ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਨੇ ਭਾਰਤ 'ਚ ਆਪਣੇ S6 ਸਮਾਰਟਫੋਨ ਦੇ ਲਈ ਇਕ ਨਵਾਂ ਓਵਰ ਦਾ ਏਅਰ (OTA) ਅਪਡੇਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਇਸ ਨਵੇਂ ਅਪਡੇਟ ਦੇ ਬਾਅਦ ਹੁਣ ਯੂਜ਼ਰਸ ਨੂੰ ਕਈ ਫੀਚਰਸ ਦੀ ਵੀ ਸੁਵਿਧਾ ਮਿਲ ਰਹੀ ਹੈ। Gionee S6 ਸਮਾਰਟਫੋਨ 'ਚ ਜੋ ਮੁੱਖ ਅਪਡੇਟ ਕਰੇਗਾ ਦਰਅਸਲ ਉਹ ViLTE(ਵੀਡੀਉ ਓਵਰ LTE) ਸਪੋਰਟ ਹੈ। ViLTE (ਵੀਡੀਉ ਓਵਰ LTE) ਨੂੰ VoLTE ਦਾ ਹੀ ਅਪਗ੍ਰੇਡੇਸ਼ਨ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਹੋਰ ਨਵੇਂ ਫੀਚਰਸ 'ਚ ਹੁਣ ਤੋਂ ਯੂਜ਼ਰਸ ਨੂੰ ਬਿਊਟੀਪਲੱਸ ਐਪ, ਮੂਡ ਵਾਲਪੇਪਰ ਦਾ ਅਪਡੇਟ, G-ਸਟੋਰ, ਥੀਮ ਪਾਰਕ, UC ਬ੍ਰਾਊਡਰ, ਟਰੂਕਾਲਰ ਅਤੇ GMS ਦੀ ਸੁਵਿਧਾਵਾਂ ਮਿਲਣਗੀਆਂ ਅਤੇ ਅਪਡੇਟ ਦੇ ਬਾਅਦ ਸਮਾਰਟਫੋਨ 'ਚ ਕੁਝ ਬੱਗਸ ਦੀ ਸਮੱਸਿਆ ਦੂਰ ਹੋਵੇਗੀ ਅਤੇ ਡਿਵਾਇਸ ਦੀ ਪਰਫੋਰਮਸ ਹੋਰ ਵੀ ਬੇਹਤਰ ਹੋਵੇਗਾ।
ਦੱਸ ਦਿੱਤਾ ਜਾਂਦਾ ਹੈ ਕਿ ਭਾਰਤ 'ਚ ਪਿਛਲੇ ਸਾਲ Gionee S6 ਨੂੰ 19,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। Gionee S6 'ਚ 5.5 ਇੰਚ ਦਾ ਸੁਪਰ ਅਮੋਲਡ ਡਿਸਪਲੇ ,1.3 Ghz ਆਕਟਾਕੋਰ ਪ੍ਰੋਸੈਸਰ, 3GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਐਂਡਰਾਈਡ 5.1 ਲਾਲੀਪਾਪ ਆਪਰੇਟਿੰਗ ਸਿਸਟਮ ਦੇ ਨਾਲ ਕਸਟਮਾਈਜਡ ਇੰਟਰਫੇਸ, ਐਮੀਗੋ 3.1 'ਤੇ ਅਧਾਰਿਤ ਇਸ ਫੋਨ 'ਚ ਫੋਟੋਗ੍ਰਾਫੀ ਦੇ ਲਈ 13 MP ਦਾ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ। ਵੀਡੀਉ ਕਾਲਿੰਗ ਅਤੇ ਸੈਲਫੀ ਦੇ ਲਈ 5-MP ਫ੍ਰੰਟ ਕੈਮਰਾ ਉਪਲੱਬਧ ਹੈ। ਫੋਨ 'ਚ ਪਾਵਰ ਬੈਕਅਪ ਦੇ ਲਈ 3,150 ਐੱਮ. ਏ. ਐੱਚ. ਦੀ ਬੈਟਰੀ ਉਪਲੱਬਧ ਹੈ। ਕੁਨੈਕਟਵਿਟੀ ਆਪਸ਼ਨ ਦੇ ਤੌਰ 'ਤੇ 4G ਸਪੋਰਟ ਦੇ ਇਲਾਵਾ ਸਿਮ ਸਲਾਟ, ਬਲਊਥ , ਵਾਈ-ਫਾਈ ਅਤੇ ਜੀ. ਪੀ. ਐੱਸ. ਦਿੱਤਾ ਗਿਆ ਹੈ।
ਭਾਰਤ 'ਚ ਮੋਬਾਇਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਜੂਨ ਤੱਕ 42 ਕਰੋੜ ਤੱਕ ਪਹੁੰਚਣ ਦਾ ਅਨੁਮਾਨ :IAMAI ਰਿਪੋਰਟ
NEXT STORY