ਜਲੰਧਰ : ਜਿਵੇਂ ਕਿ ਇਸ ਬਾਰੇ ਪਹਿਲਾਂ ਹੀ ਗੱਲ ਹੋ ਰਹੀ ਸੀ, ਗੂਗਲ ਐਪਸ ਫੋਰ ਵਰਕ ਦਾ ਨਾਂ ਬਦਲ ਦਿੱਤਾ ਗਿਆ ਹੈ। ਗੂਗਲ ਫੋਰ ਵਰਕ ਐਪਸ 'ਚ ਕੈਲੇਂਡਰਸ, ਡ੍ਰਾਈਵ, ਡਾਕਸ, ਜੀਮੇਲ, ਮੈਪਸ ਫਾਰ ਵਰਕ, ਸਰਚ ਫਾਰ ਵਰਕ, ਸ਼ੀਟਸ, ਸਲਾਈਡਜ਼ ਇਹ ਸਭ ਹੁਣ 'ਜੀ ਸੂਟ' ਨਾਂ ਦੇ ਨਾਲ ਜਾਣੇ ਜਾਣਗੇ। ਇਹ ਸਭ ਗੂਗਲ ਕਲਾਊਡ ਦਾ ਹਿੱਸਾ ਹੋਵੇਗਾ।
ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਲੋਕਾਂ ਦੇ ਕੰਮ ਨੂੰ ਆਪਸੀ ਮੇਲ ਜੋਲ 'ਚ ਬਦਲਣ ਲਈ ਇਕ ਖਾਸ ਪਲੈਟਫੋਰਮ ਦੇਣਾ। ਜੀ ਹਾਂ ਗੂਗਲ ਕਲਾਊਡ ਤੋਂ ਪਾਵਰਡ ਇਸ ਸਰਵਿਸ ਨੂੰ ਪਹਿਲਾਂ ਵੀ ਲੋਕਾਂ ਵੱਲੋਂ ਵਰਤਿਆ ਤਾਂ ਜਾਂਦਾ ਸੀ ਪਰ ਆਫਿਸ ਤੇ ਬਿਜ਼ਨੈੱਸ 'ਚ ਸਹਿਕਰਮਚਾਰੀਆਂ ਨੂੰ ਇਕ ਪਲੈਟਫੋਰਮ ਤੇ ਇਕ ਖਾਸ ਨਾਂ ਦੇਣ ਨਾਲ ਕੰਮ 'ਚ ਯੂਟੀਲਾਈਜ਼ੇਸ਼ਨ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਆਫਿਸ ਸੂਟ ਦੇ ਤੌਰ 'ਤੇ ਇਹ ਪਲੈਟਫੋਰਮ ਜ਼ਰੂਰ ਵਧੇਗਾ।
ਆਈਫੋਨ 7 ਯੂਜ਼ਰਸ ਨੂੰ ਆ ਰਹੀ ਹੈ ਇਕ ਹੋਰ ਸਮੱਸਿਆ
NEXT STORY