ਗੈਜੇਟ ਡੈਸਕ– ਵੀਡੀਓ ਕਾਲਿੰਗ ਐਪ ਗੂਗਲ ਡੂਓ ਨੂੰ ਲੈ ਕੇ ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਕੰਪਨੀ ਜਲਦੀ ਹੀ ਗਰੁੱਪ ਵੀਡੀਓ ਕਾਲ ’ਚ ਜੁੜਨ ਵਾਲੇ ਲੋਕਾਂ ਦੀ ਗਿਣਤੀ ’ਚ ਬਦਲਾਅ ਕਰਨ ਵਾਲੀ ਹੈ। ਉਥੇ ਹੀ ਹੁਣ ਕੰਪਨੀ ਨੇ ਵੀਡੀਓ ਚੈਟ ’ਚ ਜੁੜਨ ਵਾਲੇ ਲੋਕਾਂ ਦੀ ਗਿਣਤੀ 12 ਤੋਂ ਵਧਾ ਕੇ 32 ਕਰ ਦਿੱਤੀ ਹੈ। ਗਿਣਤੀ ’ਚ ਬਦਲਾਅ ਪਹਿਲੀ ਵਾਰ ਨਹੀਂ ਕੀਤਾ ਗਿਆ ਸਗੋਂ ਤਾਲਾਬੰਦੀ ਦੀ ਸ਼ੁਰੂਆਤ ’ਚ ਵੀ ਲੋਕਾਂ ਦੀ ਸੁਵਿਧਾ ਲਈ ਅਤੇ ਉਨ੍ਹਾਂ ਨੂੰ ਆਪਣਿਆਂ ਨਾਲ ਜ਼ਿਆਦਾ ਜੋੜਨ ਲਈ ਕੰਪਨੀ ਨੇ ਇਸ ਮਿਆਦ ਨੂੰ 8 ਤੋਂ ਵਧਾ ਕੇ 12 ਕੀਤਾ ਸੀ ਅਤੇ ਹੁਣ ਇਹ 32 ਹੋ ਗਈ ਹੈ। ਯਾਨੀ ਹੁਣ ਇਕੱਠੇ 32 ਲੋਕ ਇਕ ਹੀ ਸਮੇਂ ’ਚ ਗਰੁੱਪ ਵੀਡੀਓ ਕਾਲ ਕਰ ਸਕਣਗੇ।
ਗੂਗਲ ਡੂਓ ਦੇ ਸੀਨੀਅਰ ਡਾਇਰੈਕਟਰ ਪ੍ਰੋਡਕਟ ਅਤੇ ਡਿਜ਼ਾਇਨ, Sanaz Ahari Lemelson ਨੇ ਟਵਿਟਰ ਖਾਤੇ ਰਾਹੀਂ ਵੀਡੀਓ ਚੈਟ ’ਚ 32 ਲੋਕਾਂ ਦੇ ਜੁੜਨ ਦਾ ਐਲਾਨ ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਸੁਵਿਧਾ ਕ੍ਰੋਮ ਦੇ ਨਵੇਂ ਵਰਜ਼ਨ ’ਤੇ ਮੁਹੱਈਆ ਹੋਵੇਗੀ। ਯਾਨੀ ਤੁਸੀਂ 32 ਲੋਕਾਂ ਨਾਲ ਵੀਡੀਓ ਚੈਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਕ੍ਰੋਮ ਦਾ ਨਵਾਂ ਵਰਜ਼ਨ ਹੋਣਾ ਜ਼ਰੂਰੀ ਹੈ। ਹਾਲਾਂਕਿ, ਸਪੱਸ਼ਟ ਕਰ ਦੇਈਏ ਕਿ ਇਹ ਸੁਵਿਧਾ ਸਿਰਫ਼ ਵੈੱਬ ਵਰਜ਼ਨ ’ਤੇ ਹੀ ਮੁਹੱਈਆ ਹੋਵੇਗੀ। ਟਵੀਟ ’ਚ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।
ਜੇਕਰ ਤੁਸੀਂ ਗੂਗਲ ਡੂਓ ਦੀ ਨਵੀਂ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਵੈੱਬ ਵਰਜ਼ਨ ’ਤੇ ਗੂਗਲ ਡੂਓ ਐਪ ਖੋਲ੍ਹਣ ਤੋਂ ਬਾਅਦ ਉਥੇ ਦਿੱਤੀ ਗਈ ਕਾਨਟੈਕਟ ਲਿਸਟ ’ਚੋਂ ਉਨ੍ਹਾਂ ਲੋਕਾਂ ਨੂੰ ਐਡ ਕਰੋ ਜਿਨ੍ਹਾਂ ਨਾਲ ਵੀਡੀਓ ਚੈਟ ਕਰਨਾ ਚਾਹੁੰਦੇ ਹੋ। ਇਸ ਵਿਚ ਤੁਸੀਂ 31 ਲੋਕਾਂ ਨੂੰ ਐਡ ਕਰ ਸਕਦੇ ਹੋ। ਤੁਹਾਨੂੰ ਮਿਲਾ ਕੇ ਕੁਲ 32 ਲੋਕ ਚੈਟ ’ਚ ਜੁੜਨਗੇ। ਘਰੋਂ ਕੰਮ ਕਰਨ ਵਾਲਿਆਂ ਲਈ ਵੀ ਇਹ ਬੇਹੱਦ ਸੁਵਿਧਾਜਨਕ ਹੋਵੇਗਾ।
5ਜੀ ਫੋਨਾਂ ਨੂੰ ਲੈ ਕੇ ਹੋਣ ਜਾ ਰਿਹੈ ਵੱਡਾ ਧਮਾਕਾ, ਤੁਸੀਂ ਵੀ ਸਕੋਗੇ ਖਰੀਦ
NEXT STORY