ਗੈਜੇਟ ਡੈਸਕ : ਬੈਟਲਗ੍ਰਾਊਂਡਸ ਮੋਬਾਈਲ ਇੰਡੀਆ (BGMI) ਖੇਡਣ ਵਾਲੇ ਯੂਜ਼ਰਸ ਲਈ ਇੱਕ ਵੱਡੀ ਖੁਸ਼ਖਬਰੀ ਹੈ। ਗੇਮ ਬਣਾਉਣ ਵਾਲੀ ਕੰਪਨੀ ਕ੍ਰਾਫਟਨ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ 'ਚ BGMI ਦਾ 'ਲਾਈਟ' (Lite) ਵਰਜ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਨਵਾਂ ਵਰਜ਼ਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਤਿਆਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਘੱਟ ਕੀਮਤ ਵਾਲੇ ਜਾਂ ਪੁਰਾਣੇ ਸਮਾਰਟਫੋਨ ਹਨ। ਮੌਜੂਦਾ ਸਮੇਂ ਵਿੱਚ BGMI ਦੇ ਅਸਲੀ ਵਰਜ਼ਨ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸ਼ਕਤੀਸ਼ਾਲੀ ਹਾਰਡਵੇਅਰ ਅਤੇ ਜ਼ਿਆਦਾ ਰੈਮ ਦੀ ਲੋੜ ਹੁੰਦੀ ਹੈ।
BGMI ਲਾਈਟ ਇਸ ਕਮੀ ਨੂੰ ਪੂਰਾ ਕਰੇਗਾ ਅਤੇ ਘੱਟ ਰੈਮ, ਘੱਟ ਸਟੋਰੇਜ ਅਤੇ ਸੀਮਤ ਪ੍ਰੋਸੈਸਿੰਗ ਸਮਰੱਥਾ ਵਾਲੇ ਫੋਨਾਂ 'ਤੇ ਵੀ ਬਿਨਾਂ ਰੁਕਾਵਟ (ਸਮੂਥ) ਚੱਲ ਸਕੇਗਾ। ਖਿਡਾਰੀ ਲੰਬੇ ਸਮੇਂ ਤੋਂ ਅਜਿਹੇ ਹਲਕੇ ਵਰਜ਼ਨ ਦੀ ਮੰਗ ਕਰ ਰਹੇ ਸਨ। ਹਾਲਾਂਕਿ ਕੰਪਨੀ ਨੇ ਅਜੇ ਅਧਿਕਾਰਤ ਵਿਸ਼ੇਸ਼ਤਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਪੁਰਾਣੀ 'PUBG ਮੋਬਾਈਲ ਲਾਈਟ' ਦੇ ਆਧਾਰ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਡਾਊਨਲੋਡ ਸਾਈਜ਼ ਲਗਭਗ 400MB ਦੇ ਕਰੀਬ ਹੋ ਸਕਦਾ ਹੈ।ਇਹ 2GB ਤੋਂ ਘੱਟ ਰੈਮ ਵਾਲੇ ਫੋਨਾਂ 'ਤੇ ਵੀ ਚੱਲ ਸਕੇਗਾ।
ਇਸ ਵਿੱਚ ਛੋਟੇ ਮੈਪ ਅਤੇ 100 ਦੀ ਬਜਾਏ 60 ਖਿਡਾਰੀ ਹੋ ਸਕਦੇ ਹਨ। ਗੇਮ ਦੇ ਮੈਚਾਂ ਦਾ ਸਮਾਂ ਵੀ 25 ਮਿੰਟ ਤੋਂ ਘਟਾ ਕੇ 10 ਮਿੰਟ ਦੇ ਕਰੀਬ ਹੋ ਸਕਦਾ ਹੈ। ਕ੍ਰਾਫਟਨ ਨੇ ਅਜੇ ਲਾਂਚ ਦੀ ਕੋਈ ਪੱਕੀ ਤਾਰੀਕ ਨਹੀਂ ਦੱਸੀ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਗੇਮ 2026 ਦੇ ਅੰਤ ਤੱਕ ਭਾਰਤ ਵਿੱਚ ਉਪਲਬਧ ਹੋ ਸਕਦੀ ਹੈ। ਫਿਲਹਾਲ ਯੂਜ਼ਰਸ ਨੂੰ ਸਿਸਟਮ ਲੋੜਾਂ ਅਤੇ ਹੋਰ ਵੇਰਵਿਆਂ ਲਈ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3,70,00,00,000 'ਚ ਵਿਕੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਕੀ ਹੈ ਖਾਸ
NEXT STORY