ਨਵੀਂ ਦਿੱਲੀ - ਭਾਰਤੀ ਬਾਜ਼ਾਰ ਵਿਚ ਦੁਨੀਆ ਦੀ ਦਿੱਗਜ ਕੰਪਨੀ Apple ਨੇ ਆਪਣੀ ਨਵੀਂ ਆਈਫੋਨ ਸੀਰੀਜ਼ ਦੇ ਨਾਲ ਸਭ ਤੋਂ ਛੋਟਾ ਆਈਫੋਨ Apple iphone 12 mini ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਲਾਂਚ ਹੋਣ ਦੇ ਸਮੇਂ ਤੋਂ ਹੀ ਇਸ ਦੇ ਛੋਟੇ ਡਿਜ਼ਾਈਨ ਲੁੱਕ ਦੇ ਕਾਰਨ ਇਸ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਜੇ ਹੁਣ ਤੱਕ ਤੁਸੀਂ ਇਸ ਨੂੰ ਉੱਚ ਕੀਮਤ ਦੇ ਕਾਰਨ ਨਹੀਂ ਖਰੀਦਿਆ ਹੈ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਐਪਲ ਆਈਫੋਨ 12 ਮਿਨੀ Amazon 'ਤੇ ਭਾਰੀ ਕਟੌਤੀ ਦੇ ਨਾਲ ਮਿਲ ਰਿਹਾ ਹੈ।
ਇਹ ਵੀ ਪੜ੍ਹੋ : FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ
ਕੀਮਤ ਅਤੇ ਪੇਸ਼ਕਸ਼
ਕੀਮਤ ਦੀ ਗੱਲ ਕਰੀਏ ਤਾਂ ਐਮਾਜ਼ੋਨ 'ਤੇ ਐਪਲ ਆਈਫੋਨ 12 ਮਿਨੀ ਦੀ ਕੀਮਤ 69,900 ਰੁਪਏ ਹੈ, ਜੋ ਕਿ 7 ਪ੍ਰਤੀਸ਼ਤ ਭਾਵ 5 ਹਜ਼ਾਰ ਰੁਪਏ ਦੀ ਕਟੌਤੀ ਤੋਂ ਬਾਅਦ 64,900 ਰੁਪਏ 'ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜੇ ਆਈਫੋਨ ਐਚ.ਡੀ.ਐਫ.ਸੀ. ਬੈਂਕ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਈ.ਐਮ.ਆਈ. ਟ੍ਰਾਂਜੈਕਸ਼ਨ ਜ਼ਰੀਏ ਖਰੀਦਿਆ ਜਾਂਦਾ ਹੈ, ਤਾਂ 6000 ਰੁਪਏ ਤੱਕ ਦੀ ਤੁਰੰਤ ਛੋਟ ਮਿਲ ਰਹੀ ਹੈ। ਯਾਨੀ ਤੁਸੀਂ 11,000 ਰੁਪਏ ਦੀ ਛੋਟ ਦੇ ਨਾਲ ਆਈਫੋਨ 12 ਮਿਨੀ ਪ੍ਰਾਪਤ ਕਰ ਸਕੋਗੇ।
ਪੇਸ਼ਕਸ਼ਾਂ ਬਾਰੇ ਗੱਲ ਕਰੀਏ ਤਾਂ ਇਸ ਨਾਲ ਨੋ ਕਾਸਟ ਈਐਮਆਈ ਦਾ ਆਫ਼ਰ ਮਿਲ ਰਿਹਾ ਹੈ ਜੋ ਕਿ ਸਿਰਫ ਚੋਣਵੇਂ ਕਾਰਡਾਂ 'ਤੇ ਹੈ। ਇਸ ਦੇ ਨਾਲ ਹੀ, ਜੇ ਤੁਸੀਂ ਐਕਸਚੇਂਜ ਆਫਰ 'ਚ ਆਈਫੋਨ 12 ਮਿਨੀ ਖਰੀਦਦੇ ਹੋ, ਤਾਂ ਤੁਸੀਂ 12,400 ਰੁਪਏ ਤੱਕ ਦਾ ਐਕਸਚੇਂਜ ਆਫਰ ਪ੍ਰਾਪਤ ਕਰ ਸਕਦੇ ਹੋ। ਬੈਂਕ ਦੀ ਪੇਸ਼ਕਸ਼ ਦੀ ਗੱਲ ਕਰੀਏ ਤਾਂ ਐਚਡੀਐਫਸੀ ਬੈਂਕ ਡੈਬਿਟ ਕਾਰਡ 'ਤੇ ਨਾਨ-ਈਐਮਆਈ ਟ੍ਰਾਂਜੈਕਸ਼ਨਾਂ 'ਤੇ 1500 ਰੁਪਏ ਦੀ ਤੁਰੰਤ ਫਲੈਟ ਛੋਟ ਦੇ ਰਿਹਾ ਹੈ।
ਇਹ ਵੀ ਪੜ੍ਹੋ : ਆਮ ਆਦਮੀ ਨੂੰ ਵੱਡਾ ਝਟਕਾ, ਇਕ ਮਹੀਨੇ 'ਚ ਤੀਜੀ ਵਾਰ ਗੈਸ ਸਿਲੰਡਰ ਹੋਇਆ ਮਹਿੰਗਾ
ਇਸ ਤੋਂ ਇਲਾਵਾ ਜੇ ਇਹ ਐਚ.ਡੀ.ਐਫ.ਸੀ. ਬੈਂਕ ਕ੍ਰੈਡਿਟ ਕਾਰਡ, ਕ੍ਰੈਡਿਟ ਈ.ਐਮ.ਆਈ. ਅਤੇ ਡੈਬਿਟ ਈ.ਐਮ.ਆਈ. ਟ੍ਰਾਂਜੈਕਸ਼ਨ ਤੋਂ ਖਰੀਦਿਆ ਜਾਂਦਾ ਹੈ, ਤਾਂ ਤੁਰੰਤ 6000 ਰੁਪਏ ਦੀ ਛੋਟ ਵੀ ਉਪਲਬਧ ਹੈ। ਕੈਸ਼ਬੈਕ ਦੀ ਗੱਲ ਕਰੀਏ ਤਾਂ ਐਮਾਜ਼ੋਨ ਪੇ ਲੈਟਰ ਤੋਂ ਵੀ ਘਟੋ-ਘੱਟ 100 ਰੁਪਏ ਤੱਕ ਦਾ ਕੈਸ਼ਬੈਕ ਮਿਲਦਾ ਹੈ। ਪ੍ਰਾਈਮ ਮੈਂਬਰਾਂ ਲਈ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ 5 ਤੋਂ 5 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ।
ਡਿਸਪਲੇਅ
ਡਿਸਪਲੇਅ ਦੀ ਗੱਲ ਕਰੀਏ ਤਾਂ ਆਈਫੋਨ 12 ਮਿਨੀ 'ਚ 5.40 ਇੰਚ ਦੀ ਸੁਪਰ ਰੇਟਿਨਾ ਐਕਸ.ਡੀ.ਆਰ. ਡਿਸਪਲੇਅ ਹੈ, ਜੋ ਕਿ 1080x2340 ਪਿਕਸਲ ਹੈ। ਕੈਮਰੇ ਦੀ ਗੱਲ ਕਰੀਏ ਤਾਂ ਵੀਵੋ ਵੀ 20 ਐਸ.ਈ. 'ਚ ਐੱਫ / 1.6 ਅਪਰਚਰ ਦੇ ਨਾਲ 12 ਐੱਮ.ਪੀ. ਅਤੇ ਐੱਫ / 2.4 ਅਪਰਚਰ ਦੇ ਨਾਲ 12 ਐਮ.ਪੀ. ਡਿਊਲ ਰਿਅਰ ਕੈਮਰੇ ਹਨ। ਫਰੰਟ ਕੈਮਰਾ ਦੀ ਗੱਲ ਕਰੀਏ ਤਾਂ ਇੱਥੇ ਐਫ / 2.2 ਅਪਰਚਰ ਵਾਲਾ 12 ਐਮ.ਪੀ. ਦਾ ਸੈਲਫੀ ਕੈਮਰਾ ਹੈ।
ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ
ਬੈਟਰੀ ਬੈਕਅਪ
ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਆਈਫੋਨ 12 ਮਿਨੀ ਵਿਚ 2227mAh ਦੀ ਬੈਟਰੀ ਹੈ। ਇਹ ਆਈਫੋਨ ਆਈ.ਓ.ਐਸ. 14 'ਤੇ ਕੰਮ ਕਰਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ 12 ਮਿੰਨੀ ਵਿਚ ਆਈ.ਓ.ਐਸ. 14 ਪ੍ਰੋਸੈਸਰ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਆਈਫੋਨ 12 ਮਿਨੀ 'ਚ 4 ਜੀ.ਬੀ. ਰੈਮ + 64 ਜੀ.ਬੀ. ਇੰਟਰਨਲ ਸਟੋਰੇਜ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 12 ਮਿੰਨੀ 'ਚ ਵਾਈਫਾਈ 802.11 ਏ / ਬੀ / ਜੀ / ਐਨ / ਏਸੀ / ਐੱਸ, ਜੀ.ਪੀ.ਐਸ., ਵੀ 5.00 ਬਲੂਟੁੱਥ, ਐਨ.ਐਫ.ਸੀ., ਲਾਈਟਨਿੰਗ ਹੈੱਡਫੋਨ ਅਤੇ ਡਿਊਲ ਸਿਮ ਸਪੋਰਟ ਹੈ।
ਡਾਇਮੈਂਸ਼ਨ
ਆਕਾਰ ਬਾਰੇ ਗੱਲ ਕਰੀਏ ਤਾਂ ਆਈਫੋਨ 12 ਮਿਨੀ ਦੀ ਲੰਬਾਈ 131.50 ਮਿਲੀ.ਮੀਟਰ., ਚੌੜਾਈ 64.20 ਮਿਲੀ.ਮੀਟਰ., ਮੋਟਾਈ 7.40 ਮਿਲੀ.ਮੀਟਰ. ਅਤੇ ਭਾਰ 133.00 ਗ੍ਰਾਮ ਹੈ। ਸੈਂਸਰ ਦੀ ਗੱਲ ਕਰੀਏ ਤਾਂ 12 ਮਿੰਨੀ ਵਿਚ ਫੇਸ ਅਨਲਾਕ, 3 ਡੀ ਫੇਸ ਰੀਕੋਗਨੀਸ਼ਨ, ਕੰਪਾਸ / ਮੈਗਨੋਮੀਟਰ, ਪ੍ਰੌਕਸੀਮੀਟਰ ਸੈਂਸਰ, ਐਕਸੇਲੇਰੋਮੀਟਰ ਸੈਂਸਰ, ਐਂਬੀਐਂਟ ਲਾਈਟ ਸੈਂਸਰ, ਜਾਇਰੋਸਕੋਪ ਅਤੇ ਬੈਰੋਮੀਟਰ ਸੈਂਸਰ ਹਨ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ 12 ਮਿਨੀ ਸਮਾਰਟਫੋਨ ਬਲੈਕ, ਬਲੂ, ਗ੍ਰੀਨ, ਰੈੱਡ ਅਤੇ ਵ੍ਹਾਈਟ ਕਲਰ ਆਪਸ਼ਨ 'ਚ ਉਪਲੱਬਧ ਹੈ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਐਪਲ ਆਈਫੋਨ ਮਿਨੀ ਦਾ ਵੇਰਵਾ
ਪ੍ਰਦਰਸ਼ਨ ਐਪਲ ਏ 13 ਬਾਇਓਨਿਕ
ਡਿਸਪਲੇ 5.4 ਇੰਚ (13.7 ਸੈਂਟੀਮੀਟਰ)
ਸਟੋਰੇਜ 64 ਜੀ.ਬੀ.
ਕੈਮਰਾ 12 ਐਮਪੀ + 12 ਐਮਪੀ + 12 ਐਮਪੀ
ਬੈਟਰੀ 3210 ਐਮਏਐਚ
ਮੁੱਲ 49200
ਰੈਮ 6 ਜੀਬੀ, 4 ਜੀ.ਬੀ.
ਇਹ ਵੀ ਪੜ੍ਹੋ : Mobikwik ਉਪਭੋਗਤਾ ਨੂੰ ਝਟਕਾ, ਹੁਣ ਦੇਣਾ ਹੋਵੇਗਾ ਵਾਲੇਟ ਮੈਂਟੇਨੈਂਸ ਚਾਰਜ
ਨੋਟ - ਇਸ ਖ਼ਬਰ ਬਾਰੇ ਆਪਣ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ
NEXT STORY