ਕਿਟਕੈਟ, ਜੈਲੀਬੀਨ ਤੇ ਮਾਰਸ਼ਮੈਲੋ ਤੋਂ ਬਾਅਦ ਹੁਣ ਆਇਆ 'Android N'
ਜਲੰਧਰ— ਸਰਚ ਇੰਜਣ ਗੂਗਲ ਨੇ ਡਿਵੈੱਲਪਰਸ ਲਈ ਐਂਡਰਾਇਡ ਦੇ ਅਗਲੇ ਵਰਜਨ 'ਐਂਡ੍ਰਾਇਡ ਐੱਨ' ਦਾ ਪ੍ਰੀਵਿਊ ਜਾਰੀ ਕਰ ਦਿੱਤਾ ਹੈ। ਫਿਲਹਾਲ 'ਐਂਡ੍ਰਾਇਡ ਐੱਨ' ਅਜੇ ਗੂਗਲ ਦੇ ਨੈਕਸਸ ਸਮਾਰਟਫੋਨ ਅਤੇ ਡਿਵੈੱਲਪਰਸ ਲਈ ਜਾਰੀ ਕੀਤਾ ਗਿਆ ਹੈ। ਇਸ ਨਵੇਂ ਵਰਜਨ ਨੂੰ ਜੁਲਾਈ ਤੱਕ ਸਮਾਰਟਫੋਨ 'ਚ ਪੇਸ਼ ਕੀਤਾ ਜਾਵੇਗਾ। ਐਂਡ੍ਰਾਇਡ ਐੱਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਸਪਲਿਟ ਵਿਊ ਸਕ੍ਰੀਨ ਹੈ ਜਿਸ ਰਾਹੀਂ ਇਕ ਸਕ੍ਰੀਨ 'ਤੇ ਇਕ ਤੋਂ ਜ਼ਿਆਦਾ ਐਪ 'ਤੇ ਕੰਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦਾ ਐਨੀਮੇਸ਼ਨ ਅਤੇ ਟ੍ਰਾਂਜਿਸ਼ਨ ਕਾਫੀ ਫਾਸਟ ਹੈ।
Multi-Window Support
ਐਂਡ੍ਰਾਇਡ ਦੇ ਨਵੇਂ ਵਰਜਨ 'ਚ ਯੂਜ਼ਰਸ ਆਪਣੇ ਸਮਰਾਟਫੋਨ ਦੀ ਸਕ੍ਰੀਨ ਨੂੰ ਇਕ ਵਾਰ 'ਚ ਦੋ ਐਪ ਸਾਈਡ-ਬਾਈ-ਸਾਈਡ ਯੂਜ਼ ਕਰ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਤੁਸੀਂ ਇਕ ਸਕ੍ਰੀਨ 'ਤੇ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਖੋਲ੍ਹ ਕੇ ਦੋਵਾਂ 'ਤੇ ਚੈਟਿੰਗ ਕਰ ਸਕਦੇ ਹੋ।
Direct Display
ਨਵੇਂ ਐਂਡ੍ਰਾਇਡ ਵਰਜਨ 'ਚ ਡਾਇਰੈਕਟ ਡਿਸਪਲੇ ਆਪਸ਼ਨ ਦਿੱਤਾ ਗਿਆ ਹੈ ਜਿਸ ਦੇ ਤਹਿਤ ਯੂਜ਼ਰਸ ਨੋਟੀਫਿਕੇਸ਼ਨ 'ਚੋਂ ਹੀ ਕਿਸੇ ਮੈਸੇਜ ਦਾ ਰਿਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੋਂ ਹੀ ਟਾਸਕ ਲਿਸਟ ਵੀ ਅਪਡੇਟ ਕੀਤੀ ਜਾ ਸਕਦੀ ਹੈ।
Changed Notifications panel
ਐਂਡ੍ਰਾਇਡ ਐੱਨ ਦੇ ਨੋਟੀਫਿਕੇਸ਼ਨ ਪੈਨਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਕਾਰਡ ਦੀ ਤਰ੍ਹਾਂ ਹੁੰਦਾ ਸੀ ਪਰ ਹੁਣ ਇਹ ਫਲੈਟ ਹੋਵੇਗਾ ਜਿਵੇਂ, ਐਂਡ੍ਰਾਇਡ ਵਿਅਰ 'ਚ ਉਪਲੱਬਧ ਹੈ। ਇਸ 'ਤੇ ਕਲਿੱਕ ਕਰਕੇ ਉਸ ਨੋਟੀਫਿਕੇਸ਼ਨ ਦੀ ਪੂਰੀ ਡਿਟੇਲ ਜਾਣ ਸਕਦੇ ਹੋ।
Quick Settings
ਐਂਡ੍ਰਾਇਡ ਐੱਨ 'ਚ ਕੁਇਕ ਸੈਟਿੰਗਸ ਨੂੰ ਇਸ ਵਾਰ ਅਜਿਹਾ ਬਣਾਇਆ ਗਿਆ ਹੈ ਜਿਸ ਵਿਚ ਯੂਜ਼ਰਸ ਆਪਣੇ ਮੁਤਾਬਕ ਬਦਲਾਅ ਕਰ ਸਕਦੇ ਹਨ। ਇਸ ਵਿਚ ਯੂਜ਼ਰਸ ਮਨਪਸੰਦ ਟਾਈਲਸ ਐਡ ਕਰ ਸਕਦੇ ਹਨ। ਇਸ ਵਾਰ ਕੁਇਕ ਸੈਟਿੰਗਸ ਲਈ ਦੋ ਪੇਜ ਦਿੱਤੇ ਗਏ ਹਨ ਜਿਸ ਵਿਚ ਬਹੁਤ ਸਾਰੀਆਂ ਟਾਈਲਸ ਐਡ ਕੀਤੀਆਂ ਜਾ ਸਕਦੀਆਂ ਹਨ।
Number-blocking
ਐਂਡ੍ਰਾਇਡ ਐੱਨ ਦੇ ਡਿਵੈੱਲਪਰ ਪ੍ਰੀਵਿਊ ਵਰਜਨ 'ਚ ਨੰਬਰ ਬਲਾਕਿੰਗ ਦਿੱਤਾ ਗਿਆ ਹੈ। ਹੁਣ ਐਂਡ੍ਰਾਇਡ ਦੇ ਸੈਟਿੰਗਸ 'ਚੋਂ ਹੀ ਕਿਸੇ ਦਾ ਨੰਬਰ ਬਲਾਕ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਲਈ ਥਰਡ ਪਾਰਟੀ ਐਪ ਦੀ ਲੋੜ ਹੁੰਦੀ ਸੀ ਜੋ ਸਹੀ ਨਹੀਂ ਹੁੰਦੀ ਸੀ। ਨੰਬਰ ਬਲਾਕ ਕਰਨ ਤੋਂ ਬਾਅਦ ਉਸ ਨੰਬਰ ਤੋਂ ਕਾਲ ਅਤੇ ਮੈਸੇਜ ਨਹੀਂ ਆਉਣਗੇ।
Call screening
ਕਾਲਿੰਗ ਸੈਟਿੰਗਸ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਕਿਸੇ ਦੀ ਕਾਲ ਆਉਣ 'ਤੇ ਜੇਕਰ ਤੁਸੀਂ ਉਸ ਨੂੰ ਕਾਲ ਲਾਗ 'ਚ ਨਹੀਂ ਰੱਖਣਾ ਚਾਹੁੰਦੇ ਤਾਂ ਇਸ ਲਈ ਵੀ ਆਪਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਿਸੇ ਦੇ ਕਾਲ ਲਈ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਚਾਹੀਦੀ ਤਾਂ ਉਸ ਲਈ ਵੀ ਆਪਸ਼ਨ ਮੌਜੂਦ ਹੋਵੇਗੀ।
ਘਰ ਦੀ ਸਫਾਈ 'ਚ ਕਰੇਗਾ ਮਦਦ SAMSUNG ਦਾ ਇਹ ਪ੍ਰੋਡਕਟ
NEXT STORY