ਜਲੰਧਰ- ਗੂਗਲ ਨੇ ਆਖਰੀਕਾਰ ਐਂਡ੍ਰਾਇਡ ਟੀ. ਵੀ. ਲਈ ਗੂਗਲ ਅਸਿਸਟੇਂਟ ਦਾ ਸਪੋਰਟ ਰੋਲ ਆਊਟ ਕਰ ਦਿੱਤਾ ਹੈ। ਅਸਿਸਟੇਂਟ ਨੂੰ ਕੰਮ ਕਰਨ ਲਈ ਸਭ ਤੋਂ ਪਹਿਲਾਂ ਯੂਜ਼ਰਸ ਨੂੰ ਅਪਡੇਟ ਕਰਨਾ ਹੋਵੇਗਾ, ਜੋ ਕਿ ਓਰਿਜ਼ਨਲ Shield TV ਅਤੇ ਨਵੇਂ ਅਪਗ੍ਰੇਡਡ ਮਾਡਲ 'ਚ ਹੈ। ਇਸ ਤੋਂ ਇਲਾਵਾ ਗੂਗਲ ਦਾ ਕਹਿਣਾ ਹੈ ਕਿ ਜਲਦ ਹੀ ਇਸ ਰੋਲ ਆਊਟ ਨੂੰ ਸੋਨੀ Bravia ਟੀ. ਵੀ. ਲਈ ਪੇਸ਼ ਕੀਤਾ ਜਾਵੇਗਾ। ਗੂਗਲ ਅਸਿਸਟੇਂਟ ਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਹੈ। ਇਸ ਲਈ ਯੂਜ਼ਰਸ ਨੂੰ SHIELD ਰਿਮੋਟ 'ਤੇ ਮੌਜੂਦ ਮਾਈਕ੍ਰੋਫੋਨ ਬਟਨ ਨੂੰ ਪ੍ਰੈੱਸ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੀ ਵਾਇਸ ਨਾਲ ਗੂਗਲ ਅਸਿਸਟੇਂਟ ਦਾ ਇਸਲਤੇਮਾਲ ਕਰ ਸਕਦੇ ਹੋ।
ਗੂਗਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਬਲਾਗ 'ਤੇ ਦਿੱਤੀ ਹੈ। ਜਾਣਕਾਰੀ ਅਨੁਸਾਰ ਅਸਿਸਟੇਂਟ ਦੀ ਮਦਦ ਨਾਲ ਤੁਸੀਂ Netflix, HBO ਅਤੇ YouTube, ਦੇਖ ਸਕਦੇ ਹੋ। ਇਸ ਨਾਲ ਹੀ ਤੁਸੀਂ ਖੇਡ ਦੇ ਸਕੋਰ ਅਤੇ ਨਿਊਜ਼ ਵੀ ਦੇਖ ਸਕਦੇ ਹੋ। ਜੇਕਰ ਤੁਸੀਂ ਗੂਗਲ ਐਕਸਪ੍ਰੈੱਸ ਕਸਟਮਰ ਹੈ ਤਾਂ ਤੁਸੀਂ ਸਟੋਰੀ ਆਰਡਰ ਕਰ ਸਕਦੇ ਹੋ। ਜਿਵੇਂ Walgreens, Walmart, Costco ਹੋਰ ਆਦਿ।
ਗੂਗਲ ਅਸਿਸਟੇਂਟ ਲਈ ਐਪ ਐਂਡ੍ਰਾਇਡ ਟੀ. ਵੀ. 'ਚ ਮੌਜੂਦ ਹੈ। ਇਸ ਨਾਲ ਹੀ ਤੁਸੀਂ ਸਮਾਰਟ ਹੋਮ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਆਪਣੇ ਘਰ 'ਚ ਮੌਜੂਦ ਸਮਾਰਟ ਹੋਮ ਡਿਵਾਈਸ ਨੂੰ ਵਾਲਿਊਮ ਘੱਟ ਜ਼ਿਆਦਾ ਕਰਨ ਲਈ ਆਰਡਰ ਦੇ ਸਕਦੇ ਹੋ।
ਐਂਡ੍ਰਾਇਡ ਟੀ. ਵੀ. 'ਚ ਵਾਇਸ ਅਸਿਸਟੇਂਟ ਦੇ ਆਉਣ ਨਾਲ ਹੀ ਗੂਗਲ ਤਿੰਨ ਮਹੀਨੇ ਲਈ ਯੂਟਿਊਬ ਰੇਡ ਨੂੰ SHIELD 'ਤੇ ਫ੍ਰੀ ਸਬਸਕ੍ਰਿਪਸ਼ਨ ਦੇ ਰਿਹਾ ਹੈ। ਇਸ ਤੋਂ ਇਲਾਵਾ SHIELD ਯੂਜ਼ਰਸ ਲਈ ਇਸ ਅਪਡੇਟ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਗੱਲ ਕਰੀਏ ਗੂਗਲ ਅਸਿਸਟੇਂਟ ਦੀ ਤਾਂ ਇਹ ਇਕ ਵਾਇਸ ਸਰਵਿਸ ਹੈ, ਜਿਸ 'ਚ ਜੇਕਰ ਤੁਸੀਂ ਗੂਗਲ 'ਤੇ ਕੋਈ ਸਵਾਲ ਪੁੱਛਦੇ ਹੋ ਤਾਂ ਤੁਹਾਨੂੰ ਉਸ ਨਾਲ ਮਿਲਦੇ-ਜੁਲਦੇ ਕਈ ਹੋਰ ਸਵਾਲ ਵੀ ਉਪਲੱਬਧ ਹੋਣਗੇ। ਇਸ 'ਚ ਗੂਗਲ ਅਸਿਸਟੇਂਟ ਆਪਣੇ-ਆਪ ਤੁਹਾਡੀ ਕੰਵਸ਼ੇਰਸ਼ਨ 'ਚ ਜਾ ਕੇ ਤੁਹਾਨੂੰ ਸਹੀ ਜਵਾਬ ਗੇਵੇਗਾ।
ਇਸ ਤੋਂ ਇਲਾਵਾ ਅਗਸਤ 'ਚ ਇਕ ਜਾਣਕਾਰੀ ਸਾਹਮਣੇ ਆਈ ਸੀ, ਜਿਸ 'ਚ ਗੂਗਲ ਦਾ ਕਹਿਣਾ ਸੀ ਕਿ ਗੂਗਲ ਅਸਿਸਟੇਂਟ iOS 9.1 ਅਤੇ ਇਸ ਤੋਂ ਬਾਅਦ ਦੇ ਸੰਸਕਰਣ ਵਾਲੇ ਐਪਲ ਡਿਵਾਈਸ 'ਤੇ ਕੰਮ ਕਰੇਗਾ। ਗੂਗਲ ਅਸਿਸਟੇਂਟ ਦੀ ਮਦਦ ਨਾਲ ਕੋਈ ਟਾਸਕ ਕੀਤੇ ਜਾ ਸਕਦੇ ਹਨ, ਜਿਵੇਂ ਕਿ ਕਾਲ ਕਰਨਾ, ਸੰਦੇਸ਼ ਭੇਜਣੇ, ਕੈਲੰਡਰ ਈਵੈਂਟ ਸੈੱਟ ਕਰਨਾ, ਐਪਲ ਸੰਗੀਤ ਜਾਂ ਯੂਟਿਊਬ ਦੇ ਮਾਧਿਅਮ ਰਾਹੀਂ ਸੰਗੀਤ ਚਲਾਉਣ, ਥਾਵਾਂ ਦੀ ਜਾਣਕਾਰੀ, ਮੌਸਮ ਦੀ ਜਾਣਕਾਰੀ ਅਤੇ ਹੋਰ ਕਈ ਕੰਮ। ਸਿਰਫ ਇਕ ਅਜਿਹਾ ਕੰਮ ਹੈ, ਜਿਸ ਨੂੰ ਗੂਗਲ ਅਸਿਸਟੇਂਟ ਵੱਲੋਂ ਕਾਰਜਗੁਜਾਰੀ ਨਹੀਂ ਕੀਤੀ ਗਈ ਸੀ, ਉਹ ਅਲਾਰਮ ਸੈੱਟ ਕਰਨਾ ਹੈ।
ਟੱਚ ਸਕਰੀਨ ਫੋਨ ਚਲਾਉਣ ਨਾਲ ਪੈਦਾ ਹੁੰਦੀਆਂ ਹਨ ਇਹ ਸਮੱਸਿਆਵਾਂ
NEXT STORY