ਜਲੰਧਰ- ਅੱਜ ਗੂਗਲ ਨੇ ਮਸ਼ਹੂਰ ਲੇਖਕ ਅਤੇ ਨੋਬੇਲ ਪੁਰਸਕਾਰ ਵਿਜੇਤਾ Gabriel Garcia ਦੀ 91ਵੀਂ ਜਯੰਤੀ 'ਤੇ ਖਾਸ ਤਰ੍ਹਾਂ ਦਾ ਡੂਡਲ ਬਣਾਇਆ ਹੈ। ਗੂਗਲ ਇਸ ਡੂਡਲ ਦੇ ਰਾਹੀਂ ਲੇਖਕ ਨੂੰ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਲੇਖਕ ਗੇਬ੍ਰਿਅਲ ਆਪਣੀ ਕਿਤਾਬ 'A Hundred Years of Solitude' ਦੇ ਲਈ ਕਾਫੀ ਜਾਣੇ ਗਏ ਸਨ।
ਉਨ੍ਹਾਂ ਦਾ ਜਨਮ 6 ਮਾਰਚ, 1927 ਨੂੰ ਕੋਲੰਬੀਆ 'ਚ ਹੋਇਆ ਸੀ। ਬਚਪਨ 'ਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਦਾਦਾ-ਦਾਦੀ ਨੇ ਉਨ੍ਹਾਂ ਨੂੰ ਪਾਲਿਆ, ਕਿਹਾ ਜਾਂਦਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਰੂਚੀ ਕਿਤਾਬਾਂ ਵੱਲ ਵੱਧ ਗਈ ਹੈ।
ਸਪੈਨਿਸ਼ ਭਾਸ਼ਾ 'ਚ ਲਿਖੀਆਂ ਗਈਆਂ ਕਿਤਾਬਾਂ ਦੇ ਕਾਰਨ ਉਹ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਦੇ ਵਿਚਕਾਰ ਕਾਫੀ ਮਸ਼ਹੂਰ ਰਹੇ ਸਨ। ਇੰਨਾ ਹੀ ਨਹੀਂ ਉਨ੍ਹਾਂ ਦੀ ਮੌਤ 'ਤੇ ਕੋਲੰਬੀਅਨ ਰਾਸ਼ਟਰਪਤੀ ਜਾਨ ਮੈਨੂਅਲ ਨੇ ਇੱਥੋਂ ਤੱਕ ਕਿਹਾ ਸੀ ਕਿ ਅਜਿਹਾ ਮਹਾਨ ਵਿਅਕਤੀ ਕਦੀ ਨਹੀਂ ਮਰ ਸਕਦਾ।
ਗੇਬ੍ਰਿਅਲ ਨੂੰ ਸਾਲ 1982 'ਚ ਸਾਹਿਤ 'ਚ ਨੋਬਲ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 25 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਸਨ। ਅੱਜ ਉਨ੍ਹਾਂ ਦੀ ਜਯੰਤੀ 'ਤੇ ਬਣਾਏ ਗਏ ਡੂਡਲ 'ਚ ਤੁਸੀਂ ਫੁੱਲ ਪਤੀ, ਟ੍ਰੇਨ ਅਤੇ ਮੂਵ ਕਰਦੀ ਹੋਈ ਤਿੱਤਲੀ ਨੂੰ ਆਸਾਨੀ ਨਾਲ ਦੇਖ ਸਕਦੇ ਹੋ।
ਭਾਰਤ 'ਚ Haier ਨੇ ਲਾਂਚ ਕੀਤੇ ਆਪਣੇ ਨਵੇਂ ਰੇਫ੍ਰਿਜਰੇਟਰਸ
NEXT STORY