ਨੈਸ਼ਨਲ ਡੈਸਕ : ਕਰਨਾਟਕ ਬੈਂਗਲੁਰੂ ਦੇ ਵਟਰਾਈਨਪੁਰਾ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਇਕ ਦੁਕਾਨਦਾਰ ਨੂੰ ਇਕ ਵਿਅਕਤੀ ਨੇ ਚਾਕੂ ਮਾਰ ਕੇ ਉਦੋਂ ਕਤਲ ਕਰ ਦਿੱਤਾ, ਜਦੋਂ ਦੁਕਾਨਦਾਰ ਨੇ ਮੁਫਤ ਗੋਲਗੱਪੇ ਖਿਲਾਉਣ ਤੋਂ ਮਨ੍ਹਾ ਕਰ ਦਿੱਤਾ।
ਘਟਨਾ ਰਾਤ 10.30 ਵਜੇ ਦੇ ਕਰੀਬ ਵਾਪਰੀ। ਪੁਲਸ ਅਨੁਸਾਰ ਨਸ਼ੇ ਦੀ ਹਾਲਤ 'ਚ ਇਕ ਨੌਜਵਾਨ ਸੜਕ ਕਿਨਾਰੇ ਲੱਗੀ ਇਕ ਰੇਹੜੀ 'ਤੇ ਗੋਲਗੱਪੇ ਖਾਣ ਆਇਆ ਅਤੇ ਦੁਕਾਨਦਾਰ ਤੋਂ ਮੁਫਤ 'ਚ ਗੋਲਗੱਪੇ ਮੰਗਣ ਲੱਗਾ। ਦੁਕਾਨਦਾਰ ਨੇ ਬਿਨਾਂ ਪੈਸਿਆਂ ਦੇ ਗੋਲਗੱਪੇ ਖਿਲਾਉਣ ਤੋਂ ਮਨ੍ਹਾ ਕਰ ਦਿੱਤਾ।
ਦੋਨਾਂ 'ਚ ਗੋਲਗੱਪੇ ਖਿਲਾਉਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਗੁੱਸੇ 'ਚ ਆਏ ਨੌਜਵਾਨ ਨੇ ਦੁਕਾਨਦਾਰ ਦੇ ਪੇਟ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਹਮਲੇ ਕਾਰਨ ਦੁਕਾਨਦਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਸੜਕ ਕਿਨਾਰੇ ਰੇਹੜੀ ਲਗਾਉਣ ਵਾਲੇ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
FREE 'ਚ ਮੰਗੇ ਗੋਲਗੱਪੇ, ਨਹੀਂ ਦਿੱਤੇ ਤਾਂ ਕਰ 'ਤਾ ਕਤਲ
NEXT STORY