ਜਲੰਧਰ - ਗੂਗਲ ਆਪਣੇ ਡੂਡਲ ਪ੍ਰੋਗਰਾਮ ਦੇ ਤਹਿਤ ਖਾਸ ਹਸਤੀਆਂ ਨੂੰ ਯਾਦ ਕਰਨ ਦੇ ਨਾਲ-ਨਾਲ ਸਾਨੂੰ ਉਨ੍ਹਾਂ ਦੇ ਬਾਰੇ 'ਚ ਜਾਣੂ ਵੀ ਕਰਵਾਉਂਦਾ ਰਹਿੰਦਾ ਹੈ। ਅੱਜ 30 ਨਵੰਬਰ ਹੈ ਅਤੇ ਗੂਗਲ ਆਪਣੇ ਡੂਡਲ ਦੇ ਜ਼ਰੀਏ ਬੰਗਲਾਦੇਸ਼ੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ 158 ਜਨਮਦਿਨ ਮਨਾ ਰਿਹਾ ਹੈ।
ਬੰਗਲਾਦੇਸ਼ੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦੂਰਸੰਚਾਰ ਦੇ ਖੇਤਰ 'ਚ ਦੁਨੀਆ ਦੇ ਲੀਡਰ ਬਣ ਕੇ ਉਭਰੇ ਅਤੇ ਆਪਣੇ ਨਾਮ ਦੇ ਨਾਲ ਬਹੁਤ ਸਾਰੀ ਉਪਲੱਬਧੀਆਂ ਨੂੰ ਜੋੜਿਆ। ਗੂਗਲ ਦੇ ਡੂਡਲ 'ਚ ਇਕ ਲੀਜ਼ੈਂਡਰੀ ਵਿਗਿਆਨੀ ਨੂੰ ਵਿਖਾਇਆ ਗਿਆ ਹੈ ਜਿਨ੍ਹੇ ਪੂਰੀ ਦੁਨੀਆ 'ਚ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਸਿਸਮੋਗਰਾਫ ਨਾਮ ਦਾ ਇਕ ਯੰਤਰ ਬਣਾਇਆ ਸੀ ਜਿਸ ਦੀ ਮਦਦ ਨਾਲ ਦਰਖਤਾਂ 'ਚ ਹੋ ਰਹੇ ਵਾਧੇ ਨੂੰ ਮਿਣਿਆ ਜਾਂਦਾ ਹੈ। ਮਾਹੌਲ ਨਾਲ ਇਨ੍ਹਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਇਸ ਯੰਤਰ ਦੀ ਮਦਦ ਨਾਲ ਵੇਖਿਆ ਜਾ ਸਕਦਾ ਸੀ।
ਇਸ ਫੀਚਰ ਨਾਲ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ ਵਟਸਐਪ
NEXT STORY