ਜਲੰਧਰ- ਹਾਲ ਹੀ 'ਚ ਮੋਬਾਇਲ 'ਤੇ ਯੂਟਿਊਬ ਲਈ ਬੰਪਰ ਐਡਜ਼ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਯੂਜ਼ਰਜ਼ ਐਡਜ਼ ਨੂੰ ਸਕਿੱਪ ਨਹੀਂ ਕਰ ਸਕਣਗੇ। ਹੁਣ ਗੂਗਲ ਮੋਬਾਇਲ ਲਈ ਯੂਟਿਊਬ ਦੇ ਇਕ ਨਵੇਂ ਡਿਜ਼ਾਇਨ ਨੂੰ ਟੈਸਟ ਕਰ ਰਹੀ ਹੈ। ਐਂਡ੍ਰਾਇਡ ਲਈ ਮਟੀਰੀਅਲ ਡਿਜ਼ਾਇਨ ਵਿਜ਼ੁਅਲ ਲੁੱਕ ਤੋਂ ਪ੍ਰਭਾਵਿਤ ਇਸ ਅਪਡੇਟ 'ਚ ਯੂਟਿਊਬ ਹੋਰ ਵੀ ਫਲੈਟਰ ਅਤੇ ਕਲੀਨਰ ਦਿਖਾਈ ਦਵੇਗਾ। ਇਕ ਰੈਡਿਟ ਯੂਜ਼ਰ ਵੱਲੋਂ ਸਭ ਤੋਂ ਪਹਿਲਾਂ ਇਹ ਡਿਸਕਵਰ ਕੀਤਾ ਗਿਆ ਕਿ ਇਸ ਨਵੇਂ ਡਿਜ਼ਾਇਨ ਨੂੰ ਇਨੇਬਲ ਕਿਵੇਂ ਕਰਨਾ ਹੈ ਜਿਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਯੂਟਿਊਬ ਨੂੰ ਲਾਗ ਆਊਟ ਕਰਨਾ ਹੋਵੇਗਾ ਅਤੇ ਇਸ ਦੇ ਅਗਿਆਤ ਮੋਡ ਦੀ ਵਰਤੋਂ ਨਾਲ ਕੰਮ ਕਰਨਾ ਹੋਵੇਗਾ।
ਸਭ ਤੋਂ ਪਹਿਲਾਂ https:www.youtube.com/?gl=US 'ਤੇ ਜਾਓ ਅਤੇ ਡਵੈਲਪਰ ਟੂਲਜ਼ (ctrl + shift + i) ਨੂੰ ਓਪਨ ਕਰੋ। ਫਿਰ ਰਿਸੋਰਸਸ 'ਤੇ ਜਾ ਕੇ ਟੈਬ ਕਰ ਕੇ VISITOR_INFO1_LIVE ਕੁਕੀਜ਼ ਨੂੰ ਯੂਟਿਊਬ ਡੋਮੇਨ ਤੋਂ ਡਿਲੀਟ ਕਰੋ। ਕੰੰਸੋਲ 'ਤੇ ਜਾ ਕੇ document.cookie="VISITOR_INFO1_LIVE=Qa੧hUZu3gtk;path=/;domain=.youtube.com"; ਕਮਾਂਡ ਦੀ ਵਰਤੋਂ ਨਾਲ VISITOR_INFO1_LIVE ਦੀ ਕੁਕੀਜ਼ ਨੂੰ ਡਿਫਾਈਨ ਕਰ ਕੇ ਪੇਜ਼ ਨੂੰ ਰਿਲੋਡ ਕਰੋ। ਇਸ ਤੋਂ ਬਾਅਦ ਤੁਸੀਂ ਯੂਟਿਊਬ 'ਤੇ ਗੂਗਲ ਦੇ ਨਵੇਂ ਆਕਰਸ਼ਿਤ ਮਟੀਰੀਅਲ ਡਿਜ਼ਾਇਨ ਦਾ ਆਨੰਦ ਮਾਣ ਸਕੋਗੇ। ਫਿਲਹਾਲ ਇਹ ਨਵਾਂ ਡਿਜ਼ਾਇਨ ਗੂਗਲ ਵੱਲੋਂ ਟੈਸਟਿੰਗ ਮੋਡ 'ਤੇ ਹੈ ਅਤੇ ਇਸ ਨੂੰ ਰੋਲ ਆਊਟ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Hover Camera : ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤਾ ਗਿਆ ਪਹਿਲਾ ਕੈਮਰਾ ਡ੍ਰੋਨ (ਵੀਡੀਓ)
NEXT STORY