ਗੈਜੇਟ ਡੈਸਕ- ਗੂਗਲ 'ਤੇ ਹਾਲ ਹੀ 'ਚ 5 ਬਿਲੀਅਨ ਡਾਲਰ ਦਾ ਜੁਰਮਾਨਾ ਲੱਗਾ ਹੈ। ਗੂਗਲ 'ਤੇ ਇਹ ਜੁਰਮਾਨਾ ਕ੍ਰੋਮ ਬ੍ਰਾਊਜ਼ਰ ਦੇ ਇਨਕੋਗਨਿਟੋ ਮੋਡ 'ਚ ਯੂਜ਼ਰਜ਼ ਦੀ ਟ੍ਰੈਕਿੰਗ ਨੂੰ ਲੈ ਕੇ ਲੱਗਾ ਹੈ। ਇਨਕੋਗਨਿਟੋ ਮੋਡ 'ਚ ਯੂਜ਼ਰ ਇਸ ਲਈ ਇੰਟਰਨੈੱਟ ਸਫਰਿੰਗ ਕਰਦਾ ਹੈ, ਤਾਂ ਜੋ ਉਸਦੀ ਟ੍ਰੈਕਿੰਗ ਨਾ ਹੋਵੇ ਅਤੇ ਜਿਸ ਵੈੱਬਸਾਈਟ 'ਤੇ ਉਹ ਵਿਜ਼ਿਟ ਕਰਦਾ ਹੈ ਉਥੇ ਉਸਦੀ ਕੂਕੀਜ਼ ਸਟੋਰ ਨਾ ਹੋਣ ਪਰ ਗੂਗਲ ਨੇ ਯੂਜ਼ਰਜ਼ ਨੂੰ ਧੋਖਾ ਦਿੱਤਾ।
MSPowerUser ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਜੁਰਮਾਨਾ ਦੇਣ ਤੋਂ ਬਾਅਦ ਆਪਣੀ ਪਾਲਿਸੀ 'ਚ ਬਦਲਾਅ ਕੀਤਾ ਹੈ। ਹੁਣ ਜੇਕਰ ਇਨਕੋਗਨਿਟੋ ਮੋਡ 'ਚ ਕਿਸੇ ਯੂਜ਼ਰਜ਼ ਦੀ ਟ੍ਰੈਕਿੰਗ ਹੁੰਦੀ ਹੈ ਤਾਂ ਗੂਗਲ ਉਨ੍ਹਾਂ ਸਾਰੇ ਯੂਜ਼ਰਜ਼ ਨੂੰ ਅਲਰਟ ਜਾਰੀ ਕਰੇਗਾ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ। ਗੂਗਲ ਨੇ ਬੀਟਾ ਟੈਸਟਰ ਨੂੰ ਡਿਸਕਲੈਮਰ ਅਪਡੇਟ ਕੀਤਾ ਹੈ ਜਿਸ ਵਿਚ ਲਿਖਿਆ ਹੈ ਹੁਣ ਤੁਸੀਂ ਨਿੱਜੀ ਤੌਰ 'ਤੇ ਬ੍ਰਾਊਜ਼ਿੰਗ ਕਰ ਸਕਦੇ ਹੋ ਅਤੇ ਦੂਜੇ ਲੋਕ ਤੁਹਾਡੀ ਐਕਟੀਵਿਟੀ ਨਹੀਂ ਦੇਖ ਸਕਣਗੇ, ਹਾਲਾਂਕਿ ਡਾਈਨਲੋਡਸ, ਬੁੱਕਮਾਰਕ ਅਤੇ ਰਿਡਿੰਗ ਲਿਸਟ ਸੇਵ ਹੋਣਗੀਆਂ।
ਜੁਰਮਾਨਾ ਲੱਗਣ ਤੋਂ ਪਹਿਲਾਂ ਡਿਸਕਲੈਮਰ 'ਚ ਲਿਖਿਆ ਸੀ ਕਿ ਕੁਝ ਵੈੱਬਸਾਈਟਾਂ ਤੁਹਾਡੀ ਟ੍ਰੈਕਿੰਗ ਕਰ ਸਕਦੀਆਂ ਹਨ। ਇਨਕੋਗਨਿਟੋ ਮੋਡ 'ਚ ਯੂਜ਼ਰਜ਼ ਦੀ ਟ੍ਰੈਕਿੰਗ ਨੂੰ ਲੈ ਕੇ ਗੂਗਲ 'ਤੇ 2020 'ਚ ਮੁਕੱਦਮਾ ਹੋਇਆ ਸੀ ਜਿਸ 'ਤੇ ਆਖਰੀ ਫੈਸਲਾ ਫਰਵਰੀ 2024 'ਚ ਆਉਣ ਵਾਲਾ ਹੈ।
ਗੂਗਲ ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਬਦਲ ਜਾਵੇਗਾ ਸਰਚ ਕਰਨ ਦਾ ਅੰਦਾਜ਼
NEXT STORY