ਜਲੰਧਰ : ਜੇ ਤੁਸੀਂ ਵੀ ਏਰੀਅਲ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਕ ਡ੍ਰੋਨ ਤਿਆਰ ਕੀਤਾ ਗਿਆ ਹੈ, ਜਿਸ 'ਚ 13 ਮੈਗਾ ਪਿਕਸਲ ਦਾ ਕੈਮਰਾ ਲੱਗਾ ਹੈ ਤੇ ਇਹ ਡ੍ਰੋਨ 4ਕੇ ਕੁਆਲਿਟੀ 'ਚ ਵੀਡੀਓ ਰਿਕਾਰਡਿੰਗ ਕਰ ਸਕੀਦਾ ਹੈ। ਇਹ ਡ੍ਰੋਨ ਜ਼ੀਰੋ ਜ਼ੀਰੋ ਰੋਬੋਟਿਕਸ ਵੱਲੋਂ ਡਿਵੈੱਲਪ ਕੀਤਾ ਗਿਆ ਪ੍ਰੋਟੋਟਾਈਪ ਹੈ ਜਿਸ ਦਾ ਨਾਂ ਹੋਵਰ ਕੈਮਰਾ ਰੱਖਿਆ ਗਿਆ ਹੈ। 238 ਗ੍ਰਾਮ ਦਾ ਇਹ ਡ੍ਰੋਨ 32 ਜੀ. ਬੀ. ਸਟੋਰੇਜ ਨਾਲ ਆਉਂਦਾ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ ਹੋਣ ਕਰਕੇ ਇਹ ਉਡਾਨ ਦੇ ਦੌਰਾਨ ਚਿਹਰੇ ਤੇ ਬਾਡੀ ਨੂੰ ਪਛਾਣ ਕੇ ਆਪਣੇ-ਆਪ ਹੀ ਪਰਫੈਕਟ ਸੈਲਫੀ ਲੈਂਦਾ ਹੈ। ਇਸ ਦੇ ਬਾਟਮ 'ਚ ਵੀ ਇਕ ਕੈਮਰਾ ਲੱਗਾ ਹੈ ਪਰ ਇਹ ਸ਼ੂਟਿੰਗ ਲਈ ਨਹੀਂ ਹੈ, ਇਹ ਕੈਮਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦਸਦਾ ਹੈ ਕਿ ਸਰਫੇਸ ਤੋਂ ਕਿੰਨਾ ਉੱਪਰ ਉਡਣਾ ਹੈ। ਕਾਰਬਨ ਫਾਈਬਰ ਨਾਸ ਤਿਆਰ ਕੀਤੀ ਗਈ ਇਸ ਦੀ ਬਾਡੀ 'ਤੇ ਰਬਰਾਈਜ਼ਡ ਕੋਟਿੰਗ ਕੀਤੀ ਗਈ ਹੈ, ਜਿਸ ਕਰਕੇ ਇਹ ਹਲਕਾ, ਮਜ਼ਬੂਤ ਤੇ ਸੁਰੱਖਿਅਤ ਹੈ। ਹੋਵਰ ਕੈਮਰੇ ਨਾਲ 360 ਡਿਗਰੀ ਪੈਨੇਰੈਮਿਕ ਵੀਡੀਓ ਵੀ ਸ਼ੂਟ ਕੀਤੀ ਜਾ ਸਕਦੀ ਹੈ।
ਜ਼ੀਰੋ ਜ਼ੀਰੋ ਰੋਬੋਟਿਕਸ ਦੇ ਸੀ. ਈ. ਓ. ਐੱਮ ਕਿਊ ਵਾਂਗ ਦਾ ਕਹਿਣਾ ਹੈ ਕਿ ਹੋਵਰ ਕੈਮਰੇ 'ਚ ਲੱਗਾ ਕੁਆਲਕੋਮ ਸਨੈਪਡ੍ਰੈਗਨ ਫਲਾਈਟ ਪਲੈਟਫਾਰਮ ਆਪਣੀ ਪੂਰੀ ਤਾਕਤ ਨਾਲ ਕੰਮ ਕਰਦਾ ਹੈ । ਇਸ ਰਪ੍ਰੋਟੋਟਾਈਪ ਨੂੰ ਗਲੋਬਲ ਮੋਬਾਇਲ ਇੰਟਰਨੈੱਟ ਕਾਨਫ੍ਰੈਂਸ 2016 'ਚ ਪੇਸ਼ ਕੀਤਾ ਗਿਆ ਸੀ ਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਫਾਈਨਲ ਪ੍ਰਾਡਕਟ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਦਿੱਤਾ ਜਾਵੇਗਾ।
ਯੂਜ਼ਰਜ਼ ਲਈ MAC ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਏਗੀ ਇਹ ਐਪ
NEXT STORY