ਜਲੰਧਰ - ਗੂਗਲ ਨੇ ਇਕ ਵਾਰ ਆਪਣੇ ਡੂਡਲ 'ਤੇ ਅਜਿਹੀ ਹਸਤੀ ਨੂੰ ਜਗ੍ਹਾ ਦਿੱਤੀ ਹੈ, ਜਿਸ ਨੇ ਆਪਣੀ ਫੀਲਡ 'ਚ ਆਪਣੇ ਹੁਨਰ ਦਾ ਲੋਹਾ ਮਨਵਾਇਆ। ਅੱਜ ਗੂਗਲ ਨੇ ਆਪਣਾ ਡੂਡਲ ਕੰਨੜ ਭਾਸ਼ਾ ਦੇ ਕਵੀ ਕੁਪਾਲੀ ਵੈਂਕਟੱਪਾ ਪੁਟੱਪਾ ਨੂੰ ਸਪਰਪਿਤ ਕੀਤਾ ਹੈ। ਅੱਜ ਉਨ੍ਹਾਂ ਦੀ 113ਵੀਂ ਜਯੰਤੀ ਹੈ। ਗੂਗਲ ਨੇ Kuppali Venkatappa Puttappa’s 113th 2irthday ਸਿਰਲੇਖ ਤੋਂ ਆਪਣਾ ਡੂਡਲ ਬਣਾਇਆ ਹੈ। ਉਹ ਕੁਵੈਂਪੂ ਦੇ ਨਾਂ ਤੋਂ ਲਿਖਦੇ ਸਨ। ਉਨ੍ਹਾਂ ਦਾ ਜਨਮ 29 ਦਸੰਬਰ, 1904 'ਚ ਮੈਸੂਰ ਦੇ ਕੋਪਾ ਤਾਲੁਕ 'ਚ ਹੋਇਆ ਸੀ, ਉਨ੍ਹਾਂ ਨੇ ਕੰਨੜ ਭਾਸ਼ਾ 'ਚ ਕਵਿਤਾ, ਕਹਾਣੀਆਂ, ਨਾਵਲ ਅਤੇ ਆਲੋਚਨਾ ਦਾ ਸਿਰਜਨ ਕੀਤਾ। ਉਹ ਪਹਿਲੇ ਕੰਨੜ ਲੇਖਕ ਸਨ, ਜਿੰਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਨਹੀਂ ਐਕਟਰ-ਡਾਇਰੈਕਟਰ ਗਿਰੀਸ਼ ਕਰਨਾਡ ਉਨ੍ਹਾਂ 'ਤੇ ਫਿਲਮ ਵੀ ਬਣਾ ਚੁੱਕੇ ਹਨ।
ਕੁਵੈਂਪੂ ਨੂੰ ਰਾਮਾਇਣ ਨੂੰ ਨਵੇਂ ਸਿਰੇ ਤੋਂ ਵਿਆਖਿਆ ਕਰਨ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਆਪਣੀ ਕਿਤਾਬ 'ਸ਼੍ਰੀ ਰਾਮਾਇਣ ਦਰਸ਼ਨਮ' 'ਚ ਰਾਮਾਇਣ ਨੂੰ ਆਧੁਨਿਕ ਨਜ਼ਰੀਏ ਨਾਲ ਪੇਸ਼ ਕੀਤਾ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ। ਉਨ੍ਹਾਂ ਨੇ 1988 'ਚ ਪਦਮ ਭੂਸ਼ਨ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਨੇ ਕਰਨਾਟਕ ਰਾਜ ਗੀਤ ਜੈ ਭਾਰਤ ... ਦੀ ਰਚਨਾ ਕੀਤੀ ਸੀ।
ਜੇਕਰ ਉਨ੍ਹਾਂ ਦੀਆਂ ਰਚਨਾਵਾਂ 'ਤੇ ਫਿਲਮਾਂ ਦੀ ਗੱਲ ਕਰੀਏ ਤਾਂ ਗਿਰੀਸ਼ ਕਰਨਾਡ ਨੇ ਕੰਨੜ 'ਚ ਉਨ੍ਹਾਂ 'ਤੇ ਇਕ ਫਿਲਮ ਬਣਾਈ ਸੀ। ਗਿਰੀਸ਼ ਕਰਨਾਡ ਨੇ 1999 'ਚ ਕੰਨਰੂ ਹੈਡਡੋਨਿਥ ਫਿਲਮ ਬਣਾਈ ਸੀ, ਜੋ ਕੁਵੈਂਪੂ ਨੇ ਨਾਵਲ ਕੰਨਰੂ ਸੁਬਾਮਾ ਹੈਗਡੋਨਿਥ 'ਤੇ ਅਧਾਰਿਤ ਸੀ। ਫਿਲਮ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਦੇ ਇਕ ਪਰਿਵਾਰ ਦੀ ਸੀ। ਇਸ ਫਿਲਮ ਨੇ 2000 'ਚ ਕੰਨੜ ਦੀ ਬੈਸਟ ਫੀਚਰ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤਿਆ ਸੀ। ਦਿਲਚਸਪ ਗੱਲ ਇਹ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਨਾਵਲ 'ਚ ਦਿਲਚਸਪੀ ਵੱਧ ਗਈ ਸੀ ਅਤੇ ਇਸ ਦੀ 2000 ਕਾਪੀਆਂ ਰਿਪ੍ਰਿੰਟ ਕੀਤੀ ਗਈ ਸੀ।
ਹੁੰਡਈ ਦੀ ਇਹ ਕਾਰ ਟੈਸਟਿੰਗ ਦੌਰਾਨ ਹੋਈ ਸਪਾਟ
NEXT STORY