ਗੈਜੇਟ ਡੈਸਕ– ਗੂਗਲ ਦੇ ਸਾਲਾਨਾ ਡਿਵੈਲਪਰ ਕਾਨਫਰੰਸ ਦਾ ਐਲਾਨ ਹੋ ਗਿਆ ਹੈ। Google I/O ਕਾਨਫਰੰਸ ਇਸ ਸਾਲ 11 ਮਈ 2022 ਨੂੰ ਆਯੋਜਿਤ ਹੋ ਰਿਹਾ ਹੈ। ਇਹ ਇਕ ਦੋ ਦਿਨਾਂ ਕਾਨਫਰੰਸ ਹੋਵੇਗਾ, ਜੋ ਕਿ 12 ਮਈ ਤਕ ਚੱਲੇਗਾ। ਇਸ ਵਿਚ ਕਈ ਤਰ੍ਹਾਂ ਦੇ ਸੈਸ਼ਨ ਹੋਣਗੇ। ਇਸ ਸੈਸ਼ਨ ’ਚ ਸਾਫਟਵੇਅਰ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਸਵਾਲ ਅਤੇ ਜਵਾਨ ਹੋ ਸਕਦੇ ਹਨ। ਇਸਤੋਂ ਇਲਾਵਾ ਕੁਝ ਵੱਡੇ ਐਲਾਨ ਸੰਭਵ ਹਨ।
ਕੀ ਹੋਵੇਗਾ ਇਹ ਈਵੈਂਟ
Google I/O 2022 ਕਾਨਫਰੰਸ ਸ਼ੋਰਲਾਈਨ ਐਮਫੀਥਿਏਟਰ ਦੇ ਮਾਊਂਟੇਨ ਵਿਊ ਹੈੱਡਕੁਆਟਰ ’ਚ ਹੋਵੇਗੀ, ਜਿਸਨੂੰ ਆਨਲਾਈਨ ਸਟਰੀਮ ਕੀਤਾ ਜਾਵੇਗਾ। ਇਹ ਸਾਰੇ ਡਿਵੈਲਪਰਜ਼ ਅਤੇ ਯੂਜ਼ਰਸ ਲਈ ਬਿਲਕੁਲ ਫ੍ਰੀ ਹੋਵੇਗੀ। ਇਸ ਬਾਰੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਕਾਨਫਰੰਸ ਲਈ ਰਜਿਸਟ੍ਰੇਸ਼ਨ ਆਨਲਾਈਨ ਮੋਡ ਰਾਹੀਂ ਹੋਵੇਗੀ। ਦੱਸ ਦੇਈਏ ਕਿ ਇਹ ਦੂਜਾ ਸਾਲ ਹੈ, ਜਦੋਂ ਗੂਗਲ ਦਾ I/O ਈਵੈਂਟ ਵਰਚੁਅਲੀ ਹੋਵੇਗਾ। ਇਸਤੋਂ ਪਹਿਲਾਂ ਗੂਗਲ ਵਲੋਂ ਸਾਲ 2020 ਦੇ ਈਵੈਂਟ ਨੂੰ ਕੋਵਿਡ-19 ਦੇ ਚਲਦੇ ਰੱਦ ਕਰ ਦਿੱਤਾ ਸੀ। ਜਦਕਿ ਸਾਲ 2021 ਦਾ ਈਵੈਂਟ ਵਰਚੁਅਲੀ ਹੋਇਆ ਸੀ। ਇਸ ਵਾਰ ਦੇ ਈਵੈਂਟ ’ਚ ਗੂਗਲ ਕੁਝ ਲੋਕਾਂ ਨੂੰ ਆਡੀਅੰਸ ’ਚ ਬੈਠਣ ਦੀ ਇਜਾਜ਼ਤ ਦੇਵੇਗਾ। ਇਸ ਵਿਚ ਕੁਝ ਬ੍ਰਾਡਕਾਸਟਰਜ਼ ਨੂੰ ਲਿਮਟਿਡ ਲਾਈਵ ਆਡੀਅੰਸ ਦੇ ਤੌਰ ’ਤੇ ਬਿਠਾਇਆ ਜਾਵੇਗਾ। ਇਸ ਵਿਚ ਗੂਗਲ ਦੇ ਕਾਮੇ, ਕੁਝ ਪਾਰਟਨਰ ਸ਼ਾਮਿਲ ਹੋਣਗੇ।
ਕੀ ਹੈ Google I/O 2022 ਈਵੈਂਟ
Google I/O ਦਾ ਮੁੱਖ ਫੋਕਸ ਸਾਫਟਵੇਅਰ ਹੁੰਦਾ ਹੈ। ਇਸ ਸਾਲ ਵੀ ਸਾਫਟਵੇਅਰ ਨੂੰ ਲੈ ਕੇ ਕੁਝ ਵੱਡੇ ਐਲਾਨ ਹੋ ਸਕਦੇ ਹਨ। ਇਸ ਸਾਲ ਐਂਡਰਾਇਡ ਦਾ ਨਵਾਂ ਵਰਜ਼ਨ, aka ਐਂਡਰਾਇਡ 13 ਨੂੰ I/O ਈਵੈਂਟ ’ਚ ਸ਼ੋਅਕੇਸ ਕੀਤਾ ਜਾ ਸਕਦਾ ਹੈ। ਨਾਲ ਹੀ Wear OS ’ਚ ਕੁਝ ਅਪਡੇਟਸ ਨੂੰ ਜਾਰੀ ਕੀਤਾ ਜਾ ਸਕਦਾ ਹੈ, ਜਿਸਨੂੰ ਪਿਛਲੇ ਸਾਲ ਉਦੋਂ ਬਦਲ ਦਿੱਤਾ ਗਿਆ ਸੀ ਜਦੋਂ ਗੂਗਲ ਨੇ ਇਸਨੂੰ ਸੈਮਸੰਗ ਦੇ Tizen OS ਨਾਲ ਮਰਜ਼ ਕਰਨ ਦਾ ਫੈਸਲਾ ਕੀਤਾ ਸੀ। ਇਸ ਈਵੈਂਟ ’ਚ ਹਾਰਡਵੇਅਰ ਨੂੰ ਲੈ ਕੇ ਕੋਈ ਐਲਾਨ ਆਮਤੌਰ ’ਤੇ ਨਹੀਂ ਕੀਤਾ ਜਾਂਦਾ।
ਮਰਸੀਡੀਜ਼ ਦੇ ਸ਼ੌਕੀਨਾਂ ਨੂੰ ਝਟਕਾ, 1 ਅਪ੍ਰੈਲ ਤੋਂ ਇੰਨੀਆਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ
NEXT STORY