xਜਲੰਧਰ- ਗਾਰਮਿਨ ਨੇ ਆਪਣੇ ਵੀਵੋ ਐਕਟਿਵ 3 ਵਿਅਰੇਬਲ ਦਾ ਇਕ ਵੇਰੀਐਂਟ ਲਾਂਚ ਕੀਤਾ ਹੈ, ਜਿਸ ਨੂੰ ਵੀਵੋ ਐਕਟਿੱਵ 3 ਮਿਊਜ਼ਿਕ ਦੇ ਨਾਂ ਨਾਲ ਮਾਰਕੀਟ 'ਚ ਪੇਸ਼ ਕੀਤਾ ਗਿਆ ਹੈ। ਇਸ ਵਾਰ ਗਾਰਮਿਨ ਨੇ ਇਸ ਸੀਰੀਜ਼ 'ਚ ਪਹਿਲੀ ਵਾਰ ਮਿਊਜ਼ਿਕ ਪਲੇਅਰ ਦੀ ਸਪੋਰਟ ਵੀ ਦਿੱਤੀ ਹੈ। ਇਹ ਵਿਅਰੇਬਲ ਐਪਲ ਵਾਚ ਸੀਰੀਜ 3 ਨੂੰ ਟੱਕਰ ਦੇਣ ਲਈ ਲਿਆਈ ਗਈ ਹੈ। ਵੀਵੋ ਐਕਟਿਵ 3 ਮਿਊਜ਼ਿਕ ਨੂੰ $299.99 (ਲਗਭਗ 20,000 ਰੁਪਏ) ਦੇ ਪ੍ਰਾਇਸ ਟੈਗ ਦੇ ਨਾਲ ਉਤਾਰਿਆ ਗਿਆ ਹੈ ਜੋ ਨਾਰਮਲ ਮਾਡਲ ਦੀ ਕੀਮਤ ਤੋਂ ḙ50 (ਲਗਭਗ 3200 ਰੁਪਏ) ਜ਼ਿਆਦਾ ਹੈ।
ਐਪਲ, ਸੈਮਸੰਗ ਵਰਗੀਆਂ ਕੰਪਨੀਆਂ ਨੂੰ ਦੇਵੇਗਾ ਟੱਕਰ
ਵੀਵੋ ਐਕਟਿਵ 3 ਨੂੰ ਪਹਿਲੀ ਵਾਰ ਅਗਸਤ 'ਚ ਪੇਸ਼ ਕੀਤਾ ਗਿਆ ਸੀ ਅਤੇ ਇਹ ਐਪਲ, ਸੈਮਸੰਗ ਅਤੇ ਫਿੱਟਬਿੱਟ ਕੰਪਨੀਆਂ ਦੇ ਫਿੱਟਨੈੱਸ ਟ੍ਰੈਕਰਸ ਦੇ ਨਾਲ ਕੰਪੀਟ ਕਰਦਾ ਹੈ। ਵੀਵੋ ਐਕਟਿਵ 3 ਮਿਊਜ਼ਿਕ ਮਾਡਲ, ਸਟੈਂਡਰਡ ਮਾਡਲ 'ਤੇ ਪਾਏ ਜਾਣ ਵਾਲੇ ਸਾਰੇ ਮੇਨ ਫੀਚਰਸ ਦੇ ਨਾਲ ਆਉਂਦਾ ਹੈ ਜਿਸ 'ਚ ਟੱਚ-ਸਕਰੀਨ ਡਿਸਪਲੇਅ, ਸਵਾਇਪੇਬਲ ਬੀਜ਼ਲ, ਹਾਰਟ-ਰੇਟ ਸੈਂਸਰ, ਗਾਰਮਿਨ ਕਾਂਟੈਕਟ ਲੈਨਜ਼ ਪੇਮੈਂਟ ਸਿਸਟਮ, ਸਟਰੈਸ ਅਤੇ VO2 ਮੈਕਸ ਫਿੱਟਨੈੱਸ ਲੈਵਲ ਸ਼ਾਮਿਲ ਹਨ।
ਖਾਸ ਫੀਚਰਸ
ਫਿੱਟਨੈੱਸ ਟ੍ਰੈਕਰ ਫੋਨ ਨੋਟੀਫਿਕੇਸ਼ਨ ਅਤੇ ਥਰਡ-ਪਾਰਟੀ ਕਲਾਕ ਫੇਸ ਅਤੇ ਸਮਾਰਟਥਿੰਗਸ ਅਤੇ ਉਬਰ ਜਿਹੀਆਂ ਐਪਸ ਨੂੰ ਵੀ ਸਪੋਰਟ ਕਰਦਾ ਹੈ। ਕਿਉਂਕਿ ਇਹ ਵਾਚ ਗਾਰਮਿਨ ਦੇ ਵਲੋਂ ਬਣਾਈ ਗਈ ਹੈ। ਇਸ ਲਈ ਡਿਵਾਇਸ ਬਿਲਟ-ਇਨ ਐਕਟੀਵਿਟੀ ਟ੍ਰੈਕਰਸ ਦੇ ਨਾਲ ਆਉਂਦਾ ਹੈ। ਵੀਵੋ ਐਕਟਿਵ 3 ਮਿਊਜ਼ਿਕ 500 ਗਾਣੇ ਤੱਕ ਸਟੋਰ ਕਰ ਸਕਦਾ ਹੈ, ਜਿਨ੍ਹਾਂ ਨੂੰ ਸਮਾਰਟਫੋਨ ਨੂੰ ਕੁਨੈੱਕਟ ਕੀਤੇ ਬਿਨਾਂ ਸਿੱਧਾ ਬਲੂਟੁੱਥ ਹੈੱਡਫੋਨ ਕੁਨੈੱਕਟ ਕਰਕੇ ਸੁਣਿਆ ਜਾ ਸਕਦੇ ਹੈ।
ਗਾਰਮਿਨ ਦਾ ਕਹਿਣਾ ਹੈ ਕਿ ਵੀਵੋ ਐਕਟਿਵ 3 ਮਿਊਜ਼ਿਕ ਯੂਜ਼ਰਸ ਆਫਲਾਈਨ ਮਿਊਜ਼ਿਕ ਪਲੇਅ-ਲਿਸਟ ਨੂੰ iHeartRadio ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਜਲਦ ਹੀ ਡੀਜ਼ਰ (4ee੍ਰer) ਲਈ ਸਪੋਰਟ ਜੋੜਿਆ ਜਾਵੇਗਾ। ਵੀਵੋ ਐਕਟਿਵ 3 ਮਿਊਜ਼ਿਕ 'ਚ ਸਪਾਟਿਫਾਈ, ਅਮੇਜ਼ਨ ਮਿਊਜ਼ਿਕ, ਯੂਟਿਊਬ ਮਿਊਜ਼ਿਕ ਅਤੇ ਐਪਲ ਮਿਊਜ਼ਿਕ ਜਿਹੇ ਮੇਨ ਸਟਰੀਮਿੰਗ ਪਲੇਟਫਾਰਮ ਦਾ ਨਹੀਂ ਹੋਣਾ ਕਈ ਫੈਨਸ ਲਈ ਨਿਰਾਸ਼ਾ ਲੈ ਕੇ ਆ ਸਕਦੀ ਹੈ।
ਟਵਿਟਰ ਐਪ 'ਚ ਹੋਏ ਇਹ ਬਦਲਾਅ, ਵੱਡੇ ਈਵੈਂਟਸ ਨੂੰ ਮਿਲੇਗੀ ਜ਼ਿਆਦਾ ਤਵੱਜੋ
NEXT STORY