ਗੈਜੇਟ ਡੈਸਕ– ਗੂਗਲ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਨਵੇਂ ਉਤਪਾਦ ਤੋ ਸਰਵਿਸਿਜ਼ ਲਾਂਚ ਕਰਦੀ ਰਹਿੰਦੀ ਹੈ। ਕੁਝ ਸਰਵਿਸਿਜ਼ ਨੂੰ ਬੰਦ ਵੀ ਕਰ ਦਿੱਤਾ ਜਾਂਦਾ ਹੈ। ਜੇ ਯੂਜ਼ਰ ਗੂਗਲ ਦੀ ਕਿਸੇ ਸਰਵਿਸ ਨੂੰ ਹਾਂ-ਪੱਖੀ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਗੂਗਲ ਉਸ ਨੂੰ ਬੰਦ ਕਰ ਦਿੰਦੀ ਹੈ। ਗੂਗਲ ਨੇ ਹੁਣ ਐਲਾਨ ਕਰਦਿਆਂ ਕਿਹਾ ਹੈ ਕਿ ਕੰਪਨੀ ਜਲਦ ਹੀ ਆਪਣੀ Cloud Print ਸਰਵਿਸ ਬੰਦ ਕਰਨ ਵਾਲੀ ਹੈ। ਇਸ ਸਰਵਿਸ ਰਾਹੀਂ ਯੂਜ਼ਰਜ਼ ਗੂਗਲ ਕ੍ਰੋਮ ਦੀ ਮਦਦ ਨਾਲ ਵੈੱਬ ’ਤੇ ਮੌਜੂਦ ਕੰਟੈਂਟ ਨੂੰ ਪ੍ਰਿੰਟ ਕਰ ਸਕਦੇ ਸਨ। ਇਸ ਤੋਂ ਇਲਾਵਾ ਬਿਨਾਂ ਇੰਟਰਨੈੱਟ ਕੁਨੈਕਸ਼ਨ ਵਾਲੇ ਪ੍ਰਿੰਟਰ ਵੀ ਇਸ ਸਰਵਿਸ ਨੂੰ ਸੁਪੋਰਟ ਕਰਦੇ ਸਨ ਪਰ ਹੁਣ ਇਸ ਸਰਵਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਤਰੀਕ ਨੂੰ ਬੰਦ ਹੋ ਜਾਵੇਗੀ ਇਹ ਸਰਵਿਸ
9to5Google ਨੇ ਰਿਪੋਰਟ ’ਚ ਦੱਸਿਆ ਕਿ ਗੂਗਲ ਦੀ ਇਹ ਸਰਵਿਸ 31 ਦਸੰਬਰ, 2020 ਤੋਂ ਆਖਰੀ ਸਫੇ ਪ੍ਰਿੰਟ ਕਰੇਗੀ ਅਤੇ ਉਸ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕਲਾਊਡ ਪ੍ਰਿੰਟ ਸਰਵਿਸ ਡੈਸਕਟਾਪ ਤੋਂ ਇਲਾਵਾ ਮੋਬਾਇਲ ਨੂੰ ਵੀ ਸੁਪੋਰਟ ਕਰਦੀ ਹੈ। ਪੁਰਾਣੇ ਪ੍ਰਿੰਟਰਸ ਨਾਲ ਵੀ ਇਹ ਸਰਵਿਸ ਕੰਮ ਕਰਦੀ ਹੈ, ਜਿਸ ਨਾਲ ਇਹ ਕਾਫੀ ਉਪਯੋਗੀ ਹੋ ਜਾਂਦੀ ਹੈ।

ਇਕ ਸਾਲ ਪਹਿਲਾਂ ਹੀ ਦੇ ਦਿੱਤਾ ਗਿਆ ਨੋਟਿਸ
ਚੰਗੀ ਗੱਲ ਇਹ ਹੈ ਕਿ ਆਪਣੀ ਕਲਾਊਡ ਪ੍ਰਿੰਟ ਸਰਵਿਸ ਬੰਦ ਕਰਨ ਤੋਂ ਇਕ ਸਾਲ ਪਹਿਲਾਂ ਹੀ ਗੂਗਲ ਨੇ ਇਹ ਨੋਟਿਸ ਜਾਰੀ ਕੀਤਾ ਹੈ। ਇਹ ਸਰਵਿਸ ਕੰਪਨੀ ਕਿਉਂ ਬਦ ਕਰ ਰਹੀ ਹੈ, ਇਸ ਦਾ ਕੋਈ ਕਾਰਣ ਗੂਗਲ ਵਲੋਂ ਨਹੀਂ ਦੱਸਿਆ ਗਿਆ।

ਇਸ ਤੋਂ ਇਲਾਵਾ ਗੂਗਲ ਨੇ ਬੰਦ ਕੀਤੀ ਇਕ ਹੋਰ ਸਰਵਿਸ
ਯੂਜ਼ਰਜ਼ ਵਲੋਂ ਚੰਗੀ ਪ੍ਰਤੀਕਿਰਿਆ ਨਾ ਮਿਲਣ ’ਤੇ ਗੂਗਲ ਨੇ ਇਸ ਸਾਲ ਇਕ ਹੋਰ ਸਰਵਿਸ ਬੰਦ ਕਰ ਦਿੱਤੀ ਹੈ। ‘ਰਾਇਟਰਜ਼’ ਦੀ ਰਿਪੋਰਟ ਅਨੁਸਾਰ ਇਸ ਸਾਲ ਗੂਗਲ ਨੇ Mobile Network Insights ਸਰਵਿਸ ਨੂੰ ਵੀ ਬੰਦ ਕਰ ਦਿੱਤਾ ਹੈ। ਇਹ ਸਰਵਿਸ ਦੁਨੀਆ ਭਰ ਦੇ ਟੈਲੀਕਾਮ ਆਪ੍ਰੇਟਰਸ ਨੂੰ ਕਮਜ਼ੋਰ ਮੋਬਾਇਲ ਨੈੱਟਵਰਕ ਵਾਲੇ ਇਲਾਕਿਆਂ ਦੀ ਜਾਣਕਾਰੀ ਦਿੰਦੀ ਸੀ। ਇਸ ਨੂੰ ਮਾਰਚ 2017 ’ਚ ਸ਼ੁਰੂ ਕੀਤਾ ਗਿਆ ਸੀ।
BSNL ਲਿਆਈ ਨਵਾਂ ਪ੍ਰੀਪੇਡ ਪਲਾਨ, 84 ਦਿਨਾਂ ਤੱਕ ਮਿਲੇਗਾ ਅਨਲਿਮਟਿਡ ਡਾਟਾ
NEXT STORY