ਜਲੰਧਰ-ਅਮਰੀਕੀ ਮਲਟੀਨੈਸ਼ਨਲ ਤਕਨਾਲੋਜੀ ਕੰਪਨੀ ਗੂਗਲ ਅੱਜ (3 ਮਈ) ਫ੍ਰੈਂਚ ਫਿਲਮ ਨਿਰਮਾਤਾ ਦੇ ਜੀਵਨ ਅਤੇ ਉਸ ਦੇ ਕੰਮ ਦਾ ਜਸ਼ਨ ਮਨਾ ਰਿਹਾ ਹੈ। ਇਸ ਡੂਡਲ ਦੀ ਖਾਸੀਅਤ ਬਾਰੇ ਗੱਲ ਕਰੀਏ ਤਾਂ ਗੂਗਲ ਦਾ ਇਹ ਪਹਿਲਾਂ 360 ਡਿਗਰੀ ਵੀ. ਆਰ. (VR) ਡੂਡਲ ਹੈ।
ਡੂਡਲ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਇਕ 360 ਡਿਗਰੀ ਵੀਡੀਓ ਪਲੇਅ ਕਰੇਗਾ, ਜਿਸ ਦਾ ਟਾਈਟਲ ''ਬੈਕ ਟੂ ਦਾ ਮੂਨ'' (Back to the Moon) ਹੈ। ਇਸ ਗੂਗਲ ਦੀ ਡੂਡਲ ਟੀਮ ਨੇ ਗੂਗਲ ਸਪਾਟਲਾਈਟ ਸਟੋਰੀਜ਼ ਨਾਲ ਮਿਲ ਕੇ ਬਣਾਇਆ ਹੈ, ਇਸ ਦਾ ਮਤਲਬ ਇਸ ਨੂੰ ਲੰਡਨ ਦੇ ਨੇਕਸਸ ਸਟੂਡੀਓਜ਼ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।
ਇਕ ਰਿਪੋਰਟ ਮੁਤਾਬਕ ਜਾਰਜ ਮੀਲੀਜ਼ (Georges Méliès) ਨੇ 20ਵੀਂ ਸਦੀ ਦੀ ਸ਼ੁਰੂਆਤ 'ਚ ਕਈ ਮਸ਼ਹੂਰ ਫਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਉਨ੍ਹਾਂ ਵਿਜ਼ੂਅਲ ਇਫੈਕਟਸ ਲਈ ਕੰਮ ਕਰਨ ਵਾਲੇ ਪਹਿਲੇ ਵਿਅਕਤੀਆਂ 'ਚ ਚੁਣਿਆ ਜਾਂਦਾ ਹੈ। ਗੂਗਲ ਦੀ ਪ੍ਰੋਡਕਸ਼ਨ ਟੀਮ ''ਬੈਕ ਟੂ ਦ ਮੂਨ'' ਡੂਡਲ ਆਰਟ 'ਤੇ ਪਿਛਲੇ ਸਾਲ ਸਤੰਬਰ ਤੋਂ ਕੰਮ ਕਰ ਰਹੀਂ ਸੀ।
ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਗੂਗਲ ਨੇ ਡੂਡਲ ਬਣਾਉਣ ਲਈ ਕਿਸੇ ਹੋਰ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ। ਗੂਗਲ ਨੇ ਇਸ ਸ਼ਾਰਟ ਫਿਲਮ ਲਈ ਸਕੋਰ ਨੂੰ ਰਿਕਾਰਡ ਕਰਨ ਲਈ ਲੰਡਨ ਸਿੰਫਨੀ ਆਰਕੈਸਟਰਾਂ ਨੂੰ ਹਾਇਰ ਕੀਤਾ ਹੈ। ਇਹ ਡੂਡਲ ਗੂਗਲ ਦੇ ਹੋਮਪੇਜ 'ਤੇ 48 ਘੰਟਿਆਂ ਲਈ ਮੌਜੂਦ ਹੋਵੇਗਾ।
ਸ਼ਿਓਮੀ ਦੇ ਇਸ ਸਮਾਰਟਫੋਨ ਦਾ ਟੀਜ਼ਰ ਹੋਇਆ ਰਿਲੀਜ਼
NEXT STORY