀਕਾ
ਰਿਪੋਰਟ ’ਚ ਕਿਹਾ ਗਿਆ ਹੈਕਿ ਸੈਮਸੰਗ ਦੇ ਫੋਨ ’ਚ ਪ੍ਰੀ-ਇੰਸਟਾਲ ਆਉਣ ਵਾਲੇ ਗਲੈਕਸੀ ਸਟੋਰ ’ਤੇ ਬੈਨ ਹੋਣ 54 ਐਪਸ ’ਚੋਂ ਕਈ ਐਪਸ ਮੌਜੂਦ ਹਨ, ਹਾਲਾਂਕਿ, ਸੈਮਸੰਗ ਨੇ ਇਸ ਰਿਪੋਰਟ ’ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਜਿਨ੍ਹਾਂ ਯੂਜ਼ਰਸ ਦੇ ਫੋਨ ’ਚ ਪਹਿਲਾਂ ਤੋਂ ਇਹ ਐਪ ਮੌਜੂਦ ਹਨ, ਉਹ ਅਜੇ ਵੀ ਐਪਸ ਦਾ ਇਸਤੇਮਾਲ ਕਰ ਸਕਦੇ ਹਨ। 2020 ’ਚ ਬੈਨ ਹੋਏ ਐਪ ਤੋਂ ਬਾਅਦ ਐਪ ਨੂੰ ਸਟੋਰ ਤੋਂ ਹਟਾਉਣ ਲਈ ਡਿਵੈਲਪਰਾਂ ਅਤੇ ਟੈਲੀਕਾਮ ਆਪਰੇਟਰਾਂ ਦੇ ਨਾਲ ਇੰਟਰਨੈੱਟ ਸੇਵਾ ਪ੍ਰਦਾਤਾ ਨੂੰ ਵੀ ਐਪ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ– ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ
ਇਲੈਕਟ੍ਰੋਨਿਕ ਅਤੇ ਆਈ.ਟੀ. ਮੰਤਰਾਲਾ ਮੁਤਾਬਕ, ਇਹ ਸਾਰੇ ਐਪਸ ਚੀਨ ਅਤੇ ਹੋਰ ਦੇਸ਼ਾਂ ’ਚ ਭਾਰਤੀ ਯੂਜ਼ਰਸ ਦਾ ਡਾਟਾ ਭੇਜ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਇਹ ਐਪਸ ਵਿਦੇਸ਼ੀ ਸਰਵਰ ’ਤੇ ਭਾਰਤੀ ਯੂਜ਼ਰਸ ਦਾ ਡਾਟਾ ਟ੍ਰਾਂਸਫਰ ਕਰ ਰਹੇ ਸਨ। ਬੈਨ ਹੋਏ 54 ਐਪਸ ਦੀ ਲਿਸਟ ’ਚ Tencent, ਅਲੀਬਾਬਾ ਅਤੇ ਗੇਮਿੰਗ ਫਰਮ NetEase ਵਰਗੀਆਂ ਵੱਡੀਆਂ ਚੀਨੀ ਕੰਪਨੀਆਂ ਦੇ ਐਪਸ ਸ਼ਾਮਿਲ ਹਨ। ਕਿਹਾ ਜਾ ਰਿਹਾ ਹੈ ਕਿ ਬੈਨ ਹੋਏ ਇਹ 54 ਐਪਸ 2020 ’ਚ ਬੈਨ ਹੋਏ ਐਪਸ ਦੇ ਨਵੇਂ ਅਵਤਾਰ ਸਨ।
ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ
Asus ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਗੇਮਿੰਗ ਸਮਾਰਟਫੋਨ, ਇੰਨੀ ਹੈ ਕੀਮਤ
NEXT STORY