ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਅਗਲੇ ਸਾਲ ਆਪਣੇ ਸ਼ਾਨਦਾਰ ਹੈਂਡਸੈੱਟ ਗਲੈਕਸੀ ਐੱਸ8 ਨੂੰ ਲਾਂਚ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ 6ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ, 5.5-ਇੰਚ ਦੀ ਸੁਪਰ ਅਮੋਲੇਡ 4ਕੇ ਡਿਸਪਲੇ ਨਾਲ ਲੈਸ ਹੋ ਸਕਦਾ ਹੈ ਜਿਸ ਦੀ ਪਿਕਸਲ ਡੈਨਸਿਟੀ 806ਪੀ.ਪੀ.ਆਈ. ਹੋ ਸਕਦੀ ਹੈ। ਇਸ ਫੋਨ 'ਚ 16 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਡਿਊਲ ਰਿਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦੇ ਇਸ ਫੋਨ 'ਚ ਉਸ ਦਾ ਸਿਗਨੇਚਰ ਹੋਮ ਬਟਨ ਨਹੀਂ ਹੋਵੇਗਾ। 835 ਪ੍ਰੋਸੈਸਰ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਫੋਨ ਨੂੰ ਐੱਮ.ਡਬਲਯੂ.ਸੀ. 2017 ਦੌਰਾਨ ਲਾਂਚ ਕਰ ਸਕਦੀ ਹੈ।
ਇਸ ਨਵੀਂ ਤਕਨੀਕ ਨਾਲ ਕੁਝ ਸੈਕੇਂਡਸ 'ਚ ਚਾਰਜ ਹੋਵੇਗੀ ਸਮਾਰਟਫੋਨ ਦੀ ਬੈਟਰੀ
NEXT STORY