ਜਲੰਧਰ- ਅੱਜ ਤੱਕ ਗੇਮਜ਼ ਖੇਡਣ ਲਈ ਕਈ ਤਰ੍ਹਾਂ ਦੇ ਡਿਊਲ ਵਾਇਬ੍ਰੇਸ਼ਨ ਦੇਣ ਵਾਲੇ ਰਿਮੋਟ ਡਿਵੈਲਪ ਕੀਤੇ ਗਏ ਹਨ, ਜੋ ਆਪਣੇ ਬਣਤਰ ਦੀ ਮਦਦ ਨਾਲ ਗੇਮ ਖੇਡਣ ਦੇ ਅਨੁਭਵ ਨੂੰ ਹੋਰ ਬੇਹਤਰ ਬਣਾ ਦਿੰਦੇ ਹਨ , ਪਰ ਤੁਸੀਂ ਕਦੇ ਸੋਚਿਆ ਹੈ ਕਿ ਇਕ ਮਸ਼ੀਨ ਤੁਹਾਡੇ ਪੁਰਾਣੇ ਸੋਫੇ ਨੂੰ ਵੀ ਵਰਚੁਅਲ ਰਿਆਲਿਟੀ ਮਸ਼ੀਨ 'ਚ ਬਦਲ ਸਕਦੀ ਹੈ, ਜੀ ਹਾਂ ਹੁਣ immersit ਕੰਪਨੀ ਨੇ ਇਕ ਅਜਿਹੀ 4D ਡਿਵਾਈਸ ਡਿਵੈਲਪ ਕੀਤੀ ਹੈ ਜੋ ਤੁਹਾਡੇ ਪੁਰਾਣੇ ਸੋਫੇ ਨੂੰ ਵਰਚੁਅਲ ਰਿਆਲਿਟੀ ਮਸ਼ੀਨ 'ਚ ਬਦਲ ਦਵੇਗੀ ।
ਇਹ ਪੱਲਗ ਐਂਡ ਪਲੇਅ ਡਿਵਾਈਸ ਡਿਸਪਲੇ 'ਤੇ ਦਿੱਤੀ ਜਾ ਰਹੀ ਵੀਡੀਓ ਨਾਲ ਮੂਵਮੈਂਟ ਅਤੇ ਵਾਇਬ੍ਰੇਸ਼ਨ ਨੂੰ ਡਿਟੈਕਟ ਕਰ ਕੇ ਸੋਫੇ ਨੂੰ ਮੂਵ ਕਰਾਉਂਦੀ ਹੈ । ਤੁਸੀਂ ਆਸਾਨੀ ਨਾਲ ਇਸ ਨੂੰ xbox one , xbox 360 , playstation 3,4 ਅਤੇ ਪਰਸਨਲ ਕੰਪਿਊਟਰ ਦੇ ਨਾਲ ਅਟੈਚ ਕਰ ਸਕਦੇ ਹੋ। ਇਸ ਡਿਵਾਈਸ ਨੂੰ ਮੋਸ਼ਨ ਹਾਰਡਵੇਅਰ ਅਤੇ ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਦਸੰਬਰ 2016 ਤੱਕ ਬਜ਼ਾਰ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ।
ਸ਼ੇਪ-ਸ਼ਿਫਟਿੰਗ ਪਾਲੀਮਰ ; ਸਰੀਰਿਕ ਗਰਮੀ ਨਾਲ ਬਦਲਦੈ ਆਪਣੀ ਸ਼ੇਪ
NEXT STORY