ਜਲੰਧਰ- ਗੂਗਲ ਦੇ ਇੰਸਟੇਂਟ ਮੈਸੇਜਿੰਗ ਐਪ ਐਲੋ 'ਚ ਕੁੱਝ ਸਮਾਂ ਪਹਿਲਾਂ ਹੀ ਨਵਾਂ ਫੀਚਰ ਸ਼ਾਮਿਲ ਕੀਤਾ ਗਿਆ ਸੀ ਜਿਸ 'ਚ ਯੂਜ਼ਰਸ ਆਪਣੀ ਸੈਲਫੀ ਨੂੰ ਕਾਰਟੂਨ ਸਟਿੱਕਰ 'ਚ ਬਦਲ ਸਕਦੇ ਹਨ। ਉਥੇ ਹੀ ਹੁਣ ਕੰਪਨੀ ਨੇ ਇਕ ਅਤੇ ਖਾਸ ਫੀਚਰ 'Selfie Clips' ਨੂੰ ਪੇਸ਼ ਕੀਤਾ ਹੈ।
ਜਿਵੇਂ ਕਿ ਸਾਰੇ ਜਾਣਦੇ ਹੈ ਕਿ ਜੀ. ਆਈ. ਐੱਫ ਇਕ ਨਵੀਂ ਇਮੋਜੀ ਹੈ, ਲਗਭਗ ਸਾਰੀਆਂ ਦੀ ਲੋਕਪ੍ਰਿਅ ਮੈਸੇਂਜਰ ਐਪਲੀਕੇਸ਼ਨ ਨੇ ਆਪਣੇ ਪੈਕੇਜ 'ਚ ਜੀ. ਆਈ.ਐੱਫ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਹੁਣ ਗੂਗਲ ਐਲੋ ਦੀ ਨਵੀਂ ਅਪਡੇਟ 'ਚ ਤੁਸੀਂ ਆਪਣੇ ਆਪ ਦਾ ਵਿਅਕਤੀਗਤ ਜੀ. ਆਈ. ਐੱਫ ਬਣਾ ਸਕਦੇ ਹੋ। ਇਸ ਦੇ ਲਈ ਕੰਪਨੀ ਨੇ ਨਵਾਂ ਫੀਚਰ 'Selfie Clips' ਸ਼ਾਮਿਲ ਕੀਤਾ ਹੈ। ਜਿਸ ਤੋਂ ਬਾਅਦ ਗੂਗਲ ਐਲੋ ਹੋਰ ਵੀ ਜ਼ਿਆਦਾ ਵਿਅਕਤੀਗਤ ਹੋ ਜਾਵੇਗਾ।
ਨਵੇਂ ਫੀਚਰ ਦੀ ਜਾਣਕਾਰੀ ਟਵਿਟਰ 'ਤੇ ਗੂਗਲ ਐਲੋ ਦੇ ਪ੍ਰੋਡਕਟ ਹੈੱਡ ਅਮਿਤ ਫੂਲੇ ਦੁਆਰਾ ਦਿੱਤੀ ਗਈ। ਜਿਸ 'ਚ ਉਨ੍ਹਾਂ ਨੇ ਪੋਸਟ ਲਿਖਿਆ ਹੈ ਕਿ 'ਅਸੀਂ ਗੂਗਲ ਐਲੋ 'ਚ ਅੱਜ ਸੈਲਫੀ ਕਲਿਪ ਨੂੰ ਲਾਂਚ ਕਰ ਰਹੇ ਹਾਂ, ਜੋ ਕਿ ਤੁਹਾਡੇ ਆਪਣੇ ਆਪ ਦੇ ਨਿਜੀ ਜੀ. ਆਈ. ਐੱਫ ਨੂੰ ਕੈਪਚਰ ਕਰਨਾ ਅਤੇ ਸ਼ੇਅਰ ਕਰਨਾ ਅਸਾਨ ਬਣਾ ਰਿਹਾ ਹੈ।
'ਗੂਗਲ ਐਲੋ 'Selfie Clips' ਅਪਡੇਟ ਨੂੰ ਫਿਲਹਾਲ ਸਿਰਫ ਐਂਡ੍ਰਾਇਡ ਵਰਜ਼ਨ ਲਈ ਪੇਸ਼ ਕੀਤਾ ਗਿਆ ਹੈ ਨਾਲ ਹੀ ਉਂਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਆਈ. ਓ. ਐੱਸ 'ਤੇ ਵੀ ਉਪਲੱਬਧ ਕਰਵਾ ਸਕਦੀ ਹੈ।
ਇਨ੍ਹਾਂ ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Coolpix W300 Compact Camera
NEXT STORY