ਗੈਜੇਟ ਡੈਸਕ– ਹੁਣ ਤੁਸੀਂ ਆਪਣੇ ਐਂਡਰਾਇਡ ਸਮਾਰਟਫੋਨ ਨੂੰ ‘Ok Google’ ਬੋਲ ਕੇ ਅਨਲੋਕ ਨਹੀਂ ਕਰ ਸਕੋਗੇ। ਗੂਗਲ ਨੇ ਫੈਸਲਾ ਕੀਤਾ ਹੈ ਕਿ ਊਹ ਆਪਣੇ ਗੂਗਲ ਐਪ ’ਚੋਂ ਇਹ ਫੀਚਰ ਹਟਾ ਦੇਵੇਗਾ। ਗੂਗਲ ਦਾ ਮੰਨਣਾ ਹੈ ਕਿ ਇਸ ਫੀਚਰ ਨੂੰ ਹਟਾਉਣ ਤੋਂ ਬਾਅਦ ਗੂਗਲ ਐਪ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਗੂਗਲ ਦਾ ਵਾਇਸ ਮੈਚ ਅਨਲੋਕ ਫੀਚਰ ਹੁਣ ਸਿਰਫ ਲੋਕ ਸਕਰੀਨ ’ਤੇ ਅਸਿਸਟੈਂਟ ਇੰਟਰਫੇਸ ਲਾਂਚ ਕਰਨ ਦੇ ਹੀ ਕੰਮ ਆਏਗਾ। ਇਸ ਤੋਂ ਪਹਿਲਾਂ ਯੂਜ਼ਰਜ਼ ਵਾਇਸ ਮੈਚ ਫੀਚਰ ਨਾਲ ਆਪਣੇ ਡਿਵਾਈਸ ਨੂੰ ਲੋਕ-ਅਨਲੋਕ ਵੀ ਕਰ ਸਕਦੇ ਸਨ।
Moto Z ਅਤੇ Pixel XL ’ਚ ਗੂਗਲ ਦੀ ਨਵੀਂ ਅਪਡੇਟ 9.27 ਦੇ ਆਉਣ ਨਾਲ ਹੀ ਇਸ ਫੀਚਰ ਨੂੰ ਰਿਮੂਵ ਕਰ ਦਿੱਤਾ ਗਿਆ ਹੈ। ਐਨਗੈਜਟ ਦੀ ਰਿਪੋਰਟ ਮੁਤਾਬਕ, ਗੂਗਲ ਜਲਦੀ ਹੀ 9.31 ਅਪਡੇਟ ਜਾਰੀ ਕਰਨ ਵਾਲੀ ਹੈ ਅੇਤ ਇਸ ਦੇ ਨਾਲ ਹੀ ਦੂਜੇ ਡਿਵਾਈਸਿਜ਼ ’ਤੋਂ ਵਾਇਸ ਅਨਲੋਕਿੰਗ ਫੀਚਰ ਨੂੰ ਹਟਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ‘Ok Google’ ਕਮਾਂਡ ਦੇਣ ’ਤੇ ਇਹ ਡਿਵਾਈਸ ਦੀ ਸਕਰੀਨ ਨੂੰ ਉਸ ਹੀ ਐਪ ’ਤੇ ਅਨਲੋਕ ਕਰਦਾ ਸੀ ਜਿਸ ਐਪ ਲਈ ਕਮਾਂਡ ਦਿੱਤਾ ਗਈ ਸੀ। ਹਾਲਾਂਕਿ ਹੁਣ ਅਜਿਹਾ ਨਹੀਂ ਹੋਵੇਗਾ। ਗੂਗਲ ਦੁਆਰਾ ਜੋ ਨਵੀਂ ਅਪਡੇਟ ਦਿੱਤੀ ਜਾ ਰਹੀ ਹੈ ਉਸ ਮੁਤਾਬਕ ਹੁਣ ਯੂਜ਼ਰਜ਼ ਨੂੰ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਪਹਿਲਾਂ ਫੋਨ ਨੂੰ ਮੈਨੁਅਲੀ ਅਨਲੋਕ ਕਰਨਾ ਹੋਵੇਗਾ। ਫੋਨ ਅਨਲੋਕ ਰਹਿਣ ’ਤੇ ਯੂਜ਼ਰਜ਼ ਵਾਇਸ ਕਮਾਂਡ ਦੇ ਕੇ ਫੋਨ ਨੂੰ ਆਪਰੇਟ ਕਰ ਸਕਦੇ ਹਨ। ਗੂਗਲ ਨੇ ਪਿਕਸਲ 3 ਅਤੇ ਪਿਕਸਲ 3XL ਸਮਾਰਟਫੋਨ ਲਾਂਚ ਕਰਨ ਤੋਂ ਪਹਿਲਾਂ ਇਸ ਫੀਚਰ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਸੀ।
ਇਸ ਨਵੇਂ iPhone ਦੀ ਕੀਮਤ ਜਾਣ, ਰਹਿ ਜਾਓਗੇ ਹੈਰਾਨ
NEXT STORY