ਜਲੰਧਰ- ਪ੍ਰੀਮੀਅਮ ਡਿਜ਼ਾਈਨ ਤੇ ਬਿਹਤਰ ਕੈਮਰੇ ਤੋਂ ਇਲਾਵਾ ਫਲੈਗਸ਼ਿਪ ਫੋਨ ਨੂੰ ਖਰੀਦਣ ਦਾ ਮਕਸਦ ਇਕ ਲੰਬੇ ਸਮੇਂ ਲਈ ਲੇਟੈਸਟ ਸਾਫਟਵੇਅਰ ਪਾਉਣਾ ਹੋ ਸਕਦਾ ਹੈ। ਹਾਲਾਂਕਿ ਸਾਫਟਵੇਅਰ ਅਪਡੇਟ ਸਪੋਰਟ ਇਕ ਨਾ ਇਕ ਦਿਨ ਹਰ ਸਮਾਰਟਫੋਨ ਨੂੰ ਮਿਲਣਾ ਬੰਦ ਹੋ ਹੀ ਜਾਂਦੀ ਹੈ।
ਹੁਣ ਅਜਿਹਾ ਸੈਮਸੰਗ ਦੇ ਗਲੈਕਸੀ S6 Edge+ ਤੇ ਨੋਟ 5 ਦੇ ਨਾਲ ਵੀ ਹੋਣ ਵਾਲਾ ਹੈ। ਇਨ੍ਹਾਂ ਦੋਵਾਂ ਨੂੰ ਸੈਮਸੰਗ ਦੇ 2015 'ਚ ਲਾਂਚ ਕੀਤੇ ਫਲੈਗਸ਼ਿੱਪ ਸਮਾਰਟਫੋਨ ਹਨ। GSMArena ਦੇ ਮੁਤਾਬਕ, ਸੈਮਸੰਗ ਦੇ ਦੋਨਾਂ ਸਮਾਰਟਫੋਨ ਨੂੰ ਹਾਲ ਹੀ 'ਚ ਸਤੰਬਰ 2018 ਸਕਿਓਰਿਟੀ ਅਪਡੇਟ ਮਿਲਣੀ ਸ਼ੁਰੂ ਹੋਈ ਸੀ, ਪਰ ਹੁਣ ਸਮਾਰਟਫੋਨ ਨੂੰ ਅੱਗੇ ਕੋਈ ਮੰਥਲੀ ਅਪਡੇਟ ਨਹੀਂ ਮਿਲੇਗੀ। ਹਾਲਾਂਕਿ ਵੇਖਿਆ ਜਾਵੇ ਤਾਂ ਤਿੰਨ ਸਾਲ ਤੱਕ ਦੋਵਾਂ ਸਮਾਰਟਫੋਨ ਨੂੰ ਬਰਾਬਰ ਅਪਡੇਟ ਦੇਣੀ ਸੈਮਸੰਗ ਲਈ ਕਾਫ਼ੀ ਚੰਗੀ ਹੈ। ਤੁਹਾਨੂੰ ਦੱਸ ਦੇਈਏ ਦੀ ਕਿਸੇ ਵੀ ਵੱਡੀ ਵਲਨਰਬੀਲਿਟੀ (ਮੇਜਰ ਈਸ਼ੂਜ਼) ਲਈ ਫਿਊਚਰ 'ਚ ਵੀ ਸੈਮਸੰਗ ਅਪਡੇਟ ਕੱਢ ਸਕਦੀ ਹੈ। ਜੇਕਰ ਸਤੰਬਰ 2018 ਸਕਿਓਰਿਟੀ ਪੈਚ ਦੀ ਗੱਲ ਕਰੀਏ ਤਾਂ ਇਹ ਐਂਡ੍ਰਾਇਡ ਬਿਲਡ ਦੇ ਅੰਦਰ ਦੀ ਕੁਝ ਸਮੱਸਿਆਵਾਂ ਨੂੰ ਫਿਕਸ ਕਰਦੀ ਹੈ।

ਹਾਲ ਹੀ 'ਚ ਇਕ ਅਫਵਾਹ 'ਚ ਦੱਸਿਆ ਗਿਆ ਸੀ ਕਿ ਸੈਮਸੰਗ ਇਸ ਸਾਲ ਦੇ ਅਖੀਰ ਤੱਕ ਚਾਰ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰਨ ਦਾ ਪਲਾਨ ਕਰ ਰਹੀ ਹੈ। ਫਿਲਹਾਲ ਇਸ 'ਤੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਸਮਾਰਟਫੋਨ ਸੈਮਸੰਗ ਦੀ ਚੱਲ ਰਹੀ ਸਮਾਰਟਫੋਨ ਲਾਈਨ-ਅਪ ਦਾ ਹਿੱਸਾ ਰਹੇਗਾ ਜਾਂ ਨਵੀਂ ਸੀਰੀਜ਼ ਦੇ ਰੂਪ 'ਚ ਇਸ ਨੂੰ ਲਿਆਇਆ ਜਾਵੇਗਾ। ਜੇਕਰ ਸਮਾਰਟਫੋਨ ਦਾ ਚਾਰ ਕੈਮਰਿਆਂ ਦੇ ਨਾਲ ਆਉਣਾ ਪੱਕਾ ਹੈ ਤਾਂ ਕੈਮਰਿਆਂ ਦੇ ਸੈੱਟਅਪ ਕੁੱਝ ਹੀ ਤਰੀਕੇ ਦੇ ਹੋ ਸਕਦੇ ਹਨ।
ਅਲੈਕਸਾ ਸਪੋਰਟ ਨਾਲ Amazon ਨੇ ਲਾਂਚ ਕੀਤੇ ਦੋ ਨਵੇਂ Tablets
NEXT STORY