ਜਲੰਧਰ- ਗੂਗਲ ਨੇ ਪਿਛਲੇ ਸਾਲ ਅਗਸਤ 'ਚ ਆਪਣਾ ਵੀਡੀਓ ਕਾਲਿੰਗ ਐਪ ਡੁਓ ਨੂੰ ਲਾਂਚ ਕੀਤਾ ਸੀ। ਅਜ ਬ੍ਰਾਜੀਲ 'ਚ ਗੂਗਲ ਨੇ ਆਪਣੇ ਐਪਸ ਦੇ ਕੁੱਝ ਨਵੇਂ ਫੀਚਰਸ ਲਾਂਚ ਕੀਤੇ ਹਨ। ਗੂਗਲ ਡੁਓ ਨੂੰ ਹੁਣ ਆਡੀਓ ਕਾਲਿੰਗ ਦੇ ਨਾਲ ਐਲੋ ਫਾਈਲ ਸ਼ੇਅਰਿੰਗ ਫੀਚਰ ਵੀ ਦਿੱਤਾ ਗਿਆ ਹੈ। ਗੂਗਲ ਆਪਣੇ ਐਪ ਏਲੋ ਅਤੇ ਡੁਓ 'ਚ ਵੱਖ-ਵੱਖ ਫੀਚਰਸ ਨੂੰ ਐਡ ਕਰਨ 'ਚ ਲਗਾ ਹੈ, ਕਿਉਂਕਿ ਕੁੱਝ ਸਮੇਂ ਤੋਂ ਇਸ ਐਪ ਦੀ ਲੋਕਪ੍ਰਿਅਤਾ ਘੱਟ ਹੁੰਦੀ ਜਾ ਰਹੀ ਹੈ। ਆਡੀਓ ਕਾਲਿੰਗ ਅਤੇ ਫਾਈਲ ਸ਼ੇਅਰਿੰਗ ਵੀ ਇਸ ਦਾ ਨਤੀਜਾ ਹੈ।
ਪਹਿਲਾਂ ਗੂਗਲ ਡੁਓ ਸਿਰਫ ਇਕ ਹਾਈ ਕੁਆਲਿਟੀ ਵੀਡੀਓ ਚੈਟ ਐਪ ਸੀ ਪਰ ਹੁਣ ਗੂਗਲ ਨੇ ਇਸ ਐਪ 'ਚ ਆਡੀਓ ਕਾਲਿੰਗ ਨੂੰ ਵੀ ਸ਼ਾਮਿਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇਹ ਐਪ ਬ੍ਰਾਜੀਲ 'ਚ ਰੋਲ ਆਉਟ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਯੂਜ਼ਰਸ ਲਈ ਇਸ ਨੂੰ ਜਾਰੀ ਕੀਤਾ ਜਾਵੇਗਾ।
ਐਂਡ੍ਰਾਇਡ ਲਈ ਗੂਗਲ ਏਲੋ 'ਚ ਵਾਟਸਐਪ ਦੀ ਤਰ੍ਹਾਂ ਹੀ ਫਾਈਲ ਸ਼ੇਅਰ ਕੀਤਾ ਜਾ ਸਕਦਾ ਹੈ। ਜਿਵੇਂ ਕਿ . pdf,. docs, . apk,. ੍ਰip , ਅਤੇ mp3 ਫਾਈਲਸ। ਚੈਟ ਬਾਕਸ 'ਚ ਤੁਹਾਨੂੰ ਪਲਸ ਦਾ ਆਪਸ਼ਨ ਮਿਲੇਗਾ ਜਿਸ 'ਤੇ ਤੁਹਾਨੂੰ ਕੋਈ ਫਾਈਲ ਭੇਜਣ ਲਈ ਟੈਪ ਕਰਣਾ ਹੋਵੇਗਾ।
ਕੰਪਨੀਆਂ ਦੇ ਟੈਰਿਫ ਪਲਾਨ 'ਤੇ ਟਰਾਈ ਤੇ ਟੈਲੀਕਾਮ ਕਮਿਸ਼ਨ ਆਹਮੋ-ਸਾਹਮਣੇ
NEXT STORY